ਮੰਡੀ ਬਰੀਵਾਲਾ, 11 ਜੂਨ (ਨਿੰਦਰ ਕੋਟਲੀ)- 10 ਅਤੇ 11 ਜੂਨ ਦੀ ਦਰਮਿਆਨੀ ਰਾਤ ਨੂੰ ਦੋ ਕਾਰਾਂ ਅਤੇ ਇੱਕ ਟਰੈਕਟਰ ਦੀ ਭਿਆਨਕ ਟੱਕਰ ਹੋਈ ਜਿਸ ਵਿੱਚ 6 ਵਿਅਕਤੀਆ ਦੇ ਜਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਬਰੀਵਾਲਾ ਦੇ ਐਸ ਐਚ ਓ ਦਰਬਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਖੁੱਦ ਮੇਰੀ ਅਗਵਾਈ ਵਿੱਚ ਥਾਣਾ ਬਰੀਵਾਲਾ ਦੀ ਪੁਲਸ ਪਾਰਟੀ ਕਰੀਬ ਰਾਤ ਦੇ 10 ਵਜੇ ਆਪਣੀ ਗਸਤ ਕਰ ਰਹੀ ਸੀ ਜਦ ਕੋਟਕਪੂਰਾ ਤੋਂ ਸ੍ਰੀ ਮੁਕਤਸਰ ਸਾਹਿਬ ਨੁੰ ਜਾਣ ਵਾਲੀ ਸੜਕ ਤੇ ਸਥਿਤ ਪਿੰਡ ਵੜਿੰਗ ਅਤੇ ਝਬੇਡਵਾਲੀ ਨਜਦੀਕ ਫੌਜੀ ਦੇ ਢਾਬੇ ਕੋਲੋ ਪੁਲਸ ਪਾਰਟੀ ¦ਘ ਰਹੀ ਸੀ ਤਾਂ ਇੱਕ ਤੇਜ ਰਫਤਾਰ ਨਾਲ ਇਟੋਸ ਕਾਰ ਜਿਸਦਾ ਨੰਬਰ ਪੀ ਪੀ 30 ਆਰ 8307 ਸੀ ਜੋ ਕਿ ਇੰਦਰਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਬਰੀਵਾਲਾ ਚਲਾ ਰਿਹਾ; ਅਤੇ ਰਾਹੁਲ ਅਰੋੜਾ ਪੁੱਤਰ ਸੇਠ ਗੁਰਾਦਿੱਤਾ ਮੱਲ ਵਾਸੀ ਪਿੰਡ ਚੱਕ ਗਾਂਧਾ ਸਿੰਘ ਵਾਲਾ ਸ੍ਰੀ ਮੁਕਤਸਰ ਸਾਹਿਬ ਵੀ ਸਵਾਰ ਸਨ। ਥਾਣਾ ਮੁੰਖੀ ਅਨੁਸਾਰ ਤਾਰ ਸਵਾਰ ਇੰਦਰਜੀਤ ਸਿੰਘ ਅਤੇ ਰਾਹੁਲ ਅਰੋੜਾ ਨੇ ਸਰਾਬ ਪੀ ਰੱਖੀ ਜਿਸ ਅਤੇ ਨਸੇ ਵਿੱਚ ਹੋਣ ਕਾਰਨ ਇਹ ਤੇਜ ਰਫਤਾਰ ਕਾਰ ਇੱਕ ਟਰੈਕਟਰ ਨਾਲ ਟੱਕਰਾਉਣ ਉਪਰਾਂਤ ਬੇਕਾਬੂ ਹੋ ਕੇ ਮਾਤਾ ਚਿੰਤਪੂਰਨੀ ਦੇ ਦਰਸਨ ਕਰਕੇ ਵਾਪਸ ਆ ਰਹੀ ਸਵਿਫਟ ਡਿਜਾਇਰ ਕਾਰ ਜਿਸਦਾ ਨੰਬਰ ਐਚ ਆਰ 29 ਯੂ 3051 ਜਿਸ ਵਿੱਚ ਇੱਕੋ ਪਰਵਿਾਰ ਦੇ ਪੰਜ ਜੀ ਸਵਾਰ ਸਨ ਨਾਲ ਟਕਰਾ ਗਈ। ਜਿਸ ਵਜਾ ਨਾਲ ਪੰਜੇ ਸਰਧਾਲੂਆਂ ਨੁੰ ਕਾਫੀ ਗੰਭੀਰ ਸੱਟਾ ਲੱਗੀਆਂ। ਜ਼ਿਕਰਯੋਗ ਹੈ ਕਿ ਇਹ ਟਰੈਕਟਰ ਵੀ ਬੁਰੀ ਤਰ੍ਹਾਂ ਟੋਟ‘ਔਟੇ ਹੋ ਗਿਆ ਜਿਸ ਨੂੰ ਨਰਜਿੰਦਰ ਪੁੱਤਰ ਪ੍ਰਤਾਪ ਸਿੰਘ ਵਾਸੀ ਪਿੰਡ ਖੋਖਰ ਸ੍ਰੀ ਮੁਕਤਸਰ ਸਾਹਿਬ ਚਲਾ ਰਿਹਾ ਸੀ ਲਫਟ ਪੰਪ ਤੋਂ ਆਪਣੀ ਪਾਣੀ ਦੀ ਵਾਰੀ ਚਲਾ ਕੇ ਆ ਰਿਹਾ ਸੀ ਬਾਲ ਬਾਲ ਬੱਚੀਆ। ਥਾਣਾ ਮੁੱਖੀ ਅਨੁਸਾਰ ਪੁਲਸ ਪਾਰਟੀ ਵੱਲੋਂ ਹੋਰ ਕਈ ਲੋਕਾਂ ਵੀ ਮਦਦ ਨਾਲ ਸਾਰੇ ਜਖਮੀਆਂ ਨੂੰ ਸਿਵਲ ਹਸਪਤਾਲ ਸ੍ਰੀ ਮੁਤਕਸਰ ਸਾਹਿਬ ਵਿਖੇ ਭਰਤੀ ਕਰਵਾਇਆ ਗਿਆ। ਇੰਦਰਜੀਤ ਸਿੰਘ ਅਤੇ ਰਾਹੁਲ ਅਰੋੜਾ ਨੂੰ ਉਨਾਂ ਦੇ ਵਾਰਸਾ ਵੱਲੋਂ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਥਾਣਾ ਬਰੀਵਾਲਾ ਦੀ ਪੁਲਸ ਵੱਲੋਂ ਸੁਰਿੰਦਰ ਕੁਮਾਰ ਪੁੱਤਰ ਭਗਵਾਨ ਦਾਸ, ਮੀਨੂੰ ਰਾਣੀ ਪਤਨੀ ਕ੍ਰਿਸਲ ਲਾਲ, ਪੂਨਮ ਰਾਣੀ ਪਤਨੀ ਰਾਜਿੰਦਰ ਕੁਮਾਰ, ਮਨਮੋਹਲ ਸਰਮਾਂ ਪੁੱਤਰ ਰਾਜ ਕੁਮਾਰ ਸਰਮਾਂ,ਆਸਾ ਰਾਣੀ ਪੁੱਤਰੀ ਲਾਭਚੰਦ ਵਾਸੀ ਅਬੋਹਰ ਅਤੇ ਨਰਜਿੰਦਰ ਸਿੰਘ ਪੁੰਤਰ ਪ੍ਰਤਾਪ ਸਿੰਘ ਵਾਸੀ ਪਿੰਡ ਖੋਖਰ ਜਿਲਾ ਸ੍ਰੀ ਮੁਕਤਸਰ ਸਾਹਿਬਰ ਵੱਲੋਂ ਦਿੱਤੇ ਬਿਆਨ ਤੇ ਕਾਰਵਾਈ ਕਰਦਿਆਂ ਇੰਦਰਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਬਰੀਵਾਲਾ ਸ੍ਰੀ ਮੁਕਤਸਰ ਸਹਿਬ ਖਿਲਾਫ ਮੁਕੱਦਮਾ ਨੰਬਰ 44 ਅਧੀਨ ਧਾਰਾ 279, 337 ਅਤੇ 427 ਆਈ ਪੀ ਸੀ ਤਹਿਤ ਮਾਮਲਾ ਦਰਜ ਕਰਕੇ ਅਗਲੀ ਅਕਾਰਵਾਈ ਕੀਤੀ ਜਾ ਰਹੀ ਹੇ।