ਰਾਮਪੁਰਾ ਫੂਲ, 6 ਜੂਨ (ਮਨਪ੍ਰੀਤ ਸਿੰਘ ਗਿੱਲ)- ਜ਼ਿਲ੍ਹਾ ਪੁਲਿਸ ਮੁੱਖੀ ਨਵੀਨ ਸਿੰਗਲਾ ਦੇ ਨਿਰਦੇਸ਼ਾ ਤੇ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਡੀ ਮੁਹਿੰਮ ਤਹਿਤ ਬਾਲਿਆਂਵਾਲੀ ਦੀ ਪੁਲਿਸ ਵੱਲੋਂ 1 ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਕੇਸ ਦੇ ਤਫਤੀਸੀ ਅਫਸਰ ਧਰਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਨੇ ਪੁਲਿਸ ਨੇ ਪਿੰਡ ਮੰਡੀਕਲਾਂ ਕੋਲ ਨਾਕਾਬੰਦੀ ਦੌਰਾਨ ਸ਼ੱਕ ਪੈਣ ਤੇ ਇੱਕ ਆਦਮੀ ਨੂੰ ਰੋਕ ਕੇ ਤਲਾਸ਼ੀ ਲਈ ਜਿਸ ਕੋਲੋ 70 ਗੋਲੀਆਂ ਕਲੋਜਾਪਾਮ ਬਰਾਮਦ ਹੋਈਆ ਤੇ ਵਿਅਕਤੀ ਦੀ ਪਛਾਣ ਮੱਖਣ ਸਿੰਘ ਪੁੱਤਰ ਝੰਡਾ ਸਿੰਘ ਵਾਸੀ ਚਾਉਕੇ ਜੋ ਕਿ ਹੁਣ ਮੰਡੀਕਲਾਂ ਵਿਖੇ ਆਪਣੇ ਰਿਸ਼ਤੇਦਾਰ ਕੋਲ ਰਹਿੰਦਾ ਸੀ ਵਜੋਂ ਹੋਈ ਹੈ।ਉਕਤ ਵਿਅਕਤੀ ਪੁਲਿਸ ਨੇ ਐਨ.ਡੀ.ਪੀ.ਸੀ ਐਕਟ ਅਧੀਨ ਮਾਮਲਾ ਦਰਜ ਕਰਕੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਤੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ।