ਕੇਜਰੀਵਾਲ ਖ਼ਿਲਾਫ ਜੇਤਲੀ ਵੱਲੋਂ ਮਾਣਹਾਨੀ ਦਾ ਮੁਕੱਦਮਾ ਦਾਇਰ

image ਨਵੀਂ ਦਿੱਲੀ, 22 ਮਈ (ਪੰਜਾਬ ਟਾਇਮਜ਼ ਬਿਊਰੋ)- ਦਿੱਲੀ  ਦੇ ਹਾਈਕੋਰਟ ਵਿੱਚ ਦੇਸ਼ ਦੇ ਖ਼ਜ਼ਾਨਾ-ਮੰਤਰੀ ਅਰੁਣ ਜੇਟਲੀ ਵੱਲੋਂ ਸ੍ਰੀ ਅਰਵਿੰਦ ਕੇਜਰੀਵਾਲ ਖਿਲਾਫ 10 ਕਰੋੜ ਦਾ ਮਾਣਹਾਨੀ ਮੁਕੱਦਮਾ ਕੀਤਾ ਗਿਆ ਹੈ। ਇਸ ਨਵੇਂ ਮੁਕੱਦਮੇ ਦੀ ਸੁਣਵਾਈ ਹਾਈਕੋਰਟ ਵਿੱਚ ਮੰਗਲਵਾਰ ਨੂੰ ਹੋਵੇਗੀ। ਸ੍ਰੀ ਅਰੁਣ ਜੇਤਲੀ ਨੇ ਇਹ ਕੇਸ ਅਰਵਿੰਦ ਕੇਜਰੀਵਾਲ ਵਲੋਂ ਕੇਸ ਲੜ ਰਹੇ ਦੇਸ਼  ਦੇ ਮੰਨੇ ਪ੍ਰਮੰਨੇ ਵਕੀਲ ਰਾਮ ਜੇਠਮਲਾਨੀ ਵੱਲੋਂ ਜੇਤਲੀ ਲਈ ਵਰਤੇ ਗਏ ਅਪਸ਼ਬਦਾਂ ਤੋਂ ਬਾਅਦ ਦਰਜ ਕਰਵਾਇਆ ਗਿਆ।  ਕੋਰਟ ਨੇ ਇਸ ਮਾਮਲੇ ਵਿੱਚ ਨੋਟਿਸ ਜਾਰੀ ਕਰ ਕੇਜਰੀਵਾਲ ਨੂੰ ਸਫਾਈ ਦੇਣ ਲਈ ਬੁਲਾਇਆ ਹੈ।

Send this to a friend