ਸਿੰਧੂ ਜਲ ਸਮਝੌਤੇ ’ਤੇ ਪਾਕਿ ਨੂੰ ਭਾਰਤ ਦੇ ਸਕਦੈ ਝਟਕਾ

ਸ੍ਰੀ ਮੋਦੀ ਕਜਾਕਿਸਤਾਨ ਦੀ ਰਾਜਧਾਨੀ ਅਸਤਾਨਾ ਵਿਚ ਹੋਣ ਵਾਲੇ ਐਸਸੀਓ ਸਮਿੱਟ ਪਹੁੰਚੇ

image ਨਵੀਂ ਦਿੱਲੀ, 8 ਜੂਨ (ਪੰਜਾਬ ਟਾਇਮਜ਼ ਬਿਊਰੋ)- ਕਜਾਕਿਸਤਾਨ ਦੀ ਰਾਜਧਾਨੀ ਅਸਤਾਨਾ ਵਿਚ ਹੋਣ ਵਾਲੇ ਐਸਸੀਓ ਸਮਿਟ ਵਿਚ ਹਿੱਸਾ ਲੈਣ ਲਈ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਧੂ ਜਲ ਸਮਝੌਤੇ ਸਬੰਧੀ ਰਿਪੋਰਟ ਤਲਬ ਕੀਤੀ ਹੈ।ਇਸ ਗਲ ਦੀ ਜਾਣਕਾਰੀ ਯੋਜਨਾ ਕਮਿਸ਼ਨ ਨੇ ਦਿੱਤੀ ਹੈ।ਦਸ ਦੇਈਏ ਕਿ ਯੋਜਨਾ ਕਮਿਸ਼ਨ ਦੇ ਸੀਈਓ ਨੇ ਬੁਧਵਾਰ ਨੂੰ ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ।ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਇਸ ਮੀਟਿੰਗ ਵਿਚ ਸਿੰਧੂ ਜਲ ਸਮਝੌਤੇ ਦੀ ਸਮੀਖਿਆ ਅਤੇ ਦੋ ਹਾਈਡ੍ਰੋ ਪ੍ਰੋਜੈਕਟ ਨੂੰ ਫਿਰ ਸ਼ੁਰੂ ਕਰਨ ‘ਤੇ ਚਰਚਾ ਹੋਈ।ਅਧਾ ਘੰਟਾ ਚਲੀ ਇਸ ਮੀਟਿੰਗ ਵਿਚ ਯੋਜਨਾ ਕਮਿਸ਼ਨ ਨੇ ਮਾਮਲੇ ਵਿਚ ਦੁਬਾਰਾ ਤੋਂ ਅੰਤਰਰਾਸ਼ਟਰੀ ਵਿਚੋਲਗੀ ਦੀ ਸੰਭਾਵਨਾ ਦੀ ਗਲ ਆਖੀ ਹੈ।ਕਮਿਸ਼ਨ ਨੇ ਇਹ ਵੀ ਕਿਹਾ ਹੈ ਕਿ ਇਸ ਮਾਮਲੇ ਵਿਚ ਪਾਕਿਸਤਾਨ ਦੇ ਨਾਲ ਅੰਤਰਰਾਸ਼ਟਰੀ ਵਿਚੋਲਗੀ ਸ਼ਰਤ ਹੋਣੀ ਚਾਹੀਦੀ ਹੈ। ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਹਾਲ ਹੀ ਵਿਚ ਵਧੇ ਤਣਾਅ ਅਤੇ ਸਰਹਦ ਪਾਰ ਤੋਂ ਲਗਾਤਾਰ ਜੰਗਬੰਦੀ ਦੇ ਉਲੰਘਣ ਦੇ ਮਦੇਨਜ਼ਰ ਇਹ ਸਮੀਖਿਆ ਮੀਟਿੰਗ ਸਾਹਮਣੇ ਆਈ ਹੈ।ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਪਾਣੀ ਬਟਵਾਰੇ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚਲ ਰਿਹਾ ਹੈ।ਸਥਾਈ ਸਿੰਧੂ ਜਲ ਕਮਿਸ਼ਨ ਦੀ ਆਖ਼ਰੀ ਮੀਟਿੰਗ ਮਈ 2015 ਵਿਚ ਹੋਈ ਸੀ। ਭਾਰਤ-ਪਾਕਿਸਤਾਨ ਸਰਹੱਦ ’ਤੇ ਲਗਾਤਾਰ ਜਾਰੀ ਗੋਲੀਬਾਰੀ ਅਤੇ ਘੁਸਪੈਠ ਦੀਆਂ ਘਟਨਾਵਾ ਕਾਰਨ ਦੋਵੇਂ ਦੇਸ਼ਾਂ ਵਿਚਕਾਰ ਤਣਾਅ ਵਧਿਆ ਹੋਇਆ ਹੈ, ਜਿਸ ਦੇ ਚਲਦੇ ਦੋਵੇਂ ਦੇਸ਼ਾਂ ਦੇ ਵਿਚਕਾਰ ਗਲਬਾਤ ਵੀ ਠਪ ਹੈ।ਇਸ ਤੋਂ ਇਲਾਵਾ ਜਾਧਵ ਮਾਮਲੇ ਨੂੰ ਲੈ ਕੇ ਵੀ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਕੜਵਾਹਟ ਆਈ ਹੈ।ਉੜੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਖ਼ੂਨ ਅਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ।ਹਾਲਾਂਕਿ ਸਿੰਧੂ ਜਲ ਸਮਝੌਤਾ ਦੋਵੇਂ ਦੇਸ਼ਾਂ ਦੇ ਵਿਚਕਾਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਬਰਕਰਾਰ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੰਧੂ ਜਲ ਸਮਝੌਤੇ ’ਤੇ ਕੀ ਬਿਆਨ ਜਾਰੀ ਕਰਦੇ ਹਨ ਅਤੇ ਪਾਕਿਸਤਾਨ ਦੀ ਉਸ ’ਤੇ ਕੀ ਪ੍ਰਤੀਕਿਰਿਆ ਹੋਵੇਗੀ।

Send this to a friend