ਭਾਰਤੀ ਕਿਸਾਨ ਯੂਨੀਅਨ ਵੱਲੋਂ ਪਾਵਰਕਾਮ ਦਫਤਰ ਅੱਗੇ ਧਰਨਾ ਲਾ ਕੇ ਕੀਤੀ ਨਾਅਰੇਬਾਜ਼ੀ

image ਬੁਢਲਾਡਾ, 23 ਮਈ (ਅਮਨ ਮਹਿਤਾ)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾਂ) ਦੀ ਅਗਵਾਈ ਸੈਕੜੇ ਕਿਸਾਨਾਂ ਨੇ ਸਥਾਨਕ ਬਿਜਲੀ ਬੋਰਡ ਦਫਤਰ ਦੇ ਬਾਹਰ ਧਰਨਾ ਲਾ ਕੇ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਗਈ ਅਤੇ ਪਾਵਰਕਾਮ ਇੰਜੀਨੀਅਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਗੁਰਤੇਜ਼ ਸਿੰਘ ਬਰ੍ਹੇ ਨੇ ਕਿਹਾ ਕਿ ਪਾਵਰਕਾਮ ਵੱਲੋਂ 5 ਏਕੜ ਤੱਕ ਦੇ ਕਿਸਾਨਾਂ ਦੇ ਮੋਟਰ ਕੁਨੈਕਸ਼ਨਾਂ ਦੇ ਇਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਜੀਓ ਸਵਿੱਚਾਂ ਨਹੀਂ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇਹ ਸਵਿੱਚਾ ਜਲਦ ਹੀ ਦਿੱਤੀਆ ਜਾਣ ਤਾਂ ਜੋ ਕਿਸੇ ਵੀ ਹਾਦਸੇ ਤੋਂ ਬਚਿਆ ਜਾ ਸਕੇ। ਉਨਾਂ ਅੱਗੇ ਕਿਹਾ ਕਿ ਕਿਸਾਨਾਂ ਤੋਂ ਪੂਰੇ ਸਮਾਨ ਦੀ ਕੀਮਤ ਤਾਂ ਇੱਕ ਸਾਲ ਪਹਿਲਾਂ ਹੀ ਭਰਾਈ ਜਾ ਚੁੱਕੀ ਹੈ ਪਰ ਅਜੇ ਤੱਕ ਜੀਓ ਸਵਿੱਚਾਂ ਨਹੀ ਦਿੱਤੀਆਂ ਗਈਆਂ। ਯੂਨੀਅਨ ਦੇ ਆਗੂਆ ਨੇ ਪਾਵਰਕਾਮ ਅਧੀਕਾਰੀਆਂ ਨੂੰ ਚੇਤਾਵਨੀ ਦਿੰਦੇ ਆਖਿਆ ਕਿ ਜੇਕਰ ਇੱਕ ਹਫਤੇ ਅੰਦਰ ਕੂਨੇਕਸ਼ਨਾ ਦਾ ਪੂਰਾ ਸਮਾਨ ਨਾ ਦਿੱਤਾ ਗਿਆ ਤਾਂ ਯੂਨੀਅਨ ਵੱਲੋਂ ਸਖਤ ਜਨਤਕ ਐਕਸ਼ਨ ਉਲੀਕਿਆ ਜਾਵੇਗਾ ਜਿਸਦੀ ਜਿੰਮੇਵਾਰੀ ਪਾਵਰਕਾਮ ਅਧੀਕਾਰੀਆਂ ਦੀ ਹੋਵੇਗੀ। ਇਸ ਮੌਕੇ ਜਿਲ੍ਹਾਂ ਜਰਨਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕਿਸਾਨਾਂ ਅਤੇ ਜਰਨਲ ਜਾਤੀ ਦੇ ਅਧੂਰੇ ਪਏ ਨੋਟਸਾਂ ਦੀ ਪੂਰੀ ਰਕਮ ਭਰਵਾ ਕੇ ਕੁਨੈਕਸ਼ਨ ਜਲਦੀ ਜਾਰੀ ਕਰਨ ਤੋਂ ਇਲਾਵਾ ਮਾਮੂਲੀ ਫਾਇਲਾਂ ਦਾ ਨਿਪਟਾਰਾ ਤੁਰੰਤ ਕੀਤਾ ਜਾਵੇ। ਇਸ ਮੌਕੇ ਯੂਨੀਅਨ ਦੇ ਜਿਲ੍ਹਾ ਵਿੱਤ ਸਕੱਤਰ ਇਕਬਾਲ ਸਿੰਘ ਮਾਨਸਾ, ਬਲਾਕ ਸੀਨੀਅਰ ਮੀਤ ਪ੍ਰਧਾਨ ਨਛੱਤਰ ਸਿੰਘ ਅਹਿਮਦਪੁਰ, ਗੁਰਜੰਟ ਮਘਾਣੀਆਂ, ਗੁਰਚਰਨ ਬਹਾਦਰਪੁਰ, ਗੁਰਮੇਲ ਸਿੰਘ, ਜ਼ਸਵੀਰ ਸਿੰਘ, ਸਤਪਾਲ ਸਿੰਘ, ਪੂਰਨ ਸਿੰਘ ਅਤੇ ਕੁਲਵੰਤ ਸਿੰਘ ਕਿਸ਼ਨਗੜ੍ਹ ਸਮੇਤ ਅਨੇਕਾ ਕਿਸਾਨ ਮੌਜੂਦ ਸਨ।

Send this to a friend