ਡਿਪਟੀ ਕਮਿਸ਼ਨਰ ਬਠਿੰਡਾ ਨੇ ਹੜ੍ਹਾਂ ਸਬੰਧੀ ਤਿਆਰੀ ਬਾਰੇ ਕੀਤੀ ਬੈਠਕ

image ਬਠਿੰਡਾ, 6 ਜੂਨ (ਇੰਦਰਜੀਤ ਨਥਾਣਾ, ਪਵਨ ਕੁਮਾਰ)- ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ ਨੇ ਅੱਜ ਜ਼ਿਲ੍ਹੇ ਵਿਚ ਹੜ੍ਹਾਂ ਸਬੰਧੀ ਤਿਆਰੀ ਬਾਰੇ ਬੁਲਾਈ ਗਈ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਦਿਆਂ ਆਦੇਸ਼ ਦਿੱਤੇ ਕਿ ਸ਼ਹਿਰੀ ਇਲਾਕਿਆਂ ’ਚ ਸੀਵਰ ਅਤੇ ਮੀਂਹ ਦੇ ਪਾਣੀ ਦੀ ਨਿਕਾਸੀ ਸਬੰਧੀ ਪਾਇਪਾਂ ਦੀ ਸਫ਼ਾਈ ਬਾਰਿਸ਼ਾਂ ਤੋਂ ਪਹਿਲਾਂ ਕਰ ਦਿੱਤੀ ਜਾਵੇ। ਉਨ੍ਹਾਂ ਨਹਿਰੀ ਅਤੇ ਸਿੰਚਾਈ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ  ਜ਼ਿਲ੍ਹੇ ’ਚ ਪੈਂਦੀਆਂ ਲਸਾੜਾ, ਚੰਦਭਾਨ ਆਦਿ ਡਰੇਨਾਂ ਦੀ ਵੀ ਸਫ਼ਾਈ ਬਾਰਿਸ਼ਾਂ ਤੋਂ ਪਹਿਲੀ ਕਰਨੀ ਯਕੀਨੀ ਬਣਾਈ ਜਾਵੇ। ਸ਼੍ਰੀ ਲਾਕਰਾ ਨੇ ਨਗਰ ਨਿਗਮ ਬਠਿੰਡਾ ਦੀ ਹਦੂਦ ਅੰਦਰ ਪੈਂਦੇ ਇਲਾਕਿਆਂ ਦੀ ਸਮੀਖਿਆ ਕਰਦਿਆਂ ਦੱਸਿਆ ਕਿ ਸ਼ਹਿਰ ਦੇ 6 ਇਲਾਕਿਆਂ ’ਚ ਮੁੱਖ ਤੌਰ ਤੇ ਬਰਸਾਤਾਂ ਦਾ ਪਾਣੀ ਭਰ ਜਾਂਦਾ ਹੈ  ਅਤੇ ਇਸ ਨੂੰ ਹਲ ਕਰਨ ਲਈ ਵੱਖ ਵੱਖ ਥਾਵਾਂ ਤੇ ਪੰਪਿੰਗ ਸਟੇਸ਼ਨ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੜ੍ਹਾਂ ਸਬੰਧੀ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿਸ ਦਾ ਨੰਬਰ 0164-2862100 ਅਤੇ 0164-2862101 ਹੈ। ਇਹ ਕੰਟਰੋਲ ਰੂੁਮ 24 ਘੰਟੇ ਕੰਮ ਕਰੇਗਾ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਬਾਰਿਸ਼ਾਂ ਦੌਰਾਨ ਕਿਸੇ ਵੀ ਫ਼ਸਲ ’ਚ 24 ਘੰਟੇ ਤੋਂ ਵੱਧ ਪਾਣੀ ਨਹੀਂ ਖੜ੍ਹਨਾ ਚਾਹੀਦਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀਮਤੀ ਸ਼ੇਨਾ ਅਗਰਵਾਲ, ਉਪ ਮੰਡਲ ਮੈਜਿਸਟਰੇਟ ਸ਼੍ਰੀਮਤੀ ਸਾਕਸ਼ੀ ਸਾਹਨੀ ਅਤੇ ਵੱਖ ਵੱਖ ਵਿਭਾਗਾਂ ਦੇ ਅਫ਼ਸਰ ਮੌਜੂਦ ਸਨ।

Send this to a friend