ਨਵੀਂ ਦਿੱਲੀ, 31 ਮਈ (ਪੰਜਾਬ ਟਾਇਮਜ਼ ਬਿਊਰੋ)- 1 ਜੁਲਾਈ ਤੋਂ ਲਾਗੂ ਹੋ ਰਹੇ ਜੀਐਸਟੀ ਕਾਨੂੰਨ ਤਹਿਤ ਹਰ ਰਜਿਸਟਰਡ ਦੁਕਾਨਦਾਰ ਨੂੰ ਆਪਣੇ ਬੋਰਡ ਉੱਪਰ ਜੀਐਸਟੀ ਨੰਬਰ ਲਿਖਣਾ ਹੋਵੇਗਾ। ਦੁਕਾਨਦਾਰਾਂ ਤੋਂ ਇਲਾਵਾ ਇਹ ਨੰਬਰ ਫੈਕਟਰੀਆਂ, ਦਫਤਰਾਂ ਦੇ ਬੋਰਡ ਉੱਪਰ ਵੀ ਛਾਪਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਬੋਰਡ ’ਤੇ ਹਰ ਫਰਮ ਆਪਣਾ ਨਾਮ ਪਤਾ ਅਤੇ ਜੀਐਸਟੀ ਨੰਬਰ ਲਿਖੇਗੀ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਭੁਲੇਖਾ ਨਾ ਰਹੇ। ਜਿਸ-ਜਿਸ ਜਗਹ ਸੇ ਕਰਦਾਤਾ ਵਪਾਰ ਕਰਦਾ ਹੈ ਉਨਾਂ ਸਾਰੀਆਂ ਜਗਹ ’ਤੇ ਫਰਮ ਦੇ ਨਾਮ ਦੇ ਨਾਲ ਜੀਏਸਟੀ ਆਈਏਨ ਨੰਬਰ ਵੀ ਹੁਣ ਲਿਖਣਾ ਹੋਵੇਗਾ। ਹਰ ਕਰਦਾਤਾ ਦੁਕਾਨਦਾਰ ਨੂੰ ਆਪਣਾ ਜੀਐਸਟੀ ਰਜਿਸਟ੍ਰੇਸ਼ਨ ਸਰਟੀਫਿਕੇਟ ਵੀ ਦੁਕਾਨ ਅਤੇ ਦਫਤਰ ਵਿੱਚ ਡਿਸਪਲੇ ਕਰਨਾ ਹੋਵੇਗਾ, ਤਾਂ ਜੋ ਗ੍ਰਾਹਕ ਅਤੇ ਵਪਾਰੀ ਨੂੰ ਇਹ ਪਤਾ ਲਗ ਸਕੇ ਕਿ ਸਬੰਧਿਤ ਦੁਕਾਨ ਜੀਐਸਟੀ ਨਾਲ ਰਜਿਸਟਰਡ ਹੈ।