ਸ੍ਰੀਨਗਰ- ਭਾਰਤੀ ਫੌਜ ਨੇ ਸ਼ੁੱਕਰਵਾਰ ਨੂੰ ਉੱਤਰੀ ਕਸ਼ਮੀਰ ਵਿੱਚ ਐਲਓਸੀ ਦੇ ਨੇੜੇ ਉੜੀ (ਬਾਰਾਮੂਲਾ) ਸੈਕਟਰ ਵਿੱਚ ਇੱਕ ਅਗਲੀ ਚੌਕੀ ਉੱਪਰ ਪਾਕਿਸਤਾਨੀ ਸੈਨਾ ਦੀ ਬਾਰਡਰ ਐਕਸ਼ਨ ਟੀਮ ਦੇ ਹਮਲੇ ਨੂੰ ਨਾਕਾਮ ਕਰਦੇ ਹੋਏ ਉਨ੍ਹਾਂ ਦੇ ਦੋ ਜਵਾਨਾਂ ਨੂੰ ਮਾਰ ਦਿੱਤਾ ਹੈ। ਦੂਸਰੇ ਪਾਕਿਸਤਾਨੀ ਹਮਲਾਵਰ ਜਾਨ ਬਚਾ ਕੇ ਵਾਪਿਸ ਭਜ ਗਏ। ਫੌਜ ਵੱਲੋਂ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ। ਇਸ ਸੈਕਟਰ ਵਿੱਚ ਇਸ ਤੋਂ ਪਹਿਲਾਂ ਪਾਕਿਸਤਾਨ ਦੀ ਤਰਫੋਂ ਅੱਤਵਾਦੀਆਂ ਨੇ ਦੋ ਵਾਰ ਘੁੱਸਪੈਠ ਦੀ ਕੋਸ਼ਿਸ਼ ਕੀਤੀ, ਪਰ ਦੋਨੇਂ ਹੀ ਵਾਰ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ ਹੈ। ਬੀਤੇ ਦੋ ਮਹੀਨਿਆਂ ਦੌਰਾਨ ਊੜੀ ਸੈਕਟਰ ’ਚ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ ਦਾ ਇਹ ਪਹਿਲਾ ਹਮਲਾ ਸੀ ਜਿਸ ਵਿੱਚ ਉਸ ਨੂੰ ਮਾਰ ਖਾਣੀ ਪਈ।