ਕਾਦੀਆਂ, 23 ਮਈ (ਅਬਦੁਲ ਸਲਾਮ ਤਾਰੀ)- ਕਾਂਗਰਸੀ ਵਰਕਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਐਮ ਸੀ ਸੁੱਚਾ ਸਿੰਘ ਜੋਹਲ ਅਤੇ ਬਲਵਿੰਦਰ ਸਿੰਘ ਮਿੰਟੂ ਬਾਜਵਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਦੇ ਦੋਰਾਨ ਕਾਂਗਰਸੀ ਵਰਕਰਾਂ ਵਲੋਂ ਵਿਧਾਇਕ ਬਾਜਵਾ ਨੂੰ ਪੰਜਾਬ ਦੇ ਮੰਤਰਾਲਿਆ ਵਿਚ ਵਿਸ਼ੇਸ਼ ਸਥਾਨ ਦੇਣ ਦੀ ਮੰਗ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਨੂੰ ਮੰਤਰੀ ਪਦ ਤੋਂ ਨਵਾਜਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਕਾਦੀਆਂ ਵਿਚ ਕਾਂਗਰਸ ਪਾਰਟੀ ਦਾ ਵਿਧਾਇਕ ਪਿਛਲੇ ਕਰੀਬ 15 ਸਾਲਾਂ ਤੋਂ ਚੁਣਿਆ ਜਾਂਦਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਬਾਜਵਾ ਪਰਿਵਾਰ ਦਾ ਪੰਜਾਬ ਦੀ ਰਾਜਨੀਤੀ ਵਿਚ ਅਹਿਮ ਯੋਗਦਾਨ ਰਿਹਾ ਹੈ ਉਹਨਾਂ ਨੇ ਕਿਹਾ ਕਿ ਫਤਹਿਜੰਗ ਸਿੰਘ ਬਾਜਵਾ ਦੇ ਪਿਤਾ ਸਵਰਗੀ ਸਤਨਾਮ ਸਿੰਘ ਬਾਜਵਾ ਆਪਣੇ ਸਮੇਂ ਵਿਚ ਕਾਂਗਰਸ ਪਾਰਟੀ ਦੇ ਮੰਤਰੀ ਰਹਿ ਚੁੱਕੇ ਹਨ ਇਸ ਦੇ ਬਾਅਦ ਬਾਜਵਾ ਦੇ ਵੱਡੇ ਭਰਾ ਅਤੇ ਸਾਂਸਦ ਪ੍ਰਤਾਪ ਸਿੰਘ ਬਾਜਵਾ ਵੀ ਪੰਜਾਬ ਵਿਚ ਕੈਬਨਿਟ ਮੰਤਰੀ ਦੇ ਅਹੁਦੇ ਤੇ ਰਹਿ ਚੁੱਕੇ ਹਨ ਉਹਨਾਂ ਨੇ ਇਹ ਵੀ ਦੱਸਿਆ ਕਿ ਪਿਛਲੀ ਵਾਰ ਉਹਨਾਂ ਦੀ ਭਾਬੀ ਚਰਨਜੀਤ ਕੋਰ ਬਾਜਵਾ ਵੀ ਕਾਦੀਆਂ ਤੋਂ ਹੀ ਵਿਧਾਇਕ ਰਹਿ ਚੁੱਕੀ ਹੈ ਇਸਲਈ ਫਤਹਿਜੰਗ ਸਿੰਘ ਬਾਜਵਾ ਦੇ ਪਾਰਿਵਾਰਿਕ ਪਿਛੋਕੜ ਨੂੰ ਵੇਖਦੇ ਹੋਏ ਮੰਤਰੀ ਅਹੁਦੇ ਤੋਂ ਨਵਾਜਿਆ ਜਾਣਾ ਚਾਹੀਦਾ ਹੈ।ਉਨ੍ਹਾਂ ਨੇ ਕਿਹਾ ਕਿ ਵਿਕਾਸ ਦੇ ਲਈ ਉਹਨਾਂ ਦਾ ਮੰਤਰੀ ਬਣਨਾ ਜ਼ਰੂਰੀ ਹੈ। ਇਸ ਮੋਕੇ ਤੇ ਕਾਂਗਰਸੀ ਨੇਤਾਵਾਂ ਵਿਚ ਮਹਿੰਦਰ ਲਾਲ ਐਮ ਸੀ, ਸੁਰਿੰਦਰ ਸ਼ਰਮਾ ਪੱਪੀ ਆਦਿ ਮੌਜੂਦ ਸਨ।