ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਸ਼ਿਵਰਾਜ ਚੌਹਾਨ ਦੀ ਅਰਥੀ ਸਾੜੀ

image ਮਾਨਸਾ, 13 ਜੂਨ (ਸ਼ਾਮ ਲਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਬਲਾਕ ਪ੍ਰਧਾਨ ਸੁਖਦੇਵ ਸਿੰਘ ਕੋਟਲੀ ਦੀ ਪ੍ਰਧਾਨਗੀ ਹੇਠ ਬੁਰਜ ਹਰੀ ਵਿਖੇ ਮਧ ਪ੍ਰਦੇਸ਼ ਦੇ ਮੁੱਖ ਮੰਤਰੀ ਸਿਵਰਾਜ ਚੌਹਾਨ ਦੀ ਅਰਥੀ ਸਾੜੀ ਗਈ। ਸੰਬੋਧਨ ਕਰਦੇ ਹੋਏ ਤੇਜ ਸਿੰਘ ਚਕੇਰੀਆਂ ਤੇ ਉਗਰ ਸਿੰਘ ਮਾਨਸਾ ਨੇ ਕਿਹਾ ਕਿ ਮੱਧ ਪ੍ਰਦੇਸ਼ ਦੀ ਸਰਕਾਰ ਨੇ 12 ਕਿਸਾਨਾਂ ਨੂੰ ਗੋਲੀਆਂ ਨਾਲ ਭੰਨ ਦਿੱਤਾ ਇਥੋ ਦੀ ਸਰਕਾਰ ਤੋਂ ਸਮੇਂ ਆਉਣ ਤੇ ਬਦਲਿਆ ਲਿਆ ਜਾਵੇਗਾ ਤੇ ਸ਼ਹੀਦ ਕਿਸਾਨਾਂ ਦੀ ਸ਼ਹੀਦੀ ਅਜਾਈ ਨਹੀਂ ਜਾਣ ਦਿੱਤੀ ਜਾਵੇਗੀ। ਮਹਿੰਦਰ ਸਿੰਘ ਬੁਰਜ ਹਰੀ ਤੇ ਸੁਖਦੇਵ ਸਿੰਘ ਕੋਟਲੀ ਨੇ ਕਿਹਾ ਕਿ 16 ਜੂਨ ਦਿਨ ਸ਼ੁਕਰਵਾਰ ਨੂੰ ਪੰਜਾਬ ਵਿੱਚ ਸਾਰੀਆਂ ਹੀ ਸੜਕਾਂ ਤੇ 12 ਤੋਂ 3 ਵਜੇ ਤੱਕ ਜਾਮ ਲਾਇਆ ਜਾਵੇਗਾ। ਯਾਤਰੀਆਂ ਨੂੰ ਪੁਰਜੋਰ ਅਪੀਲ ਹੈ ਕਿ ਇਸ ਦਿਨ ਸਫਰ ਨਾ ਕਰਨ। ਡਾ. ਸਵਾਮੀ ਨਾਥਨ ਦੀ ਰਿਪੋਰਟ 2006 ਵਿੱਚ ਜਾਰੀ ਕੀਤੀ ਗਈ ਹੈ ਉਸ ਸਮੇਂ ਜੀਰੀ ਦਾ ਰੇਟ 1000 ਰੁਪਏ ਪ੍ਰਤੀ ਕੁਇੰਟਲ ਸੀ। ਡਾ. ਸਵਾਮੀ ਦੀ ਰਿਪੋਰਟ ਤੇ ਕਿਸਾਨਾਂ ਦਾ 1 ਕੁਇੰਟਲ ਪੈਦਾ ਕਰਨ ਤੇ 1000 ਰੁਪਏ ਖਰਚਾ ਆਉਂਦਾ ਹੈ ਅਤੇ +50% ਮੁਨਾਫਾ ਦਿੱਤਾ ਜਾਵੇ। ਇਸ ਤਰ੍ਹਾਂ ਸਾਡੀ ਜਿਣਸ ਦਾ ਭਾਅ 1500 ਰੁਪਏ ਬਣਦਾ ਸੀ ਇਸ ਤਰ੍ਹਾਂ ਸਰਕਾਰ ਨੇ ਕਿਸਾਨਾਂ ਨੂੰ ਘੱਟ ਭਾਅ ਦੇ ਕੇ ਲੁੱਟਿਆ ਹੈ ਤਦ ਹੀ ਕਿਸਾਨਾਂ ਸਿਰਜ ਕਰਜਾ ਚੜਿਆ ਹੈ ਜੋ ਨਜਾਇਜ ਹੈ ਕਰਜਾ ਖਤਮ ਕੀਤਾ ਜਾਵੇ ਤੇ ਭਾਅ ਡਾ. ਸਵਾਮੀ ਨਾਥਨ ਦੀ ਰਿਪੋਰਟ ਮੁਤਾਬਿਕ ਦਿੱਤੇ ਜਾਣ।  ਕੇਂਦਰ ਦੀ ਸਰਕਾਰ ਨੇ ਤੇ ਭਾਰਤ ਦੀ ਸਟੇਟ ਸਰਕਾਰਾਂ ਨੇ ਕਿਸਾਨਾਂ ਨਾਲ ਕਰਜਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਪੂਰਾ ਕੀਤਾ ਜਾਵੇ ਨਹੀਂ ਸਰਕਾਰ ਆਉਣ ਵਾਲੀਆਂ ਚੋਣਾਂ  ਵਿੱਚ ਨਤੀਜੇ ਭੁਗਤਣ ਲਈ ਤਿਆਰ ਰਹਿਣ ਕਿਸਾਨਾਂ ਨੇ ਰੋਸ ਵਜੋਂ 11 ਜੂਨ ਤੋਂ 15 ਜੂਨ ਤੱਕ ਕਾਲੀਆ ਪੱਟੀਆਂ ਜਾਂ ਪੱਗਾ ਜਾ ਚੁੰਨੀਆਂ ਬੰਨਣ ਦਾ ਤਹੀਆ ਕੀਤਾ ਹੈ ਕਿ ਸਰਕਾਰ ਨੂੰ ਪਤਾ ਲੱਗੇ ਕਿ ਕਿਸਾਨਾਂ ਵਿੱਚ ਰੋਸ ਹੈ ਇਸ ਵਾਸਤੇ ਹਰ ਇੱਕ ਮਾਈ ਭਾਈ ਨੂੰ ਬੇਨਤੀ ਹੈ ਕਿ ਰੋਸ ਵਜੋਂ ਕਾਲਾ ਦਿਨ ਜਰੂਰ ਲਾਇਆ ਜਾਵੇ। ਭਾਰਤ ਵਰਸ਼ ਦੀਆਂ 62 ਜਥੇਬੰਦੀਆਂ ਦੀ 19 ਜੂਨ ਨੂੰ ਦੁਆਰਾ ਦਿੱਲੀ ਵਿੱਚ ਮੀਟਿੰਗ ਹੋ ਰਹੀ ਹੈ ਜੇ ਕੇਂਦਰ ਸਰਕਾਰ ਨੇ ਕਰਜਾ ਮੁਆਫ ਕੀਤਾ ਤੇ ਕਿਸਾਨੀ ਜਿਣਸਾਂ ਦੇ ਭਾਅ ਡਾ. ਸਵਾਮੀ ਨਾਥਨ ਦੀ ਰਿਪੋਰਟ ਮੁਤਾਬਿਕ ਨਾ ਦਿੱਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਤੇ ਕਿਸਾਨ ਕੇਂਦਰ ਦੀ ਸਰਕਾਰ ਨੂੰ ਕਿਸਾਨ ਵਿਰੋਧੀ ਦੇ ਇਕਰਾਰ ਦਿੰਦਿਆਂ ਹੋਇਆ ਸਰਕਾਰ ਦੀ ਪੁਰਜ਼ੋਰ ਨਿੰਦਾ ਕਰਦੇ ਹਾਂ। ਇਸ ਮੌਕੇ ਮਹਿੰਦਰ ਸਿੰਘ, ਸੁਖਦੇਵ ਸਿੰਘ, ਨੈਬ ਸਿੰਘ, ਦਰਸ਼ਨ ਸਿੰਘ, ਬਿੱਕਰ ਸਿੰਘ, ਮਿੱਠੂ ਸਿੰਘ, ਪ੍ਰਕਾਸ ਚੰਦ, ਰਾਮ ਸਿੰਘ, ਕਰਨੈਲ ਸਿੰਘ, ਰਾਮ ਸਿੰਘ, ਜਗਤਾਰ ਸਿੰਘ, ਨੈਬ ਸਿੰਘ ਆਦਿ ਹਾਜ਼ਰ ਸਨ।

Send this to a friend