ਪੁਲਿਸ ਨੇ ਇੱਕ ਹੋਰ ਸਿਖ ਨੌਜਵਾਨ ਦਲਜੀਤ ਸਿੰਘ ਬੌਬੀ ਨੂੰ ਕੀਤਾ ਗ੍ਰਿਫ਼ਤਾਰ

image ਅੰਮਿਤਸਰ, 11 ਜੂਨ (ਗੁਰਪੀਤ ਸਿੰਘ ਮਾਨ)-ਪੰਥਕ ਸਫ਼ਾ ਚ ਸਰਗਰਮ ਸਿਖ ਨੌਜਵਾਨ ਭਾਈ ਦਲਜੀਤ ਸਿੰਘ ਉਰਫ਼ ਬੋਬੀ ਨੂੰ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋ?ਿਆ ਹੈ। ਪੁਲਿਸ ਵਲੋਂ ਪਹਿਲਾਂ ਵੀ ਦਲਜੀਤ ਸਿੰਘ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਸੀ, ਜਦੋਂ ਦਲਜੀਤ ਸਿੰਘ ਆਪਣੇ ਇਕ ਪੁਰਾਣੇ ਦੇਸ਼ ਧ੍ਰੋਹ ਦੇ ਕੇਸ ਚ ਕਚਹਿਰੀ ਤਰੀਕ ਭੁਗਤਣ ਕਸ਼ਮੀਰ ਤੋਂ ਵਾਪਸ ਆਇਆ ਤਾਂ ਅਗਲੇ ਹੀ ਦਿਨ ਸੀ.ਆਈ.ਏ.ਸਟਾਫ਼ ਪੁਲਿਸ ਨੇ ਪਿੰਡ ਭੁਲਾ ਤੋਂ ਸ਼ਾਮ 7 ਵਜੇ ਕਿਸੇ ਰਿਸ਼ਤੇਦਾਰ ਦੇ ਘਰੋਂ ਦਲਜੀਤ ਸਿੰਘ ਨੂੰ ਦਬੋਚ ਲਿਆ ਤੇ ਗ੍ਰਿਫਤਾਰ ਕਰਕੇ ਕਿਥੇ ਲੈ ਗਏ ਹਨ, ਇਸ ਬਾਰੇ ਬਹੁਤ ਖਜਲ-ਖੁਆਰ ਹੋਣ ਤੋਂ ਬਾਅਦ ਵੀ ਕੁਝ ਪਤਾ ਨਹੀਂ ਚਲ ਰਿਹਾ। ਦਲਜੀਤ ਸਿੰਘ ਦੇ ਭਰਾ ਭਾਈ ਹਰਪਿੰਦਰ ਸਿੰਘ ਅਤੇ ਸਿਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਪੁਲਿਸ ਤੇ ?ਿਹ ਦੋਸ਼ ਲਾਇਆ ਹੈ ਕਿ ਪੁਲਿਸ ਵਲੋੰ ਸਿਖ ਨੌਜਵਾਨਾਂ ਨੂੰ ਬਿਨਾਂ ਗਲ ਤੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਝੂਠੇ ਕੇਸਾਂ ਚ ਫਸਾ ਕੇ ਸਲਾਖਾਂ ਪਿਛੇ ਧਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਇਹ ਵੀ ਨਹੀਂ ਦਸਿਆ ਕਿ ਦਲਜੀਤ ਸਿੰਘ ਨੂੰ ਕਿਉਂ ਗ੍ਰਿਫਤਾਰ ਕੀਤਾ ਹੈ, ਕਿਸ ਕੇਸ ਤਹਿਤ ਜਾਂ ਕਿਸ ਘਟਨਾ ਦਾ ਦੋਸ਼ੀ ਮੰਨ ਕੇ ਚੁਕਿਆ ਹੈ ਤੇ ਪੁਲਿਸ ਨੇ ਇਹ ਵੀ ਨਹੀਂ ਦਸਿਆ ਕਿ ਉਸ ਨੂੰ ਫੜ੍ਹ ਕੇ ਕਿਥੇ ਲਿਜਾਅ ਰਹੇ ਹਨ। ਦੇਰ ਰਾਤ ਖ਼ਬਰ ਲਿਖੇ ਜਾਣ ਤਕ ਵੀ ਦਲਜੀਤ ਸਿੰਘ ਦਾ ਕੁਝ ਪਤਾ ਨਹੀਂ ਚਲ ਸਕਿਆ, ਪਰਿਵਾਰ ਪ੍ਰੇਸ਼ਾਨ ਹੈ ਕਿ ਪੁਲਿਸ ਕਿਤੇ ਦਲਜੀਤ ਸਿੰਘ ਦਾ ਕੋਈ ਜਾਨੀ ਨੁਕਸਾਨ ਜਾਂ ਤਸ਼ਦਦ ਕਰਕੇ ਸਰੀਰ ਨਕਾਰਾ ਨਾ ਕਰ ਦੇਵੇ।
ਜਾਣਕਾਰੀ ਅਨੁਸਾਰ ਦਲਜੀਤ ਸਿੰਘ ਤੇ ਪਹਿਲਾਂ ਵੀ ਸ਼ਿਵ ਸੈਨਾ ਨਾਲ ਹੋਈ ਅਣਬਣ ਦੇ ਸਬੰਧ ਚ ਅਦਾਲਤੀ ਕੇਸ ਚਲਦਾ ਸੀ ਤੇ ਦਲਜੀਤ ਸਿੰਘ ਕਾਫ਼ੀ ਸਮੇਂ ਤੋਂ ਕਸ਼ਮੀਰ ਚ ਆਪਣੇ ਪਿਤਾ ਨਾਲ ਤਰਖਾਣ ਦਾ ਕੰਮ ਕਰਕੇ ਕਿਰਤ ਕਰਦਾ ਸੀ।

Send this to a friend