ਸਮਾਣਾ, 9 ਜੂਨ (ਪ੍ਰੇਮ ਵਧਵਾ, ਰਿਸ਼ਵ ਮਿਤਲ, ਵਿਕਾਸ ਜਿੰਦਲ)- ਪਿਛਲੇ ਦਿਨੀ ਜਿਥੇ ਜਿਥੇ ਕਈ ਦਿਨਾਂ ਤੋ ਪੈ ਰਹੀ ਅਤ ਦੀ ਗਰਮੀ ਪੈਣ ਕਾਰਨ ਜਿਉਣਾ ਬੇਹਾਲ ਹੋਇਆ ਪਿਆ ਸੀ ਉਥੇ ਹੀ ਸ਼ਹਿਰ ਸਮਾਣਾ ਦੀ ਤਹਿਸੀਲ ਅੰਦਰ ਜਾਦੀਆਂ ਹੀ ਨਰਕ ਦਾ ਦਰਵਾਜਾ ਪਾਰ ਕਰਕੇ ਅਫਸਰਾਂ ਤੋ ਆਪੋ ਆਪਣੇ ਕੰਮ ਕਰਵਾਦੇ ਹਨ ਇਸ ਸੰਬਧ ਚ ਜਦੋ ਪੰਜਾਬ ਟਾਈਮਜ਼ ਦੀ ਟੀਮ ਨੇ ਤਹਿਸੀਲ ਦਾ ਸਰਵੇ ਕੀਤਾ ਤਾਂ ਦੇਖਿਆਂ ਤਹਿਸੀਲ ਦਾ ਦਰਵਾਜਾ ਪਾਰ ਕਰਦੇ ਹੀ ਅਧਾ ਅਧਾ ਫੁਟ ਪਾਣੀ ਅਤੇ ਗਾਰਾ ਲੋਕਾਂ ਲਈ ਪ੍ਰੇਸਾਨੀ ਦਾ ਘਰ ਬਣਿਆ ਹੋਇਆਂ ਹੈ ਤਹਿਸੀਲ ਅੰਦਰ ਕੰਮ ਕਰਦੇ ਲੋਕਾਂ ਨੇ ਆਪਣਾ ਨਾਮ ਛਾਪਨ ਤੇ ਕਿਹਾ ਕਿ ਪਿਛਲੀ ਸਰਕਾਰ ਨੇ ਦਸ ਸਾਲ ਪੰਜਾਬ ਤੇ ਰਾਜ ਕੀਤਾ ਪਰ ਸਮਾਣਾ ਤਹਿਸੀਲ ਦੇ ਭਾਗ ਨਾ ਖੁਲੇ ਅਤੇ ਹਰ ਰੋਜ ਰੋਜਾਨਾ ਹੀ ਲੋਕ ਹਾਦਸਿਆ ਦਾ ਸ਼ਿਕਾਰ ਹੋ ਰਹੇ ਹਨ ਅਤੇ ਕਈ ਲੋਕਾਂ ਦੇ ਤਾ ਭਾਰੀ ਸਟਾਂ ਵੀ ਲਗੀਆ ਹਨ ਅਤੇ ਤਹਿਸੀਲ ਅੰਦਰ ਇਸ ਪਟਵਾਰ ਖਾਨੇ ਦਾ ਕੰਮ ਚਲ ਰਿਹਾ ਹੈ ਏਥੇ ਇਸ ਰਸਤੇ ਨੂੰ ਵੀ ਪਕਾ ਕਰਵਾਇਆ ਜਾਵੇਂ ਤਾਂ ਜੋ ਲੋਕਾਂ ਨੂੰ ਰਾਹਤ ਮਿ ਸਕੇ ਇਸ ਸਬੰਧੀ ਜਦੋ ਐਸ. ਡੀ. ਐਮ. ਨਾਲ ਗਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀ ਇਸ ਸਬੰਧ ਚ ਮਹਿਕਮੇ ਨੂੰ ਲੈਟਰ ਲਿਖਦੇ ਹਾਂ ਤਾਂ ਜੋ ਇਸ ਰਸਤੇ ਨੂੰ ਪਕਾ ਕਰਵਾਇਆ ਜਾਵੇਂ ਇਸ ਮੌਕੇ ਪਕੇ ਰਸਤੇ ਦੀ ਮੰਗ ਕਰ ਰਹੇ ਸ਼ੇਖਰ ਸ਼ਰਮਾ ਨਕਸ਼ਾ ਨਵੀਸ ਪ੍ਰਧਾਨ ਬ੍ਰਾਹਮਨ ਸਭਾ, ਦਿਪੂ ਸ਼ਰਮਾ, ਸੁਰਿੰਦਰ ਕੁਮਾਰ, ਨਰਿੰਦਰ ਕੁਮਾਰ ਆਦਿ ਹਾਜ਼ਰ ਸਨ