ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਜੀ ਦੀ ਅੱਜ ਅਚਾਨਕ ਤਬੀਅਤ ਖ਼ਰਾਬ ਹੋ ਗਈ।ਇਹ ਖਬਰ ਸੁਣਦੇ ਹੀ ਕੈਪਟਨ ਪਟਿਆਲਾ ਚਲੇ ਗਏ।ਉਨ੍ਹਾਂ ਨੇ ਆਪਣੇ ਸਾਰੇ ਪ੍ਰੋਗਰਾਮ ਤੇ ਮੀਟਿੰਗਾਂ ਰੱਦ ਕਰ ਦਿੱਤੀਆਂ।ਪਰਿਵਾਰ ਦੇ ਹੋਰ ਅਹਿਮ ਮੈਂਬਰ ਵੀ ਪਟਿਆਲਾ ਪੁੱਜ ਗਏ ਹਨ।ਇਸ ਤੋਂ ਪਹਿਲਾਂ ਉਹ ਮਾਰਚ ਵਿੱਚ ਵੀ ਬਿਮਾਰ ਹੋ ਗਏ ਸਨ।ਉਨ੍ਹਾਂ ਨੂੰ ਪੀਜੀਆਈ ਦਾਖਲ ਕਰਵਾਇਆ ਗਿਆ ਸੀ।