2 ਜੂਨ ਨੂੰ ਫੌਜ ਸਵੇਰ ਤਂੋ ਹੀ ਰੁਕ ਰੁਕ ਕਿ ਹਵਾਈ ਫਾਇਰ ਕਰਦੀ ਰਹੀ ਅਤੇ ਅੰਦਰਂੋ ਦੂਰ ਅੰਦੇਸ਼ੀ ਸੋਚ ਦੇ ਮਾਲਕ ਜਰਨਲ ਸ਼ੁਬੇਗ ਸਿੰਘ ਸਿਰਫ ਦੋਨਾਲੀ ਅਤੇ ਕੱਚੇ ਫਾਇਰ ਹੀ ਕਰਦੇ ਸਨ । ਸਰਕਾਰ ਦੀ ਮੱਕਾਰੀ ਨੀਤੀ ਇਹ ਸੀ ਕਿ ਦੇਸ ਦੀ ਪ੍ਰਧਾਨ ਮੰਤਰੀ ਇੰਦਰਾ ਪਹਿਲਾ ਰਾਸ਼ਟਰ ਨੂੰ ਰੇਡਿਉ ਤੇ ਸੰਬੋਦਨ ਕਰ ਲਵੇ ਫਿਰ ਬਾਅਦ ਸ਼੍ਰੀ ਦਰਬਾਰ ਸਹਿਬ ਜੀ ਉਪਰ ਫੌਜੀ ਹਮਲਾ ਕੀਤਾ ਜਾਵੇ । ਹਮਲੇ ਦੀ ਸਰਕਾਰ ਵੱਲਂੋ ਫੌਜ ਨੂੰ ਪ੍ਰਵਾਨਗੀ ਮਿੱਲ ਚੁੱਕੀ ਸੀ । ਪਰ ਅੰਦਰਂੋ ਕੰਨੀ ਬੀਬੀ ਇੰਦਰਾ ਆਪਣੀ ਕੁਰਸੀ ਖੁਸਣ ਦੇ ਡਰੋ ਪੂਰੀ ਘਬਰਾਈ ਹੋਈ ਸੀ ਇਸ ਲਈ ਉਸਨੇ ਜਰਨਲ ਵੈਦਿਆ ਨੂੰ ਸੰਤ ਜਰਨੈਲ ਸਿੰਘ ਨੂੰ ਮਨਾਉਣ ਲਈ ਕਿਹਾ ਜਿਸ ਦੌਰਾਨ ਜਰਨਲ ਬਰਾੜ ਨੇ ਚਾਣਕੀਆ ਨੀਤੀ ਖੇਡੀ ਅਤ 14 ਗੁਰਸਿੱਖ ਫੌਜੀ ਸੰਤ ਜੀ ਨਾਲ ਸਮਝੌਤੇ ਦਾ ਪੱਤਰ ਲੈ ਕੇ ਹਲਕਾਰਾ ਬਣ ਪੁੱਜੇ । ਏਥੇ ਵਰਨਣ ਯੋਗ ਹੈ ਕਿ ਜਿਵੇਂ ਦਰਬਾਰ ਸਾਹਿਬ ਤੇ ਹਮਲਾ ਕਰਨ ਲਈਂ ਹਿੰਦੂਤਵ ਨੇ ਇਹ ਪਾਪ ਵੀ ਇੱਕ ਕਲੀਨ ਸ਼ੇਵ, ਸਿੱਖ ਪ੍ਰਵਾਰ ਦੇ ਜਰਨਲ ਕੈ ਐਸ ਬਰਾੜ ਤੋਂ ਕਰਵਾਉਣ ਲੱਗੇ ਸਨ ਅਤੇ ਦੂਜਾ ਕਲੰਕ ਵੀ ਚੌਦਾ ਗੁਰਸਿੱਖ ਫੌਜੀਆਂ ਤੋਂ ਕਰਵਾਉਣਾ ਚੁਹੰਦੇ ਸਨ । ਪਰ ਉਹ ਸ਼ਾਇਦ ਨਹੀਂ ਸਨ ਜਾਣਦੇ ਕਿ ਜਿਹੜਾ ਅੰਦਰ ਬੈਠਾ ਸੰਤ ਹੈ ਉਹ ਆਦੂਰਾ ਨਹੀ ਪੂਰਾ ਸੰਤ ਹੈ । ਫਿਰ ਵੀ ਉਨ੍ਹਾ 14 ਫੌਜੀਆਂ ਵੱਲੋਂ ਪ੍ਰਧਾਨ ਮੰਤਰੀ ਵੱਲੋਂ ਸੰਤ ਜੀ ਲਈ ਭੇਜੇ ਪੈਕਜ ਨੂੰ ਪੜ੍ਹਨਾ ਕੀਤਾ ਬੜੀ ਹੈਰਾਨਗੀ ਦੀ ਗੱਲ ਹੈ ਕਿ ਇੱਕ ਬੰਨੇ 6 ਲੱਖ ਫੌਜ ਸ਼੍ਰੀ ਦਰਬਾਰ ਸਹਿਬ ਲਗਾ ਕਿ ਫਿਰ ਅੰਦਰ ਫੌਜੀ ਜਾਵਨ ਭੇਜ ਕਿ ਇੰਦਰਾ ਸਾਬਤ ਕੀ ਕਰਨਾ ਚਹੁੰਦੀ ਸੀ ? ਇੱਕ ਤਾਂ ਇਹ ਢੰਡੋਰਾਂ ਪਿੱਟ ਦੀ ਕਿ ਜਿਸ ਨੁੰ ਤੁਸੀ ਸੰਤ ਮੰਨਦੇ ਹੋ ਉਹ ਵਿੱਕ ਗਿਆ ਜਾਂ ਇਹ ਕਹਿੰਦੀ ਕੇ ਸਿੱਖ ਮੇਰੀ ਜਾਂਬਾਜ ਫੌਜ ਅੱਗੇ ਹਥਿਆਰ ਸੁੱਟ ਗਏ । ਇਹ ਕੋਈ ਅੱਤਵਾਦ ਨਹੀਂ ਸੀ ਇਹ ਤਾਂ ਸਿੱਖਾਂ ਦੇ ਹੱਕਾਂ ਦੀ ਲੜਾਈ ਸੀ ਜਿਸ ਨੂੰ ਸਿੱਖ ਸ਼ਾਤਮਈ ਲੜਨਾ ਚਹੁੰਦੇ ਸਨ । ਪਰ ਭਾਰਤ ਸਿੱਖਾਂ ਨੁੰ ਹੱਕ ਦੇਣ ਦੀ ਬਜਾਏ ਸਗਂੋ ਅੱਤਵਾਦੀ ਗਰਦਾਨ ਰਹੀ ਸੀ । ਭਾਰਤੀ ਹਿੰਦੂਤਵੀ ਸਰਕਾਰ ਸਿੱਖ ਕੌਮ ਨੂੰ ਸਦੀਵੀਂ ਲਈ ਸਬਕ ਸਿਖਾਉਣਾ ਚੁਹੰਦੀ ਸੀ ਤਾਂ ਹੀ ਵਰਤਮਾਨ ਵਿੱਚ ਸਿੱਖਾਂ ਉਪਰ ਕਹਿਰ ਢਾਹਿਆ ਜਾ ਰਿਹਾ ਸੀ ਕਿ ਭਵਿੱਖ ਵਿੱਚ ਸਿੱਖ ਸਿਰ ਨਾ ਚੁੱਕ ਸਕਣ ਆਪਣੇ ਅਤੀਤ ਨੂੰ ਯਾਦ ਕਰ ਭਾਰਤੀ ਤਾਕਤ ਨੂੰ ਸਮਝਜਾਣ ਅਤੇ ਗੁਲਾਮੀ ਦੇ ਝੂਲੇ ਵਿੱਚ ਆਪਣਾ ਸਿਰ ਫਸਾਈ ਰੱਖਣ ਇਸ ਲਈ ਹੀ ਇਹ ਖਾਜੰਤਰ ਰੱਚਿਆ ਜਾ ਰਿਹਾ ਸੀ । ਜੇਕਰ ਠੰਡੇ ਦਿਮਾਗ ਨਾਲ ਸੋਚੀਏ ਤਾਂ ਭਾਰਤ ਪਾਕਿ- ਵੰਡ ਵੇਲੇ ਕੀਤੀ ਸਾਂਝ ਵਿੱਚ ਸਾਡੇ ਵਡੇਰਿਆਂ ਦੀ ਹੋਈ ਗਲਤੀ ਦਾ ਹੀ ਖਮਿਆਜਾ ਸੀ ਜਿਹੜਾ ਕੌਮ ਨੂੰ ਮਹਿੰਗੇ ਮੁੱਲ ਪਿਆ? ਸਾਂਝ ਵਿੱਚ ਖਾਦਾ ਧੋਖਾ ਅੱਜ ਸਿੱਖਾ ਦਾ ਹਿਰਦਾ ਸ਼ੱਲਣੀ ਸ਼ੱਲਣੀ ਕਰ ਗਿਆ । ਸ਼ਾਇਦ ਅੱਜ ਇਹ ਅਹਿਸਾਸ ਹੋ ਹੀ ਗਿਆ ਸੀ ਕਿ ਅੱਸੀ ਹਿੰਦੂ ਹਿੰਦੀ ਹਿੰਦੂਤਵੀ ਨਾਲ ਰੱਖੀ ਸਾਂਝ ਸਾਨੂੰ ਕਿੱਡੇ ਮਹਿੰਗੇ ਮੁੱਲ ਪੈਣ ਲੱਗੀ ਹੈ । ਅੱਜ ਸਾਫ ਹੋ ਚੁੱਕਾ ਸੀ ਕੇ ਅੱਸੀ ਸਾਂਝ ਵਿੱਚ ਧੋਖਾ ਖਾ ਲਿਆ ਸਾਡਾ ਦੁਸ਼ਮਨ ਬੱਣਿਆ ਜਾਰ, ਸਾਨੂੰ ਅੱਗਿਓੁ ਜੱਫੀਆਂ ਪਾਵਦਾਂ ਤੇ ਪਿਛੋ ਕਰਦਾ ਵਾਰ । ਅੱਜ ਫੇਰ ਭਾਰਤ ਸਿੱਖਾਂ ਦੇ ਸਵੇਮਾਣ ਉਪਰ ਵਾਰ ਕਰਨ ਨੂੰ ਤਿਆਰ ਖੜਾ ਸੀ, ਪਰ ਇੱਕ ਸਦਾ ਲਈ ਸਿੱਖਾਂ ਦੇ ਮੱਥੇ ਹਾਰ ਪਾਉਣ ਲਈ ਕੁੱਝ ਘਣਾਉਣੀਆ ਗੱਲਾ ਇੱਕ ਪੱਤਰ ਵਿੱਚ ਲਿਖ ਕੇ ਸੰਤ ਜੀ ਨੂੰ ਭੇਜੀਆਂ ਗਈਆਂ ਸਨ । ਗੱਲਾ ਸਨ ਕਿ ਆਪ ਇੱਕ ਅੱਰਬ ਅਮਰੀਕੀ ਡਾਲਰ ਲੈ ਲਉ ਅਤੇ ਯੂਰਪ ਵਿੱਚ ਪੱਕੀ ਤੌਰ ਤੇ ਨਿਵਾਸ ਕਰ ਸਕਦੇ ਹੋ, ਸਾਡੀ ਫੌਜ ਡਰਾਮੇ ਦੇ ਤੌਰ ਤੇ ਤੁਹਾਨੂੰ ਗ੍ਰਿਫਤਾਰ ਕਰੇਗੀ ਤੁਹਾਡੀਆਂ ਧਾਰਮਿਕ ਮੰਗਾ ਮੰਨ ਲੈਦੇਂ ਹਾਂ ਖੇਤੀ ਵਾਲੀਆਂ ਛੱਡ ਦਿਓ । ਜੇਕਰ ਨਹੀ ਤਾਂ ਤੁਹਾਨੂੰ ਸੈਂਸਰ ਲਗਾ ਕਿ ਪੰਜਾਬ ਦਾ ਮੁੱਖ ਮੰਤਰੀ ਥਾਪ ਦਿੰਦੇ ਹਾਂ ਅਤੇ ਤੁਹਾਡੀ ਪਾਰਟੀ ਦਾ ਨਾਮ ਦਸ਼ਮੇਸ਼ ਪਾਰਟੀ ਰੱਖ ਦਿੰਦੇ ਹਾਂ ਕਾਂਗਰਸੀ ਐਮ ਐਲ ਏ ਤੁਹਾਡੀ ਹਮਾਇਤ ਤੇ ਹੋਣਗੇ । ਭਾਰਤੀ ਫੌਜ ਦੀ ਹੈਰਾਨੀ ਉਸ ਵੇਲੇ ਹੱਧਾ ਬੰਨੇ ਟੱਪ ਗਈ ਜਦੋਂ ਪੇਸ਼ਕਸ਼ ਕਰਨ ਵਾਲੇ 14 ਅਮ੍ਰਿਤਧਾਰੀ ਫੌਜੀ ਸੰਤ ਜੀ ਦੇ ਪ੍ਰਚਾਰ ਨਾਲ ਇਹਨੇ ਕੀਲੇ ਗੱਏ ਕਿ ਦਰਬਾਰ ਸਹਿਬ ਜੀ ਦੀ ਆਣ ਸ਼ਾਣ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਬਰ ਤਿਆਰ ਹੋ ਗਏ ਜਿੰਨ੍ਹਾ ਫੌਜੀਆ ਨੂੰ ਤਿਆਰ ਕਰਨ ਵਾਸਤੇ ਗੌਰਮਿੰਟ ਲੱਖਾ ਰੁਪਏ ਰੋੜਦੀ ਹੈ । ਉਹਨਾ ਫੌਜੀਆਂ ਨੂੰ ਸਿਰਫ ਚੰਦ ਮਿੰਟਾ ਵਿੱਚ ਸੰਤ ਜੀ ਦੇ ਪ੍ਰਚਾਰ ਨੇ ਕੀਲ ਲਿਆ ਅਤੇ ਵਾਪਸ ਵੀ ਨਹੀ ਗਏ । ਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਸੰਤ ਜੀ ਕੋਲ ਕਿੰਨੀ ਰੂਹਾਨੀਅਤ ਸੀ ਅਤੇ ਬੋਲਾ ਵਿੱਚ ਕਿੰਨੀ ਕਸ਼ਸ਼ ਅਤੇ ਖਿੱਚ ਸੀ । ਆਖਰ 2 ਜੂਨ ਦੀ ਕਹਿਲਣੀ ਘੱੜ੍ਹੀ ਆ ਹੀ ਗਈ ਜਦਂੋ ਰਾਤ ਦੇ ਦਸ ਵਜੇ 2200 ਫੌਜੀ ਹਥਿਆਰ ਬੰਦ ਹੋ ਕੇ ਸਮੇਤ ਬੂਟਾਂ ਬੀੜੀਆ ਪੀਦੇ ਸ਼੍ਰੀ ਦਰਬਾਰ ਸਹਿਬ ਵਿੱਚ ਹੱਸਦੇ ਘਿੜਗਿਲੀਆਂ ਮਾਰਦੇ ਦਾਖਲ ਹੋਏ ਅਤੇ ਉਹਨਾਂ ਦੀ ਸਹਾਇਤਾਂ ਲਈ 1700 ਫੌਜੀ ਮੱਗਰ ਭੇਜੇ ਗਏ । ਉਹ 2200 ਫੌਜੀ ਘੁਮੰਡ ਦੀ ਦੀ ਦਾਰੁ ਪੀਦਂੇ ਹੋਏ ਅੱਗੇ ਵੱਧ ਰਹੇ ਸਨ 5 ਘੰਟੇ ਵਿੱਚ ਭਿੰਡਰਾਵਾਲੇ ਨੂੰ ਫੜਨ ਦੀਆਂ ਵਿਉਂਤਾਂ ਅਤੇ ਖਾੜਕੁਆਂ ਚੰਗਾ ਸਬਕ ਸਿਖਾਉਣ ਅਤੇ ਆਪਣੇ ਮੋਢਿਆਂ ਤੇ ਮੈਡਲ ਲੰਮਕਾਉਣ ਲਈ ਅੰਦਰੋਂ ਅੰਦਰੀ ਗੱਲਾ ਦੇ ਪਹਾੜ ਬਣਾਈ ਜਾਂਦੇ ਸਨ । ਜਦੋਂ ਪਹਿਲੀ ਗੋਲੀ ਫੌਜ ਵਲੋ ਸ਼੍ਰੀ ਦਰਬਾਰ ਸਹਿਬ ਉਪਰ ਦਾਗੀ ਗਈ ਨਾਲ ਹੀ ਸਿੱਖਾਂ ਦਾ ਦਿਲ ਵੀ ਪਾਟ ਗਿਆ ਅਤੇ ਸਦਾ ਲਈ ਸਿੱਖਾਂ ਦਾ ਭਾਰਤ ਨਾਲੋ ਨਾਲੋਂ ਰਿਸ਼ਤਾ ਟੁੱਟ ਗਿਆ । ਇਨ੍ਹਾਂ ਫੌਜੀਆਂ ਦੀ ਅਗਵਾਈ ਉਹ ਫੌਜੀ ਅਫਸਰ ਕਰ ਰਹੇ ਸਨ ਜਿੰਨ੍ਹਾ ਪਾਕਸਿਤਾਨ ਦੀ ਜੰਗ ਵਿੱਚ ਵੱਧ ਚੱੜ ਹਿਸਾਂ ਲਿਆ ਸੀ । ਪਰ ਜਿਉਂ ਹੀ ਪਰਕਮਾਂ ਵਿੱਚ ਅੱਗੇ ਵੱਧੇ ਇੱਕ ਦਮ ਪਰਲੋ ਮੱਚ ਗਈ ਹਾਹਾਕਾਰ ਮੱਚ ਗਈ ਜਿਵੇ ਅੱਗਲੇ ਪਾਸਿਉ ਕੋਈ ਤੌਫਾਨ ਆ ਗਿਆ ਹੋਵੇ । ਭਾਰਤ ਦੇ ਬਹਾਦਰ ਫੌਜੀ ਜਵਾਨ ਅੱਡੀਆ ਨੂੰ ਥੁੱਕ ਲਾ ਹਵਾਈ ਜਹਾਜ ਜਿੰਨੀ ਸਪੀਡ ਨਾਲ ਪਿੱਛੇ ਭੱਜਣ ਲੱਗੇ ਇੱਕ ਦੂਜੇ ਦੇ ਉਪਰਂੋ ਭਵਾਂਟਣੀਆ ਲੈਦੇ ਸਿਰ ਪਰਨੇ ਵੱਜ ਰਹੇ ਸਨ । ਉਹਨਾਂ ਦੀਆਂ ਚੀਕਾਂ ਅਸਮਾਨ ਨੂੰ ਪਾੜ ਰਹੀਆ ਸਨ, ਜਦਂੋ ਸਿੰਘਾਂ ਨੇ ਅੱਗਿਉ ਫੈਰੰਗ ਖੋਲ ਦਿੱਤੀ ਇੱਕ ਇੱਕ ਗੋਲੀ ਕਈ ਕਈ ਫੌਜੀਆ ਦੀਆਂ ਲੱਤਾ ਚੀਰ ਦੀ ਜਾ ਰਹੀ ਸੀ ਫੌਜੀ ਰੂੰ ਦੇ ਫੰਬੇ ਵਾਗ ਉੱਡਣ ਲੱਗੇ ਧੱਰਤੀ ਤਂੋ ਦੋ ਦੋ ਤਿੰਨ ਤਿੰਨ ਫੁੱਟ ਉਚੀਆਂ ਫੌਜੀਆਂ ਦੀਆਂ ਲਾਸ਼ਾਂ ਉੱਡਣ ਲੱਗੀਆਂ ਜਿਉਂ ਹੀ ਧਰਤੀ ਤੇ ਡਿੱਗਦੀਆਂ ਨਾਲ ਹੀ ਜਮਪੁਰੀ ਪਹੁੰਚ ਜਾਂਦੀਆਂ । ਅੱਜ ਭਾਰਤੀ ਹਕੂਮਤ ਦੇ ਪਾਲਤੂ ਮਾਂ ਮਾਂ ਪੁਕਾਰਨ ਲੱਗੇ ਨਾ ਪੱਤਾ ਲੱਗੇ ਗੋਲੀ ਕਿਧਰੋਂ ਆ ਰਹੀ ਸੀ ਅਤੇ ਜਾ ਕਿਧਰ ਨੁੰ ਰਹੀ ਸੀ । ਆਖਰ ਫੌਜ ਨੂੰ ਸਾਇਰਨ ਵਜਾਉਣਾ ਪਿਆ ਜਿਸਦਾ ਮਤਲਬ ਹੁੰਦਾ ਹੈ ਕਿ ਆਪਣਾ ਆਪ ਬਚਾ ਕੇ ਭੱਜ ਨਿਕਲੋ ਏਥੇ ਹਾਸਰਸ ਗੱਲ ਇਹ ਰਹੀ ਕੇ ਸਾਇਰਨ ਵੱਜਣ ਤੋਂ ਪਹਿਲਾ ਹੀ ਫੌਜ ਸ਼ੂ ਮੰਤਰ ਹੋ ਗਈ ਸੀ । ਭਾਰਤ ਦੀ ਫੌਜ ਦੇ ਫੌਜੀ ਇਨ੍ਹੇ ਬਹਾਦਰ ਨਿਕਲੇ ਕਿ ਭੱਜਣ ਲੱਗੇ ਆਪਣੇ ਹਥਿਆਰ ਵੀ ਉਹਥੇ ਹੀ ਸੁੱਟ ਆਏ ਸਨ । ਭਾਰਤ ਦੇ ਇਤਹਾਸ ਅੰਦਰ ਇਹ ਦੂਜੀ ਵਾਰ ਹਾਈ ਅਲਰਟ ਵੱਜਿਆ ਸੀ । ਇੱਕ ਵਾਰ ਚੀਨ ਦੀ ਜੰਗ ਵੇਲੇ ਅਤੇ ਦੂਜੀ ਵਾਰ ਸ਼੍ਰੀ ਦਰਬਾਰ ਸਹਿਬ ਅੰਦਰ । ਦਰਬਾਰ ਕੰਪਲੈਕਸ ਦੇ ਅੰਦਰ ਗਏ 2200 ਫੌਜੀਆ ਵਿਚਂੋ 637 ਅਤੇ ਉਨ੍ਹਾਂ ਦੀ ਰੱਖਿਆ ਤੇ ਗਏ 1700 ਫੌਜੀਆ ਵਿਚੋਂ 1187 ਫੌਜੀ ਹੀ ਮਸ੍ਹਾ ਹੀ ਭੱਜ ਨੱਠ ਕੇ ਨਿਕਲੇ ਸਨ । ਬਾਕੀਆਂ ਦੀਆਂ ਲਾਸ਼ਾ ਚੁੱਕਣ ਲੱਗਿਆ ਵੀ ਸਿੰਘਾਂ ਅੱਗੇ ਤਰਲੇ ਕਰਨੇ ਪਏ ਸਨ ਕੇ ਸਾਨੂੰ ਲਾਸ਼ਾ ਚੁੱਕ ਲੈਣ ਦਿਉ ਭਾਰਤ ਦੀ ਫੌਜ ਵਾਸਤੇ ਸਭ ਤੋਂ ਸ਼ਰਮਨਾਕ ਗੱਲ ਸੀ ਕਿ ਬਿਨਾ ਕੋਈ ਸਿੰਘ ਸ਼ਹੀਦ ਕੀਤੀਆਂ 2076 ਫੌਜੀ ਮਾਰੇ ਜਾ ਚੁੱਕੇ ਸਨ । ਬੱਚ ਚੁੱਕੇ 637 ਫੌਜੀਆ ਵਿਚੋਂ ਸਿਰਫ 164 ਫੌਜੀ ਹੀ ਸਹੀ ਸਲਾਮਤ ਸਨ । ਬਾਕੀ ਜਾ ਤਾਂ ਪੀੜ ਦੀ ਦਰਦ ਨਾ ਸਹਾਰਦੇ ਹੋਏ ਮਰ ਚੁੱਕੇ ਸਨ ਅਤੇ ਕਈ ਦੋਵੇ ਲੱਤਾਂ ਅਤੇ ਦੋਵੇ ਹੱਥ ਗੁਵਾਂ ਚੁੱਕੇ ਸਨ । ਇਹ ਗੁਰੂ ਕਿ ਲਾਲਾ ਵੱਲੋਂ ਕੀਤੀ ਭਾਰਤੀ ਫੌਜ ਦੀ ਬੋਹਣੀ ਸੀ । ਫਿਰ ਫੌਜ ਨੇ ਆਪਣੀ ਅੱਗਲੀ ਰਣਨੀਤੀ ਘੱੜ੍ਹੀ ਕੇ ਫੌਜ ਹੈਲੀਕਾਪਟਰਾਂ ਰਾਹੀ ਛੱਤਾਂ ਤੇ ਉਤਾਰੀ ਜਾਵੇ ਛੋਟੀਆਂ ਗੰਨਾਂ ਅਤੇ 60 60 ਗ੍ਰਨੇਟ ਇੱਕ ਫੌਜੀ ਦੇ ਲੱਕ ਨੂੰ ਬੰਨੇ ਗਏ ਇਹ ਦਰਅਸਲ ਵਿੱਚ ਫੌਜੀਆਂ ਵਿਚਂੋ ਚੁੱਣ ਕੇ ਬਣਾਈ ਕਮਾਂਡੋ ਫੋਰਸ ਹੁੰਦੀ ਹੈ ਜਿਹੜੀ ਹਵਾ ਨਾਲ ਗੱਲਾ ਕਰਦੀ ਅਤੇ ਅੱਗ ਚੀਰਦੀ ਅੱਗੇ ਲੰਘ ਜਾਂਦੀ ਹੈ । ਜਿਸਦੀ ਗਿਣਤੀ 912 ਸੀ ਇਹ ਸ਼੍ਰੀ ਅਕਾਲ ਤਖ਼ਤ ਦੇ ਲਾਗੇ ਵਾਲੀਆ ਬਿਲਡਗਾਂ ਦੀਆਂ ਛੱਤਾਂ ਉਪਰ ਉਤਾਰੇ ਗਏ ਜਿਉ ਹੀ ਕਮਾਂਡੋ ਫੋਰਸ ਛੱਤਾਂ ਉਪਰ ਉੱਤਰੀ ਇੱਕ ਦਮ ਸਿੰਘਾ ਨੇ ਜਰਨਲ ਸ਼ੁਬੇਗ ਸਿੰਘ ਦੀ ਕਮਾਂਡ ਹੇਠ ਫਾਇਰ ਖੋਲ ਦਿੱਤਾ 912 ਕਮਾਡੋ ਜਿੰਨ੍ਹਾ ਦੇ ਡੌਲਿਆਂ ਤੇ ਸਰਕਾਰ ਨੂੰ ਬੇਹੱਧ ਮਾਣ ਸੀ, ਉਹ ਫੀਤਾ ਫੀਤਾ ਹੋਣ ਲੱਗੇ ਸਿੰਘਾਂ ਨੇ 912 ਕਮਾਂਡੋ ਵਾਲਿਆਂ ਦੇ ਚੀਥੜੇ ਉਡਾਂਅ ਦਿੱਤੇ ਕਮਾਂਡੋ ਵਾਲੇ ਆਪਣੇ ਮਗਰਲਿਆ ਨੂੰ ਵੀ ਨਾਂ ਦੱਸ ਸਕੇ ਕੇ ਅੱਸੀ ਕਿੱਧਾਂ ਮਰੇ ਹਾਂ ਅਤੇ ਸਿੰਘਾ ਦੀ ਮੋਰਚਾਬੰਦੀ ਕਿਸ ਬੰਨੇ ਹੈ । ਸਿੰਘ ਐਸੀ ਅਕਾਸ਼ੀ ਬਿਜਲੀ ਬਣ ਕੇ ਕਮਾਂਡੋ ਵਾਲਿਆ ਤੇ ਡਿੱਗੇ ਸਾਰੇ ਦੇ ਸਾਰੇ ਹੀ ਢੇਰੀ ਹੋ ਗਏ । ਇਨ੍ਹਾਂ ਗੱਲਾਂ ਦਾ ਲੈਫ : ਜਰਨਲ ਕਲਦੀਪ ਬਰਾੜ ਨੇ ਆਪਣੀ ਕਿਤਾਬ ਵਿੱਚ ਆਪ ਇਕਬਾਲ ਕੀਤਾ ਹੈ । ਹੁੱਣ ਤੱਕ ਫੌਜ ਦੇ ਤਕਰੀਬਨ 2900 ਸੌ ਫੌਜੀ ਸਿੰਘਾਂ ਨੇ ਖਾਕ ਦਾ ਢੇਰ ਬਣਾ ਦਿੱਤੇ ਸਨ । ਫੌਜ ਨੂੰ ਕੋਈ ਵੀ ਔੜ ਸੁੱਜ ਨਹੀ ਸੀ ਰਹੀ ਫੌਜ ਦੀ ਕਮਾਂਡ ਕਰਨ ਵਾਲੇ ਜਰਨਲਾਂ ਦਾ ਹਾਲ ਅਵਾਰਾ ਪੱਸ਼ੁਵਾ ਵਾਲਾਂ ਸੀ ਏਧਰ ਆਉਂਦੇ ਸਨ ਤਾਂ ਸਿੰਘ ਛਿਤਰੈੜ ਕਰਦੇ ਸਨ ਦੂਜੇ ਬੰਨੇ ਸਰਕਾਲ ਵੱਲਂੋ ਕੁੱਤੇ ਖਾਣੀ ਹੁੰਦੀ ਸੀ । ਰਜੀਵ ਦੇ ਪਸੀਨੇ ਇਸ ਕਰਕੇ ਛੁੱਟੇ ਰਹੇ ਸਨ ਕਿ ਜੇਕਰ ਪੰਜਾਬ ਵਿੱਚ ਬਗਾਵਤ ਉੱਠ ਖਿਲੋਤੀ ਤਾਂ ਸੰਭਾਲਿਆ ਵੀ ਨਹੀ ਸੰਭਾਲੀ ਜਾਵੇਗੀ ਆਖਰ ਸਰਕਾਰ ਨੇ ਬਗਾਵਤ ਡਰਂੋ 7000 ਹਜਾਰ ਉਹ ਪੰਜਾਬੀ ਇਕੱਠੇ ਕੀਤੇ ਜਿਹੜੇ ਪੁਲਿਸ ਦੇ ਮੁਖਬਰ ਸਨ । ਉਨ੍ਹਾਂ ਨੂੰ ਨੀਲੀਆ ਪੀਲੀਆਂ ਦਸਤਾਰਾ ਬੰਨਵਾਈਆਂ ਗਈਆਂ ਅਤੇ ਪੰਜਾਬ ਦੇ ਸਾਰੇ ਜਿਲ੍ਹੇਆਂ ਵਿੱਚ ਹਰ ਤਹਿਸੀਲ ਹਰ ਪਿੰਡ ਵਿੱਚ ਉਤਾਰ ਦਿੱਤਾ ਕੇ ਛੇਤੀ ਤੋਂ ਛੇਤੀ ਨੌਜਾਵਨਾ ਨੂੰ ਸ਼੍ਰੀ ਦਰਬਾਰ ਪਹੁੰਚੋ ਸੰਤ ਜਰਨੈਲ ਸਿੰਘ ਜੀ ਨੇ ਸਨੇਹਾ ਭੇਜਿਆ ਹੈ । ਇਹ ਸਰਕਾਰ ਦੀ ਸਕੀਮ ਕਾਮਯਾਬ ਰਹੀ ਅਤੇ ਸਾਡੇ ਹੀ ਲੰਡੂ ਸਰਕਾਰ ਦੇ ਕੱੜਸ਼ ਬਣ ਕੇ ਆਪਣੀ ਹੀ ਕੌਮ ਨੂੰ ਬੱਲਦੀ ਦੇ ਬੂਥੇ ਦੇ ਦਿੱਤਾ । ਜਦਂੋ ਨੌਜਵਾਨ ਅਤੇ ਹੋਰ ਗੁਰਸਿੱਖ ਘਰਂੋ ਨਿਕਲ ਕੇ ਦਰਬਾਰ ਸਹਿਬ ਨੂੰ ਜਾਣ ਲੱਗਦੇ ਤਾਂ ਫੌਜੀਆ ਨੇ ਬਣਾਈ ਵਿਉਂਤ ਤਹਿਤ ਨੌਜਾਵਾਨਾਂ ਨੂੰ ਡਾਗਾਂ ਨਾਲ ਕੁਟਿਆ ਜਾਂਦਾ ਫਿਰ ਭੁੱਖੇ ਧਿਆਏ 24 ਘੰਟੇ ਰੱਖਿਆ ਜਾਂਦਾ, ਬਾਅਦ ਵਿੱਚ ਘਰਾਂ ਨੂੰ ਤੋਰ ਦਿੱਤੇ ਜਾਂਦੇ ਇਸ ਤਰੀਕੇ ਨਾਲ ਸਰਕਾਰ ਦੀ ਕੀਤੀ ਯੋਯਨਾਬੰਦੀ ਕਾਮਯਾਬ ਰਹੀ ਅਤੇ ਪੰਜਾਬ ਵਿਚੋਂ ਬਗਾਵਤ ਦਾ ਡਰ ਉਕਾ ਹੀ ਖਤਮ ਹੋ ਗਿਆ ।
ਦੂਜੇ ਬੰਨੇ ਫੌਜ ਨੇ ਜਹਿਰੀਲੀ ਗੈਸ ਦਰਬਾਰ ਸਹਿਬ ਛੱਡਣ ਦਾ ਪ੍ਰੋਗਰਾਮ ਬਣਾ ਲਿਆ ਉਪਰਂੋ ਮਨਜੂਰੀ ਲੈਣ ਲੱਗੇ ਤਾਂ ਨਾਂਹ ਹੋ ਗਈ ਨਾਂਹ ਦਾ ਕਾਰਨ ਸੀ ਕੇ ਕੰਪਲੈਕਸ ਦੇ ਅੰਦਰ ਅਕਾਲੀ ਦਲ਼ ਦੇ ਕੁੱਝ ਲੀਡਰ ਸਨ । ਗੈਸ ਨਾਲ ਓਨ੍ਹਾ ਦਾ ਨੁਕਸਾਨ ਵੀ ਹੋ ਸਕਦਾ ਹੈ ਓਨ੍ਹਾਂ ਦਾ ਪੂਰਾ ਪੂਰਾ ਧਿਆਨ ਰੱਖਣਾ ਫੌਜ ਦੀ ਜੁੰਮੇਵਾਰੀ ਸੀ ਤਾਂ ਜੋ ਅਕਾਲੀਆ ਵੱਲਂੋ ਕੇਂਦਰ ਨਾਲ ਨਿਭਾਈ ਜਾਰੀ ਪੂਰੀ ਪੁੱਗ ਜਾਵੇ । ਇਸ ਕਰਕੇ ਫੌਜ ਨੇ ਗੈਸ ਦੇ ਕੰਮ ਨੂੰ ਵਿੱਚੇ ਛੱਢ ਕੇ 33 ਬੁੱਲਟ ਪਰੂਫ ਗੱਡੀਆ ਪ੍ਰਕਰਮਾ ਦੇ ਵਿੱਚ ਭੇਜਣ ਦਾ ਪ੍ਰੋਗਰਾਮ ਬਣਾ ਲਿਆ । ਬੁੱਲਟ ਪਰੂਫ ਗੱਡੀਆਂ ਦੇ ਨਾਲ 93 ਫੌਜੀ ਆਕਸੀਜਨ ਵਾਲੀਆਂ ਮਸ਼ੀਨਾ ਲਾ ਕੇ ਲੋਹੇ ਦੇ ਸੰਜੌਅ ਵਿੱਚ ਮੱੜ੍ਹੇ ਪਰਕ੍ਰਮਾਂ ਵਿੱਚ ਦਾਖਲ ਹੋਏ । ਦੂਜੇ ਬੰਨੇ ਗੁਰੂ ਕਿ ਲਾਲ ਮੌਤ ਨੂੰ ਮਾਖੌਲਾ ਕਰਦੇ ਹੋਏ ਇਨ੍ਹਾ ਬਖਤਰ ਬੰਦ ਗੱਡੀਆ ਤੇ ਡਿੱਗਣ ਲੱਗ੍ਹੇ ਜਿਓ ਹੀ ਸਿੰਘ ਗੱਡੀਆਂ ਉਪਰ ਡਿਗਦੇ ਨਾਲ ਹੀ ਧਮਾਕਾਂ ਹੋ ਜਾਦਾਂ ਅਤੇ ਲੋਹੇ ਦੀ ਬਣੀ ਗੱਡੀ ਪਾੜ ਜਾਂਦੀ । ਬਾਕੀ ਗੱਡੀਆਂ ਪਿਛਲੇ ਟੈਰੀਂ ਪਿਛਾਹ ਨੂੰ ਭੱਜਣ ਲੱਗੀਆਂ ਜਿਉਂ ਹੀ ਪਿੱਛੇ ਗਈਆਂ ਤਾਂ ਗੱਡੀਆਂ ਦੇ ਲੋਹੇ ਦੇ ਟਾਇਰ ਹੋਣ ਕਰਕੇ ਪੌੜੀਆ ਤਂੋ ਗੱਡੀਆਂ ਤਿਲਕ ਜਾਂਦੀਆਂ ਫਿਰ ਮਗਰਂੋ ਫੌਜ ਨੇ ਦੂਜੀਆਂ ਗੱਡੀਆਂ ਮਗਵਾਂ ਕੇ ਧੂਹ ਧੂਹ ਕੇ ਬਾਹਰ ਕੱਡੀਆਂ ਜਿਹੜੀ ਫੌਜ ਕਿਸੇ ਵੇਲੇ ਪਾਕਿਸਤਾਨ ਨੂੰ ਖੂੰਜੇ ਲਾ ਕੇ ਮਾਣ ਮਹਿਸੂਸ ਕਰ ਦੀ ਹੁੰਦੀ ਸੀ । ਉਹ ਫੌਜ ਅੱਜ ਇਹ ਸੋਚ ਕਿ ਪਾਗਲ ਹੋ ਰਹੀ ਸੀ ਕਿ ਕਿਸ ਮਿੱਟੀ ਦੇ ਬਣੇ ਹਨ ਸਿੱਖ ਮੌਤ ਦਾ ਇਨ੍ਹਾਂ ਨੂੰ ਡਰ ਹੀ ਨਹੀਂ ਇਹ ਤਾਂ ਇੰਝ ਲੱਗ ਰਿਹਾ ਸੀ ਜਿਵੇਂ ਸ਼ੇਰ ਦੇ ਵਾੜੇ ਉੁਪਰ ਗਿਦੜਾ ਨੇ ਹੱਮਲਾ ਕੀਤਾ ਹੋਵੇ । 3 ਜੂਨ ਤੱਕ ਫੌਜ ਨੇ 3220 ਫੌਜੀ ਮਰਵਾ ਕੇ ਸਿਰਫ ਗਿਣਤੀ ਦੇ ਸਿੰਘ ਸ਼ਹੀਦ ਕੀਤੇ ਸਨ ਅਤੇ ਕੋਈ ਵੀ ਸਫਲਤਾਂ ਫੌਜ ਦੇ ਹੱਥ ਨਹੀਂ ਸੀ ਲੱਗੀ ਦੂਜੇ ਬੰਨੇ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ਼ ਭੁੱਖੇ ਸ਼ੇਰਾ ਵਾਂਘ ਇਨ੍ਹਾਂ ਗਿਦੜਾ ਦੇ ਝੂੰਡ ਤੇ ਝੱਪਟ ਰਹੇ ਸਨ ।
ਕੁਛ ਬਾਤ ਹੈ ਕਿ ਹਸਤੀ ਮਿਟਤੀ ਨਹੀ ਹਮਾਰੀ ॥ ਸਦੀਉਂ ਰਹਾ ਹੈ ਦੁਸ਼ਮਨ ਦੌਰ-ਏ-ਜਮਾਂ ਹਮਾਰਾ ॥ (ਚੱਲਦਾ)
ਨਿਸ਼ਾਨ ਸਿੰਘ ਮੂਸੇ
ਸੰਪਰਕ : 98767-30001