ਕਾਬੁਲ, 31 ਮਈ (ਪੰਜਾਬ ਟਾਇਮਜ਼ ਬਿਊਰੋ)- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਭਾਰਤੀ ਅੰਬੈਸੀ ਦੇ ਕੋਲ ਜਬਰਦਸਤ ਬੰਬ ਧਮਾਕਾ ਹੋਏ ਸੀ। ਇਹਨਾਂ ਬੰਬ ਧਮਾਕਿਆਂ ਵਿਚ ਭਾਰਤੀ ਦੂਤਾਵਾਸ ਦੇ ਸਾਰੇ ਕਰਮਚਾਰੀ ਸੁਰੱਖਿਅਤ ਹਨ ਪਰ ਧਮਾਕਿਆਂ ਨਾਲ ਇਮਾਰਤ ਨੂੰ ਕਾਫੀ ਨੁਕਸਾਨ ਪਹੁੰਚਿਆ। ਇਸ ਦੇ ਨਾਲ ਹੀ ਇਨ੍ਹਾਂ ਬੰਬ ਧਮਾਕਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ 50 ਤੋਂ ਵੱਧ ਦੱਸੀ ਜਾ ਰਹੀ ਹੈ ਅਤੇ 319 ਲੋਕਾਂ ਦੇ ਜ਼ਖਮੀ ਹੋਣ ਦੀ ਤਾਜ਼ਾ ਜਾਣਕਾਰੀ ਪ੍ਰਾਪਤ ਹੋਈ ਹੈ।ਦੱਸ ਦਈਏ ਕਿ ਕਾਬੁਲ ਦੇ ਇਸ ਹਾਈ ਸਕਿਓਰਟੀ ਵਾਲੇ ਡਿਪਲੋਮੈਟਿਕ ਏਰਿਆ ਵਿੱਚ ਹੋਏ ਧਮਾਕਿਆਂ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕੇ ਇਰਾਨ ਅਤੇ ਜਰਮਨ ਦੀ ਅੰਬੈਸੀ ਦੇ ਨਜਦੀਕ ਹੋਇਆ ਹੈ ਜਿਸ ਵਿਚ ਪਹਿਲਾ ਕਰੀਬ 2 ਲੋਕਾਂ ਦੇ ਮਰਨ ਅਤੇ 90 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਸੀ। ਪਰ ਹੁਣ ਇਹ ਆਂਕੜੇ ਬਦਲ ਕੇ ਮਰਨ ਵਾਲਿਆਂ ਦੀ ਗਿਣਤੀ 80 ਅਤੇ ਜਖਮੀਆ ਦੀ ਗਿਣਤੀ 350 ਹੋ ਗਏ ਹਨ। ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰਕੇ ਭਾਰਤੀ ਅੰਬੈਸੀ ਦੇ ਲੋਕਾਂ ਦੇ ਸੁਰੱਖਿਅਤ ਹੋਣ ਦੀ ਜਾਣਕਾਰੀ ਦਿੱਤੀ।