ਰਾਮਪੁਰਾ ਫੂਲ, 12 ਜੂਨ (ਮਨਪ੍ਰੀਤ ਗਿੱਲ)- ਪਿਛਲੀ ਸ਼ਾਮ ਸਿਵਲ ਹਸਪਤਾਲ ਰਾਮਪੁਰਾ ਵਿਖੇ ਸ਼ਿਵ ਸੇਨਾ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਮੰਡੀਕਲਾਂ ਦੇ ਅਗਵਾ ਕਾਂਡ ਦੇ ਪੀੜਤ ਮਹੰਤ ਦਾ ਹਾਲ ਚਾਲ ਪੁੱਛਣ ਆਏ ਤਾਂ ਮਾਮਲਾ ਧਾਰਮਿਕ ਰੰਗਾਂ ਵਿੱਚ ਰੰਗਦਾ ਨਜਰ ਆਇਆ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਦੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾ ਦੀ ਕਦਰ ਕਰਨ ਅਤੇ ਹਿੰਦੂਆਂ ਬਾਰੇ ਸੋਚਣ ਦੀ ਗੱਲ ਆਖੀ ਤੇ ਉਕਤ ਕਾਂਡ ਦੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਜਾਣਕਾਰੀ ਅਨੁਸਾਰ ਪਿੰਡ ਮੰਡੀ ਕਲਾਂ ਵਿਖੇ ਡੇਰਾ ਸ੍ਰੀ ਸ੍ਰੀ ਇਕ ਸੌ ਅੱਠ ਬਾਬਾ ਸ੍ਰੀ ਚੰਦ ਭੋਰੇ ਵਾਲੇ ਨੂੰ ਨਿਹੰਗ ਬਾਣੇ ਵਿੱਚ ਆਏ ਆਦਮੀਆਂ ਨੇ ਅਗ ਲਾ ਕੇ ਡੇਰੇ ਦੇ ਮਹੰਤ ਗੋਬਿੰਦ ਦਾਸ ਨੂੰ ਅਗਵਾ ਕਰ ਲਿਆ ਸੀ ਅਤੇ ਬੁਰੀ ਤਰਾਂ ਕੁਟ ਮਾਰ ਵੀ ਕੀਤੀ ਗਈ ਸੀ।ਇਥੇ ਇਹ ਵੀ ਦਸਣ ਯੋਗ ਹੈ ਕਿ ਦੋਸੀ ਵਿਅਕਤੀਆਂ ਵੱਲੋਂ ਤਕਰੀਬਨ ਇੱਕ ਘੰਟੇ ਦੀ ਮਾਮਲੇ ਨਾਲ ਸੰਬੰਧਤ ਵੀਡੀਓ ਬਣਾ ਕੇ ਸੋਸਲ ਮੀਡੀਆਂ ਵਿਚ ਪਾ ਦਿੱਤੀ ਗਈ।ਜਿਸ ਕਰਕੇ ਇਹ ਮਸਲਾ ਹੋਰ ਵੀ ਗੁੰਝਲਦਾਰ ਬਨ ਗਿਆਂ। ਇਸ ਮਸਲੇ ਵਿਚ ਪੀੜਤ ਮਹੰਤ ਦਾ ਹਾਲ ਚਲ ਪੁਛਣ ਲਈ ਬੀ ਜੇ ਪੀ ਦੇ ਸੀਨੀਅਰ ਆਗੂ ਤਰੁਣ ਤੁਗ ਅਤੇ ਸਿਵ ਸੈਨਾ ਦੇ ਜਿਲਾ ਪ੍ਰਧਾਨ ਸੁਸੀਲ ਜਿੰਦਲ ਬੀਤੇ ਦਿਨੀ ਹਸਪਤਾਲ ਪਹੁੰਚੇ ਤੇ ਮਹੰਤ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿਵਾਇਆ ਗਿਆ ਸੀ ।ਅਜ ਉਸ ਸਮੇ ਮਹੌਲ ਹੋਰ ਵੀ ਗਰਮਾ ਗਿਆ ਜਦੋ ਸਿਵ ਸੈਨਾ ਦੇ ਰਾਸਟਰੀ ਪ੍ਰਧਾਨ ਸ੍ਰੀ ਪਵਨ ਗੁਪਤਾ ,ਸਿਵ ਸੈਨਾ ਦੇ ਸੰਗਠਨ ਮੰਤਰੀ ਸੁਸੀਲ ਜਿੰਦਲ, ਪੰਜਾਬ ਪ੍ਰਧਾਨ ਕ੍ਰਿਸ਼ਨ ਸਰਮ, ਲੀਗਲ ਸੈਲ ਦੇ ਏਡਵੋਕੈਟ ਅਮਿਤ ਘਈ ਹਸਪਤਾਲ ਰਾਮਪੁਰਾ ਵਿਖੇ ਜੇਰੇ ਇਲਾਜ ਮਹੰਤ ਦਾ ਹਾਲ ਚਾਲ ਪੁਛਣ ਤੋ ਉਪਰੰਤ ਮਹੰਤ ਦੇ ਡੇਰੇ ਪਿੰਡ ਮੰਡੀ ਕਲਾਂ ਵਿਖੇ ਪਹੁੰਚੇ।ਪਤਾ ਲਗਣ ਤੇ ਪਿੰਡ ਦੇ ਲੋਕ ਵੀ ਭਾਰੀ ਗਿਣਤੀ ਵਿਚ ਇਕਠੇ ਹੋ ਗਏ ਅਤੇ ਅਤੇ ਮਹੰਤ ਤੇ ਹਮਲਾ ਕਰਨ ਵਾਲੇ ਦੋਸੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਨ ਲੱਗੇ ਮਹੰਤ ਦੇ ਨਾਲ ਖੜਨ ਦੀ ਵੀ ਲੋਕਾ ਦੇ ਹਜੂਮ ਨੇ ਗਲ ਕਹੀ।ਇਸ ਸਮੇਂ ਸ਼ਿਵ ਸੈਨਾ ਦੇ ਪ੍ਰਧਾਨ ਨੇ 24 ਘੰਟਿਆ ਦੇ ਅੰਦਰ ਅੰਦਰ ਦੋਸੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਤੇ ਅਜਿਹਾ ਨਾ ਹੋਣ ਤੇ ਹਰ ਜਿਲੇ ਵਿਚ ਸਿਵ ਸੈਨਾ ਵਲੋ ਧਰਨੇ ਮੁਜਾਹਰੇ ਕਰਨ ਦਾ ਐਲਾਨ ਵੀ ਕੀਤਾ।ਉਹਨਾ ਕਿਹਾ ਕਿ ਸਰਾਰਤੀ ਅਨਸਰ ਇਸ ਮਸਲੇ ਨੂੰ ਗਲਤ ਰੰਗਤ ਦੇਣਾ ਚਹੁੰਦੇ ਹਨ ਪਰ ਕੋਈ ਵੀ ਅਜਿਹੀ ਗਲ ਨਹੀ ਸਿਵ ਸੈਨਾ ਪ੍ਰਧਾਨ ਨੇ ਕਿਹਾ ਕਿ ਅਸੀ ਸਾਰੇ ਧਰਮਾ ਦਾ ਸਤਿਕਾਰ ਕਰਦੇ ਹਾ ਜੇ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ ਤਾ ਵੀ ਸਾਨੂੰ ਬਹੁਤ ਦੁਖ ਹੁੰਦਾ ਹੈ। ਕਿਸੇ ਵੀ ਵਿਅਕਤੀ ਨੂੰ ਇਸ ਮਸਲੇ ਵਿੱਚ ਗਲਤ ਨਹੀ ਉਲਝਾਇਆ ਜਾਵੇਗਾ ਅਤੇ ਇਹ ਮਸਲਾ ਕਿਸੇ ਵੀ ਇਕ ਧਰਮ ਦਾ ਨਹੀ ਸਾਧ ਸੰਤ ਸਾਰੇ ਧਰਮਾ ਦੇ ਸਾਂੰਝੇ ਹੁੰਦੇ ਹਨ ਅਤੇ ਹਰ ਧਰਮੀ ਬੰਦੇ ਦਾ ਫਰਜ ਬਨਦਾ ਹੈ ਕਿ ਇਨਸ਼ਾਫ ਦਿਵਾਉਣ ਲਈ ਸੰਤਾ ਦਾ ਸਾਥ ਦਿੱਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਲੋਕ ਕਿਸੇ ਨਿਹੰਗ ਜਥੇਬੰਦੀ ਦੇ ਨਹੀ ਸਗੋ ਨਿਹੰਗ ਬਾਣੇ ਨੂੰ ਨਿਹਥੇ ਸੰਤ ਨੂੰ ਕੁੱਟ ਕੇ ਬਦਨਾਮ ਕਰ ਰਹੇ ਹਨ।ਇਸ ਮੌਕੇ ਭਾਰੀ ਗਿਣਤੀ ਵਿਚ ਪੁਲਿਸ ਵੀ ਹਾਜ਼ਰ ਸੀ ਅਤੇ ਥਾਨਾ ਬਾਲਿਆਵਾਲੀ ਦੇ ਐਸ ਐਚ ਓ ਸਿਵ ਚੰਦ ਨੇ ਕਿਹਾ ਕਿ ਕਿਸੇ ਵੀ ਦੋਸੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਰਹਿੰਦੇ ਦੋਸ਼ੀ ਵਿਅਕਤੀ ਵੀ ਜਲਦੀ ਗ੍ਰਿਫਤਾਰ ਕਰ ਲਏ ਜਾਣਗੇ।