ਜਲੰਧਰ, 8 ਜੂਨ (ਪੰਜਾਬ ਟਾਇਮਜ਼ ਬਿਊਰੋ)-ਗਰਮੀ ਦੀਆਂ ਛੁੱਟੀਆਂ ਨੂੰ ਹੋਰ ਰੌਚਕ ਬਣਾਉਣ ਲਈ ਐਮ.ਜੀ.ਐਨ. ਪਬਲਿਕ ਸਕੂਲ ਆਦਰਸ਼ ਨਗਰ ਜਲੰਧਰ ਵੱਲੋਂ ‘ਸਮਰ ਕਲੱਬ 2017’ ਦਾ ਆਯੋਜਨ ਜੂਨ 5 2017 ਤੋਂ ਸ਼ੁਰੂ ਕੀਤਾ ਗਿਆ ਹੈ। ਜਿਸ ਵਿੱਚ ਬੱਚਿਆਂ ਨੇ ‘ਏਨਵੈਲਪ ਮੇਕਿੰਗ, ਮਾਰਬਲ ਪੇਂਟਿੰਗ, ਐਰੋਬਿਕਸ, ਗਰੁੱਪ ਸਾਂਗ ਅਤੇ ਸਿੱਖਿਆਦਾਇਕ ਕਹਾਣੀਆਂ ਦੇ ਆਨੰਦ ਮਾਣਿਆ। ਬੱਚਿਆਂ ਨੂੰ ਬਾਹਰੀ ਵਾਤਾਵਰਣ ਨਾਲ ਪ੍ਰਚੱਲਿਤ ਕਰਨ ਲਈ ‘ਹਨੂੰਮਾਨ ਦ ਦਮਦਾਰ’ ਫਿਲਮ ਦਿਖਾਈ ਗਈ।
ਇਹ ਕੈਂਪ ਜੂਨ 10 2017 ਤੱਕ ਚੱਲਣ ਵਾਲਾ ਹੈ, ਜਿਸ ਵਿੱਚ ਬਹੁਤ ਸਾਰੀਆਂ ਰੌਚਕ ਅਤੇ ਸਿੱਖਿਆ ਭਰਪੂਰ ਕ੍ਰਿਆਵਾਂ ਸ਼ਾਮਿਲ ਹਨ।