ਆਈਐਸਆਈਐਸ ਵੱਲੋਂ ਇਰਾਨ ਦੀ ਸੰਸਦ ’ਤੇ ਹਮਲਾ-12 ਮੌਤਾਂ

image ਤੈਹਰਾਨ, 7 ਜੂਨ (ਪੰਜਾਬ ਟਾਇਮਜ਼ ਬਿਊਰੋ)- ਇਰਾਨ ਦੀ ਰਾਜਧਾਨੀ ਤੈਹਰਾਨ ਵਿੱਚ ਬੁੱਧਵਾਰ ਨੂੰ ਦੋ ਅੱਤਵਾਦੀ ਹਮਲਿਆਂ ਦੌਰਾਨ 12 ਲੋਕ ਮਾਰੇ ਗਏ ਅਤੇ 30 ਤੋਂ ਜ਼ਿਆਦਾ ਜ਼ਖਮੀ ਹੋ ਗਏ। ਇਹ ਹਮਲਾ ਇਰਾਨ ਦੀ ਸੰਸਦ ਅਤੇ ਧਾਰਮਿਕ ਸਥਾਨ ਖਮੈਨੀ ਦੇ ਸਮਾਰਕ ਉ¤ਪਰ ਕੀਤਾ ਗਿਆ। ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਆਈਐਸਆਈਐਸ ਨੇ ਲਈ ਹੈ। ਇਰਾਨ ਦੀ ਅਰਧ ਸਰਕਾਰੀ ਨਿਊਜ਼ ਏਜੰਸੀ ਫਾਰਸ ਅਤੇ ਮੇਹਰ ਨੇ ਇਨ੍ਹਾਂ ਹਮਲਿਆਂ ਦੀ ਪੁਸ਼ਟੀ ਕੀਤੀ ਹੈ। ਐਂਟੀ ਟੈਰਰਿਜ਼ਮ ਸਪੈਸ਼ਲ ਫੋਰਸ ਨੇ 5 ਵਿੱਚੋਂ 4 ਅੱਤਵਾਦੀਆਂ ਨੂੰ ਮਾਰ ਦਿੱਤਾ ਜਦੋਂ ਕਿ ਇੱਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਿਕ 3 ਅੱਤਵਾਦੀ ਸੰਸਦ ਵਿੱਚ ਦਾਖਲ ਹੋਏ ਅਤੇ ਉਨ੍ਹਾਂ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।

Send this to a friend