ਪਵਨਦੀਪ ਨੇ ਕੀਤਾ ਬਲਾਕ ਵਿੱਚ ਪਹਿਲਾਂ ਸਥਾਨ ਹਾਸਿਲ

image ਨੂਰਪੁਰ ਬੇਦੀ 24 ਮਈ (ਕਮਲਜੀਤ ਢੀਂਡਸਾ,ਬਲਜਿੰਦਰ ਸਿੱਧੂ) ਪਿੰਡ ਮੋਠਾਪੁਰ ਦੀ ਸਧਾਰਨ ਪਰਿਵਾਰ ਦੀ ਪਵਨਦੀਪ ਕੌਰ ਨੇ ਦਸਵੀ ਜਮਾਤ ਵਿੱਚ 605/650ਅੰਕ ਲੈ ਕੇ 93.04% ਅੰਕਾਂ ਬਲਾਕ ਦੀ ਅੰਬਲ ਹੋਣ ਦਾ ਮਾਣ ਲਿਆ ਹੈ।ਪਵਨਦੀਪ ਕੌਰ ਪੁੱਤਰੀ ਸ.ਦਲਜੀਤ ਸਿੰਘ ਜੋ ਕੇ ਬਿਨਾਂ ਕਿਸੇ ਟਿਊਸ਼ਨ ਹਾਸਿਲ ਕਰਕੇ ਪਹਿਲਾਂ ਸਥਾਨ ਲਿਆ ਹੈ। ਇਹ ਬੱਚੀ ਪੀਰ ਬਾਬਾ ਜ਼ਿੰਦਾ ਸ਼ਹੀਦ ਸਿੰਘਪੁਰ ਵਿੱਚ ਪੜਦੀ ਹੈ। ਇਸ ਦਾ ਕਹਿਣਾ ਹੈ ਕਿ ਉਹ ਐਨ.ਡੀ.ਏ ਦੀ ਪ੍ਰੀਖਿਆ ਪਾਸ ਕਰਕੇ ਵੱਡੇ ਅਹੁੱਦੇ ਤੇ ਜਾ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਇਸ ਮੌਕੇ ’ਤੇ ਪਿੰਡ ਵਾਸੀਆਂ ਅਤੇ ਸਮੂਹ ਪੰਚਾਇਤ ਨੇ ਇਸ ਦਾ ਸਨਮਾਨ ਕੀਤਾ ਹੈ। ਇਸ ਮੌਕੇ ਤੇ ਪਵਨਦੀਪ ਦੀ ਮਾਤਾ ਰਜਿੰਦਰ ਕੌਰ ਨੇ ਉਸ ਦਾ ਮੂੰਹ ਮਿੱਠਾ ਕਰਵਾਇਆ ਉਹਨਾਂ ਦੇ ਨਾਲ ਸਰਪੰਚ ਰਣਜੀਤ ਸਿੰਘ,ਮਾ.ਦੇਵ ਰਾਜ,ਮਾ.ਰਾਮ ਕਿਸ਼ਨ, ਜਸਪਾਲ ਸਿੰਘ,ਪਰਮਜੀਤ ਸਿੰਘ, ਜਗਦੀਸ਼ ਸਿੰਘ,ਚੇਤ ਸਿੰਘ, ਰਣਜੀਤ ਕੌਰ, ਪ੍ਰਭਜੋਤ ਕੌਰ ਅਤੇ ਹੋਰ ਹਾਜ਼ਰ ਸਨ।

Send this to a friend