ਐਸ.ਏ.ਐਸ. ਨਗਰ, 8 ਜੂਨ (ਧੱਮੀ ਸ਼ਰਮਾ)-ਸਾਹਿਬਜਾਦਾ ਅਜੀਤ ਸਿਘ ਨਗਰ ਜ਼ਿਲ੍ਹੇ ਦੇ ਮਾਰਚ 2017 ਦੇ ਬਾਰਵੀਂ ਦੀ ਪ੍ਰੀਖਿਆ ਵਿਚ ਵਖ ਵਖ ਗਰੁਪਾਂ ਵਿਚ ਸਿਖਿਆ ਦੇ ਖੇਤਰ ਵਿਚ ਮਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੇ ਆਪਣੇ ਸਕੂਲ ਅਤੇ ਮਾਤਾ ਪਿਤਾ ਦਾ ਨਾਂ ਰੋਸ਼ਨ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿਖਿਆ ਅਫਸਰ ਸ੍ਰੀ ਸੁਭਾਸ ਮਹਾਜਨ ਨੇ ਜ਼ਿਲ੍ਹਾ ਪ੍ਰਬਧਕੀ ਕਪਲੈਕਸ ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਵਲੋਂ ਅਵਲ ਰਹਿਣ ਵਾਲੇ ਵਿਦਿਆਰਥੀਆਂ ਨੂ ਸਨਮਾਨ ਚਿਨ੍ਹ ਅਤੇ ਮਿਸ਼ਨ ਪੁਸਤਕ ਤਹਿਤ ਬਚਿਆਂ ਨੂ ਕਿਤਾਬਾਂ ਵਡਣ ਲਈ ਕਰਵਾਏ ਗਏ ਸਮਾਗਮ ਨੂ ਸਬੋਧਨ ਕਰਦਿਆਂ ਕੀਤਾ।ਇਸ ਮੌਕੇ ਹਰਵਿਦਰ ਸਿਘ ਖਹਿਰਾ ਜ਼ਿਲ੍ਹਾ ਗਾਇਡੈਸ ਕੌਸਲਰ ਨੇ ਕਿਹਾ ਕਿ ਇਨ੍ਹਾਂ ਬਚਿਆਂ ਵਿਚ ਸਾਇਸ ਸਟਡੀ ਵਿਚੋਂ ਰੁਪਿਦਰ ਕੌਰ ਸਰਕਾਰੀ ਕਨਿਆ ਸੀਨੀਅਰ ਸੈਕਡਰੀ ਸਕੂਲ ਸੁਹਾਣਾ, ਆਸੂ ਗੁਪਤਾ ਸਰਕਾਰੀ ਕਨਿਆ ਸੀਨੀਅਰ ਸੈਕਡਰੀ ਸਕੂਲ ਕੁਰਾਲੀ, ਕਮਰਸ ਗਰੁਪ ਵਿਚੋ ਸਿਮਰਦੀਪ ਕੌਰ ਸਰਕਾਰੀ ਮਾਡਲ ਸੀਨੀਅਰ ਸੈਕਡਰੀ ਸਕੂਲ ਖਰੜ, ਕਮਲਦੀਪ ਸਿਘ ਸਰਕਾਰੀ ਕਨਿਆ ਸੀਨੀਅਰ ਸੈਕਡਰੀ ਸਕੂਲ ਸੁਹਾਣਾ, ਆਰਟਸ ਗਰੁਪ ਵਿਚ ਅਜਲੀ ਸਰਕਾਰੀ ਮਾਡਲ ਸੀਨੀਅਰ ਸੈਕਡਰੀ ਸਕੂਲ ਖਰੜ, ਕਮਲਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਬੂਟਾ ਸਿਘ ਵਾਲਾ, ਵੋਕੇਸ਼ਨਲ ਗਰੁਪ ਵਿਚੋ ਅਮਨਦੀਪ ਸਰਕਾਰੀ ਮਾਡਲ ਸੀਨੀਅਰ ਸੈਕਡਰੀ ਸਕੂਲ,3ਬੀ1 ਅਤੇ ਨਰਿਦਰ ਕੌਰ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਬਨੂੜ, ਦੇ ਵਿਦਿਆਰਥੀਆਂ ਨੂ ਸਨਮਾਨ ਚਿਨ ਦਿਤੇ ਗਏ। ਜ਼ਿਲ੍ਹਾ ਸਿਖਿਆ ਅਫਸਰ ਸ੍ਰੀ ਸੁਭਾਸ ਮਹਾਜਨ ਨੇ ਬਚਿਆਂ ਨੂ ਸਨਮਾਨ ਪਤਰ ਅਤੇ ਕਿਤਾਬਾਂ ਦੇਣ ਲਈ ਡਿਪਟੀ ਕਮਿਸ਼ਨਰ ਦਾ ਵਿਸੇਸ਼ ਤੌਰ ਤੇ ਧਨਵਾਦ ਕੀਤਾ।