ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਲੋਕਾਂ ਨੂੰ ਜਲਦ ਮਿਲੇਗੀ ਮੁਫ਼ਤ ਵਾਈ-ਫਾਈ ਦੀ ਸੇਵਾ : ਡੀਸੀ ਥੋਰੀ

image ਬਰਨਾਲਾ, 24 ਮਈ (ਗੁਰਪ੍ਰੀਤ ਸਿੰਘ ਸੋਨੀ)- ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਘਣਸ਼ਿਆਮ ਥੋਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਿਲਾਇੰਸ ਜੀਓ ਇੰਨਫੋਕਮ ਲਿਮਟਿਡ (ਆਰ.ਜੇ.ਆਈ.ਐਲ) ਕੰਪਨੀ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਅੰਦਰ ਜਲਦ ਹੀ ਬਿਲਕੁਲ ਮੁਫ਼ਤ ਵਾਈ-ਫ਼ਾਈ ਦੀ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਸਹੂਲਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਤਾਇਨਾਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਪ੍ਰਬੰਧਕੀ ਕੰਪਲੈਕਸ ਵਿੱਚ ਆਪਣੇ ਸਰਕਾਰੀ ਕੰਮਕਾਜ ਲਈ ਆਉਣ ਵਾਲੇ ਆਮ ਲੋਕਾਂ ਨੂੰ ਵੀ ਮੁਹੱਈਆ ਕਰਵਾਈ ਜਾਵੇਗੀ।  ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਿਲਾਇੰਸ  ਜੀਓ ਇੰਨਫੋਕਮ ਲਿਮਟਿਡ (ਆਰ.ਜੇ.ਆਈ.ਐਲ)- ਕੰਪਨੀ ਨਾਲ ਐਗਰੀਮੈਂਟ ਵੀ ਸਾਇਨ ਕੀਤਾ ਜਾ ਚੁੱਕਾ ਹੈ।

Send this to a friend