ਤੜਕਸਾਰ ਵਾਪਰੇ ਸੜਕ ਹਾਦਸੇ ’ਚ ਨੌਜਵਾਨ ਡਾਕਟਰ ਦੀ ਮੌਤ

image ਫਗਵਾੜਾ, 11 ਜੂਨ (ਪਰਵਿੰਦਰ ਜੀਤ ਸਿੰਘ)-ਫਗਵਾੜਾ ਹੁਸ਼ਿਆਰਪੁਰ ਰੋਡ ਤੇ ਸਥਿਤ ਕੇਜੀ ਰਿਸੋਰਟ ਨਜਦੀਕ ਅਜ ਸਵੇਰੇ ਤੜਕਸਾਰ ਇਨੋਵਾ ਗਡੀ ਤੇ ਟਰੈਕਟਰ ਵਿਚਕਾਰ ਆਹਮੋ ਸਾਹਮਣੇ ਵਾਪਰੇ ਸੜਕ ਹਾਦਸੇ ਵਿਚ ਇਕ ਨੌਜਵਾਨ ਡਾਕਟਰ ਦੀ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਸਦਰ ਪੁਲਿਸ ਕੋਲੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਲੁਧਿਆਣੇ ਦਾ ਇਕ ਪਰਿਵਾਰ ਆਪਣੀ ਇਨੋਵਾ ਗਡੀ ਨੰਬਰ ਪੀਬੀ 10ਬੀਐਸ 0606 ਵਿਚ ਮਾਂ ਚਿੰਤਪੁਰਨੀ ਤੋਂ ਮਥਾ ਟੇਕ ਕੇ ਵਾਪਸ ਆ ਰਹੇ ਸੀ ਕਿ ਜਿਸ ਨੂੰ ਡਾਕਟਰ ਬਰਜੇਸ਼ ਕੌਸ਼ਲ ਨਾ ਦਾ ਨੌਜਵਾਨ ਚਲਾਅ ਰਿਹਾ ਸੀ। ਉਹਨਾਂ ਅਗੇ ਦਸਿਆ ਕਿ ਉਕਤ ਇਨੋਵਾ ਗਡੀ ਜਦੋ ਫਗਵਾੜਾ ਦੇ ਕੇਜੀ ਰਿਸੋਰਟ ਨਜਦੀਕ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਟਰੈਕਟਰ ਟਰਾਲੀ ਨਾਲ ਜਬਰਦਸਤ ਟਕਰ ਹੋ ਗਈ ਜਿਸ ਵਿਚ ਡਾਕਟਰ ਬਰਜੇਸ਼ ਕੌਸ਼ਲ ਦੀ ਮੌਕੇ ਤੇ ਮੌਤ ਹੋ ਗਈ ਤੇ ਹਾਦਸੇ ਚ ਪਰਿਵਾਰਕ ਮੈਬਰਾਂ ਦਾ ਵਾਲ-ਵਾਲ ਬਚਾਅ ਹੋ ਗਿਆ। ਜਿਕਰਯੋਗ ਹੈ ਕਿ ਇਹ ਭਿਆਨਕ ਹਾਦਸਾ ਡਰਾਈਵਰ ਨੂੰ ਨੀਂਦ ਆ ਜਾਣ ਦੇ ਕਾਰਨ ਵਾਪਰਿਆ ਹੈ। ਹਾਦਸੇ ਸਬੰਧੀ ਸਦਰ ਪੁਲਿਸ ਵਲੋਂ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਐਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਰਖਾਂ ਦਿਤਾ ਗਿਆ ਹੈ , ਤੇ ਖਬਰ ਲਿਖੇ ਜਾਣ ਤਕ ਲਾਸ਼ ਦਾ ਪੋਸਟਮਾਰਟਮ ਕਰਵਾਕੇ ਵਾਰਸਾਂ ਹਵਾਲੇ ਕਰ ਦਿਤੀ ਹੈ।

Send this to a friend