ਚੰਡੀਗੜ੍ਹ, 26 ਮਈ (ਪੰਜਾਬ ਟਾਇਮਜ਼ ਬਿਊਰੋ)- ਹਰਿਆਣਾ ਵਿਚ ਖੇਡਾਂ ਨੂੰ ਵੱਡੇ ਪੈਮਾਨੇ ’ਤੇ ਪ੍ਰੋਤਸਾਹਨ ਕਰਨ ਲਈ ਇਸ ਸਾਲ ਸਤੰਬਰ ਅਤੇ ਅਕਤੂਬਰ ਮਹੀਨੇ ਦੇ ਦੌਰਾਨ ‘ਖੇਡ ਮਹਾਕੁੰਭ’ ਦਾ ਆਯੋਜਨ ਕੀਤਾ ਜਾਵੇਗਾ। ਖੇਡ ਮਹਾਕੁੰਭ ਦੇ ਦੌਰਾਨ ਖੇਡ, ਜਿਲਾ ਅਤੇ ਰਾਜ ਪੱਧਰ ’ਤੇ ਵੱਖ ਵੱਖ ਖੇਡ ਮੁਕਾਬਲੇ ਆਯੋਜਿਤ ਕੀਤੇ ਜਾਣਗੇ। ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਆਯੋਜਿਤ ਹਰਿਆਣਾ ਗੋਲਡਨ ਜੁਬਲੀ ਉਤਸਵ ਅਥਾਰਿਟੀ ਦੀ ਮੀਟਿੰਗ ਵਿਚ ਇਹ ਜਾਣਕਾਰੀ ਦਿੱਤੀ ਗਈ।