June 20, 2026 4:27 am

ਆਸਾਰਾਮ ਦੀ ਰਾਜ਼ਦਾਰ ਸ਼ਿਲਪੀ ਨੇ ਕੀਤਾ ਆਤਮ ਸਮਰਪਣ

ਜੋਧਪੁਰ/ਛਿੰਦਵਾੜਾ, 25 ਸਤੰਬਰ (ਪੰਜਾਬ ਟਾਇਮਜ਼ ਬਿਊਰੋ)-ਨਾਬਾਲਗ ਲੜਕੀ ਨਾਲ ਸਰੀਰਕ ਸ਼ੋਸ਼ਣ ਦੇ ਦੋਸ਼ ‘ਚ ਆਸਾਰਾਮ ਬਾਪੂ ਦੀਆਂ ਮੁਸੀਬਤਾਂ ਹੋਰ ਵੱਧ ਗਈਆਂ ਹਨ। ਜਾਣਕਾਰੀ ਅਨੁਸਾਰ ਆਸਾਰਾਮ ਦੇ ਛਿੰਦਵਾੜਾ ਸਥਿਤ ਆਸ਼ਰਮ ਦੀ ਵਾਡਰਨ ਸ਼ਿਲਪੀ ਨੇ ਅੱਜ ਆਤਮ ਸਮਰਪਣ ਕਰ ਦਿੱਤਾ ਹੈ। ਸ਼ਿਲਪੀ ਨੇ ਅਦਾਲਤ ਤੋਂ ਅਰਜ਼ੀ ਖਾਰਜ ਹੋਣ ਤੋਂ ਬਾਅਦ ਆਤਮ ਸਮਰਪਣ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ਿਲਪੀ ਆਸਾਰਾਮ ਸਬੰਧੀ ਕਈ ਰਾਜ ਜਾਣਦੀ ਹੈ। ਪੀੜਤ ਲੜਕੀ ਮੁਤਾਬਿਕ ਸ਼ਿਲਪੀ ਨੇ ਹੀ ਆਸਾਰਾਮ ਨਾਲ ਮੁਲਾਕਾਤ ਕਰਵਾਈ ਸੀ।

Send this to a friend