ਪਾਤੜਾਂ, 21 ਮਈ (ਹਰਭਜਨ ਸਿੰਘ ਮਹਿਰੋਕ)- ਸਰਕਾਰ ਬਦਲਣ ਸਾਰ ਸਾਰੇ ਵਿਭਾਗ ਆਪਣਾ ਕੰਮ ਬਾਖੂਬੀ ਢੰਗ ਨਾਲ ਕਰਦੇ ਨਜਰ ਆ ਰਹੇ ਹਨ। ਇਸੇ ਕੜੀ ਤਹਿਤ ਅੱਜ ਐਂਟੀ ਥੈਪਟ ਵਿਭਾਗ ਪਟਿਆਲਾ ਵੱਲੋਂ ਇੱਕ ਭਗੋੜੇ ਮੁਜਰਿਮ ਨੂੰ ਕਾਬੂ ਕੀਤਾ ਹੈ। ਮਾਣਯੋਗ ਏ. ਡੀ. ਜੀ. ਸਾਹਿਬ (ੜਧਸ਼) ਪਟਿਆਲਾ ਵੱਲੋਂ ਦਿੱਤੀਆਂ ਹਦਾਈਤਾਂ ਮੁਤਾਬਿਕ ਐਸ. ਐਸ. ਪੀ. (ੜਧਸ਼) ਫਸ਼ਫਛਲ਼. ਪਟਿਆਲਾ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਐਸ.ਐਚ. ਓ. ਜਸਵਿੰਦਰ ਸਿੰਘ ਪੀ. ਐਸ. ਐਂਟੀ ਪਾਵਰ ਥੈਪਟ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸਬ-ਇੰਸਪੈਕਟਰ ਅਮਰੀਕ ਸਿੰਘ ਵਿਰਕ ਵੱਲੋਂ ਕੀਤੀ ਗਈ ਕਾਰਵਾਈ ਵਿੱਚ ਅੱਜ ਇਕ ਭਗੋੜੇ ਮੁਜਰਿਮ ਨੂੰ ਗ੍ਰਿਫਤਾਰ ਕੀਤਾ ਹੈ। ਜੋ ਕਿ ਸਾਲ 2003 ਵਿੱਚ ਬਿਜਲੀ ਦੀ ਚੋਰੀ ਦੇ ਮਾਮਲੇ ਵਿਚੋਂ ਫਰਾਰ ਚੱਲ ਰਿਹਾ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ-ਇੰਸ: ਅਮਰੀਕ ਸਿੰਘ ਨੇ ਦੱਸਿਆ ਇਸ ਦੋਸ਼ੀ ਨੂੰ ਫੜਨ ਲਈ ਕਈ ਵਾਰ ਛਾਪਾਮਾਰੀ ਕੀਤੀ ਗਈ, ਜਿਸਦੇ ਚਲਦਿਆਂ ਅੱਜ ਕਿਸੇ ਖਾਸ ਮੁਖਵਰ ਦੀ ਤਲਾਹ ਤੇ ਛਾਪਾਮਾਰੀ ਕਰਨ ਤੇ ਦੋਸ਼ੀ ਸਬੇਗ ਸਿੰਘ ਵਾਸੀ ਮਲਕਾਨਾ ਪੱਤੀ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਨੰ: 405/14 ਅਧੀਨ 135 ਬਿਜਲੀ ਐਕਟ ਦੇ ਅਧਾਰ ਤੇ ਪਰਚਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਇਹ ਕੇਸ 2003 ਵਿੱਚ ਬਿਜਲੀ ਚੋਰੀ ਦੇ ਮਾਮਲੇ ਵਿੱਚ ਜਰਮਾਨਾ ਪਾਇਆ ਗਿਆ ਸੀ। ਉਸ ਸਮੇਂ ਦਾ ਇਹ ਵਿਅਕਤੀ ਜੁਰਮਾਨਾ ਨਾ ਭਰਨ ਕਰਕੇ ਫਰਾਰ ਚੱਲ ਰਿਹਾ ਸੀ। ਇਸ ਵਿਅਕਤੀ ਨੂੰ ਬਿਜਲੀ ਚੋਰੀ ਕਰਨ ਦੀ ਰਕਮ 1,79200 ਅਤੇ 15000 ਕੰਪਾਉਂਡਿਗ ਫੀਸ ਨਾ ਭਰਨ ਤੇ ਅੱਜ ਗ੍ਰਿਫਤਾਰ ਕਰਕੇ ਮਾਣਯੋਗ ਸ਼ੈਸ਼ਨ ਜੱਜ ਪਟਿਆਲਾ ਪੇਸ਼ ਕਰਕੇ ਮਿਤੀ 31-05-17 ਤੱਕ ਜੁਡੀਸ਼ਲ ਰਿਮਾਂਡ ਹਾਸਿਲ ਕਰਕੇ ਬੰਦ ਜੁਡੀਸ਼ਲ ਕੇਂਦਰੀ ਜੇਲ ਪਟਿਆਲਾ ਭੇਜ ਦਿਤਾ। ਇਸ ਮੌਕੇ ਉਨ੍ਹਾਂ ਨਾਲ ਏ. ਐਸ. ਆਈ. ਅਮਰਜੀਤ ਸਿੰਘ, ਹੌਲਦਾਰ ਗੁਰਮੁੱਖ ਸਿੰਘ, ਹੌਲਦਾਰ ਜੈ ਦੇਵ ਸਿੰਘ ਹਾਜ਼ਰ ਸਨ।