ਗਿੱਦੜਬਾਹਾ, 22 ਮਈ (ਰਾਜਿੰਦਰ ਵਧਵਾ, ਗੁਰਵਿੰਦਰ, ਵਿੱਕੀ)- ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ ਪ੍ਰਕਾਸ ਸਿੰਘ ਬਾਦਲ ਹੱਲਕਾ ਲੰਬੀ ਦੇ ਪਿੰਡ ਬਾਦਲ ਗੱਗੜ, ਮਿਠੜੀ ਅਤੇ ਫਤੂਹੀਵਾਲਾ ਵਿਖੇ ਵੱਖ ਵੱਖ ਘਰਾ ਦੇ ਵਿਚ ਹੋਈ ਮੌਤਾ ਦੇ ਅਫਸੋਸ ਕਰਨ ਪਹੁੰਚੇ ਪਿੰਡ ਗੱਗੜ ਜਗਸੀਰ ਸਿੰਘ ਨੰਬਦਾਰ ਅਤੇ ਮਿੱਠੜੀ ’ਚ ਧਰਮ ਸਿੰਘ ਤੇ ਅਮਰਜੀਤ ਸਿੰਘ ਦੇ ਘਰ ਫਤੂਹੀਵਾਲਾ ਚੋ ਕੁਲਵੰਤ ਸਿੰਘ ਅਤੇ ਬਸੰਤ ਸਿੰਘ ਦੇ ਘਰ ਜਾ ਕੇ ਅਫਸੋਸ ਪ੍ਰਗਟ ਕੀਤਾ ਇਸ ਮੌਕੇ ਉੁਨ੍ਹਾਂ ਦੇ ਨਾਲ ਸ ਅਵਤਾਰ ਸਿੰਘ ਬਣਵਾਲਾ ਹਲਕਾ ਪ੍ਰਧਾਨ ਹਰਬੀ ਬਾਦਲ, ਬਲਕਰਨ ਸਿੰਘ ਬੋਬੀ, ਮਨਜੀਤ ਸਿੰਘ ਲਾਲਬਾਈ, ਰਣਜੀਤ ਸਿੰਘ ਸਰਪੰਚ, ਜਸਮੇਲ ਸਿੰਘ ਮਿੱਠੜੀ, ਗੁਰਜੰਟ ਸਿੰਘ ਮਿੱਠੜੀ, ਕਰਮਜੀਤ ਸਿੰਘ ਸਰਪੰਚ ਆਦਿ ਹਾਜ਼ਰ ਸਨ।