ਮੁੰਬਈ— ਚਾਹ ਹਰ ਘਰ ‘ਚ ਬਣਾਈ ਜਾਂਦੀ ਹੈ। ਕੁਝ ਲੋਕ ਖੁਦ ਨੂੰ ਤਾਜ਼ਾ ਮਹਿਸੂਸ ਕਰਨ ਲਈ ਸਵੇਰੇ ਚਾਹ ਜਾਂ ਕੌਫੀ ਪੀਣ ਮਗਰੋਂ ਹੀ ਬਿਸਤਰ ‘ਚੋਂ ਉੱਠਦੇ ਹਨ। ਪਰ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਖਾਲੀ ਪੇਟ ਚਾਹ ਪੀਣਾ ਸਿਹਤ ਲਈ ਬਹੁਤ ਹਾਨੀਕਾਰਕ ਹੈ। ਪਰ ਫਿਰ ਵੀ ਖਾਲੀ ਪੇਟ ਚਾਹ ਪੀਣ ਤੋਂ ਪਹਿਲਾਂ ਇਕ ਗਿਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਚਾਹ ਜਾਂ ਕੌਫੀ ਪੀਣ ਤੋਂ ਪਹਿਲਾਂ ਪਾਣੀ ਪੀਣਾ ਸਿਹਤ ਨੂੰ ਲਾਭ ਦਿੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਚਾਹ-ਕੌਫੀ ਪੀਣ ਤੋਂ ਪਹਿਲਾਂ ਪਾਣੀ ਕਿਉਂ ਪੀਣਾ ਚਾਹੀਦਾ ਹੈ।
1. ਪਾਣੀ ਪੇਟ ਦੀ ਐਸਿਡ ਦੇ ਪੱਧਰ ਨੂੰ ਘੱਟ ਕਰ ਦਿੰਦਾ ਹੈ। ਇਸ ਲਈ ਦਿਨ ‘ਚ ਕਿਸੇ ਵੀ ਸਮੇਂ ਚਾਹ-ਕੌਫੀ ਪੀਣ ਤੋਂ ਪਹਿਲਾਂ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ।
2. ਖਾਲੀ ਪੇਟ ਚਾਹ ਪੇਟ ‘ਚ ਅਲਸਰ ਪੈਦਾ ਕਰ ਸਕਦੀ ਹੈ ਅਤੇ ਕੈਂਸਰ ਦਾ ਕਾਰਨ ਬਣ ਸਕਦੀ ਹੈ। ਜੇ ਤੁਸੀਂ ਚਾਹ-ਕੌਫੀ ਤੋਂ ਪਹਿਲਾਂ ਪਾਣੀ ਪੀਂਦੇ ਹੋ ਤਾਂ ਇਹ ਐਸਿਡ ਦੇ ਪੱਧਰ ਨੂੰ ਘੱਟ ਕਰਨ ਦੇ ਨਾਲ-ਨਾਲ ਪੇਟ ਦੀਆਂ ਬੀਮਾਰੀਆਂ ਦੇ ਖਤਰੇ ਨੂੰ ਵੀ ਘੱਟ ਕਰਦੀ ਹੈ।
3. ਚਾਹ ਪੀਣ ਤੋਂ ਪਹਿਲੰ ਪਾਣੀ ਪੀਣ ਦਾ ਇਕ ਫਾਇਦਾ ਇਹ ਵੀ ਹੈ ਕਿ ਇਹ ਤੁਹਾਡੇ ਦੰਦਾਂ ਨੂੰ ਸੁਰੱਖਿਅਤ ਰੱਖਦਾ ਹੈ। ਪਾਣੀ ਸਰੀਰ ਦੀ ਨਮੀ ਬਣਾਈ ਰੱਖਦਾ ਹੈ।