ਸਰਦੂਲਗੜ੍ਹ, 22 ਮਈ (ਵਿਪਨ ਗੋਇਲ, ਬਲਜੀਤ ਪਾਲ)- ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਤੇ ਜ਼ਿਲ੍ਹਾ ਕਾਗਰਸ ਮਾਨਸਾ ਦੇ ਪ੍ਰਧਾਨ ਵਿਕਰਮ ਮੋਫਰ ਨੇ ਸਥਾਨਕ ਮਾਰਕੀਟ ਕਮੇਟੀ ਦਫਤਰ ਵਿੱਚ ਇੱਕ ਖੁੱਲਾ ਦਰਬਾਰ ਲਗਾਕੇ ਲੋਕਾਂ ਦੀਆਂ ਸਮੱਸਿਆਂਵਾਂ ਨੂੰ ਸੁਣਿਆ ਤੇ ਇਸ ਮੋਕੇ ਆਏ ਲੋਕਾਂ ਨੂੰ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਕਈ ਮੁਸ਼ਕਿਲਾਂ ਦਾ ਮੋਕੇ ਤੇ ਹੱਲ ਕੀਤਾ। ਇਸ ਮੌਕੇ ’ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਮੋਫਰ ਨੇ ਕਿਹਾ ਕਿ ਪਿਛਲੇ ਦਸ ਸਾਲਾ ਤੋਂ ਲਟਕਦੇ ਮਸਲੇ ਥੋੜੇ ਸਮੇਂ ਵਿੱਚ ਹੀ ਹੱਲ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋ ਚੋਣਾ ਸਮੇਂ ਜੋ ਵਾਅਦੇ ਕੀਤੇ ਹਨ ਉਹ ਸਾਰੇ ਪੂਰੇ ਕੀਤੇ ਜਾਣਗੇ ਕੈਪਟਨ ਸਰਕਾਰ ਚੋਣ ਮੈਨੀਫੌਸਟੋ ਵਿੱਚ ਕੀਤੇ ਸਾਰੇ ਵਾਅਦੇ ਜਲਦੀ ਪੂਰੇ ਕਰੇਗੀ। ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋ ਬੁਢਾਪਾ ਪੈਨਸ਼ਨਾ ਜਾਰੀ ਕਰ ਦਿੱਤੀਆ ਹਨ ਅਤੇ ਆਟਾ ਦਾਲ ਵੀ ਛੇਤੀ ਜਾਰੀ ਕਰ ਦਿੱਤੀ ਜਾਵੇਗੀ। ਇਸ ਮੌਕੇ ’ਤੇ ਜ਼ਿਲ੍ਹਾ ਕਾਂਗਰਸ ਮਾਨਸਾ ਦੇ ਪ੍ਰਧਾਨ ਵਿਕਰਮ ਮੋਫਰ, ਡੀ.ਐਸ.ਪੀ. ਸੰਜੀਵ ਗੋਇਲ,ਐਸ ਐਚ ਉ ਗੁਰਦੀਪ ਸਿੰਘ,ਤਹਿਸੀਲਦਾਰ ਸੁਖਰਾਜ ਸਿੰਘ,ਨਾਇਬ ਤਹੀਸੀਲਦਾਰ ਸੁਰਿੰਦਰ ਸ਼ਰਮਾ,ਫੂਡ ਸਪਲਾਈ ਇੰਨਸਪੈਕਟਰ ਰਾਜਿੰਦਰ ਸਿੰਘ,ਸਤਪਾਲ ਵਰਮਾ,ਰਾਮ ਸਿੰਘ ਸਰਦੂਲਗੜ੍ਹ,ਵਿਉਪਾਰ ਮੰਡਲ ਦੇ ਪ੍ਰਧਾਨ ਮਥਰਾ ਦਾਸ ਗਰਗ,ਰਾਜੇਸ ਗਰਗ,ਸੁੱਖਾ ਭਾਉ ਸਾਬਕਾ ਐਮ ਸੀ,ਪਵਨ ਚੋਧਰੀ,ਆਤਮ ਪ੍ਰਕਾਸ ਲੱਛੀ,ਸੁਖਵਿੰਦਰ ਸਿੰਘ ਸੁੱਖੀ,ਰਾਮ ਕਿਸ਼ਨ ਸਰਮਾ,ਸੁਖਦੇਵ ਸਿੰਘ,ਗੁਰਦੀਪ ਕਾਲਾ,ਰਾਮ ਵਰਮਾ,ਰਾਮ ਸਿੰਘ ਨੰਬਰਦਾਰ,ਜਗਦੀਸ ਕੁਮਾਰ,ਰਾਜ ਕੁਮਾਰ ਘੁੱਦੂ,ਸੁਖਮਨ ਸਿੰਘ,ਪੂਰਨ ਚੰਦ ਸ਼ਰਮਾ ਅਤੇ ਵਿਕਰਮ ਗਰਗ ਆਦਿ ਹਾਜ਼ਰ ਸਨ।