8 ਸਾਲ ਬਾਅਦ ਕਮਿਸ਼ਨ ਨੇ ਦਿੱਤਾ ਈ.ਵੀ.ਐੱਮ. ਦਾ ਡੈਮੋ
ਨਵੀਂ ਦਿੱਲੀ, 20 ਮਈ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਈ.ਵੀ.ਐਮ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਇਸ ਨੂੰ ਹੈਕ ਕਰਨਾ ਸੰਭਵ ਨਹੀਂ ਹੈ। ਅੱਜ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਚੋਣ ਕਮਿਸ਼ਨਰ ਸ੍ਰੀ ਨਸੀਮ ਜੈਦੀ ਨੇ ਕਿਹਾ ਕਿ ਕਿਸੇ ਵੀ ਪਾਰਟੀ ਨੇ ਈ.ਵੀ.ਐਮ ਨਾਲ ਛੇੜਛਾੜ ਦੇ ਸਬੂਤ ਨਹੀਂ ਦਿੱਤੇ ਹਨ।ਉਨ੍ਹਾਂ ਕਿਹਾ ਕਿ 3 ਜੂਨ ਤੋਂ ਈ.ਵੀ.ਐਮ. ਉਤੇ ਹੈਕਾਥਨ ਸ਼ੁਰੂ ਹੋਵੇਗਾ, ਜਿਸ ਵਿਚ ਹਰ ਪਾਰਟੀ ਨੂੰ 4 ਘੰਟੇ ਦਾ ਸਮਾਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਰਾਜਸੀ ਪਾਰਟੀਆਂ ਲਈ ਈਵੀਐਮ ਮਸ਼ੀਨਾਂ ਨੂੰ ਹੈਕ ਕਰਨ ਦੀ ਖੁੱਲ੍ਹੀ ਚੁਣੌਤੀ ਹੈ। ਚੋਣ ਕਮਿਸ਼ਨ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐੱਮ.) ਦੀ ਭਰੋਸੇਯੋਗਤਾ ‘ਤੇ ਚੁੱਕੇ ਗਏ ਸਵਾਲਾਂ ਦੇ ਸਾਰੇ ਜਵਾਨ ਚੋਣ ਕਮਿਸ਼ਨ ਨੇ ਡੈਮੋ ਰਾਹੀਂ ਦਿੱਤੇ। ਦਿੱਲੀ ਦੇ ਵਿਗਿਆਨ ਭਵਨ ‘ਚ ਈ.ਵੀ.ਐੱਮ-ਵੀ.ਵੀ.ਪੀ.ਏ.ਟੀ. ‘ਤੇ ਇਹ 2 ਘੰਟਿਆਂ ਤੱਕ ਈ.ਵੀ.ਐੱਮ. ਨਾਲ ਸੰਬੰਧਤ ਜਾਣਕਾਰੀ ਦਿੱਤੀ ਗਈ। ਚੋਣ ਕਮਿਸ਼ਨ ਨੇ ਇਹ ਵੀ ਕਿਹਾ ਕਿ ਈ.ਵੀ.ਐੱਮ. ਮਸ਼ੀਨਾਂ ਹੈਕਿੰਗ ਤੋਂ ਸੁਰੱਖਿਅਤ ਹਨ। ਚੋਣ ਕਮਿਸ਼ਨ ਨੇ 2 ਘੰਟਿਆਂ ਦੇ ਡੈਮੋ ਤੋਂ ਬਾਅਦ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ। ਈ.ਵੀ.ਐੱਮ. ਦੀ ਭਰੋਸੇਯੋਗਤਾ ‘ਤੇ ਸਵਾਲ ਚੁੱਕਣ ਤੋਂ ਬਾਅਦ ਕਮਿਸ਼ਨ ਨੇ ਅਗਲੀਆਂ ਲੋਕ ਸਭਾ ਚੋਣਾਂ ‘ਚ ਨਵੇਂ ਈ.ਵੀ.ਐੱਮ. ਦੀ ਵਰਤੋਂ ਨਾਲ ਹੀ ਹਰ ਬੂਥ ‘ਤੇ ਵੀ.ਵੀ.ਪੀ.ਏ.ਟੀ. ਨੂੰ ਜ਼ਰੂਰੀ ਰੂਪ ਨਾਲ ਲਾਗੂ ਕਰਨ ਦਾ ਐਲਾਨ ਕੀਤਾ ਹੈ। ਮੁੱਖ ਚੋਣ ਕਮਿਸ਼ਨਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਈ.ਵੀ.ਐੱਮ. ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਸਵਾਲ ਚੁੱਕੇ ਸਨ। ਅਸੀਂ 12 ਮਈ 2017 ਨੂੰ ਸਾਰੇ ਦਲਾਂ ਦੀ ਬੈਠਕ ਦੌਰਾਨ ਈ.ਵੀ.ਐੱਮ. ਨਾਲ ਜੁੜੇ ਸ਼ੱਕਾਂ ਨੂੰ ਹੱਲ ਕਰ ਦਿੱਤਾ ਸੀ। ਅਸੀਂ ਸਾਰੀਆਂ ਪਾਰਟੀਆਂ ਦੇ ਸ਼ੱਕਾਂ ਨੂੰ ਦੂਰ ਕਰਨ ਲਈ ਵਚਨਬੱਧ ਹਾਂ।
ਉਨ੍ਹਾਂ ਨੇ ਕਿਹਾ,‘‘ਸਾਡੀਆਂ ਮਸ਼ੀਨਾਂ ਦੇਸ਼ ‘ਚ ਹੀ ਬਣਦੀਆਂ ਹਨ, ਵਿਦੇਸ਼ ‘ਚ ਬਣਨ ਦੀ ਗੱਲ ਗਲਤ ਹੈ। ਆਉਣ ਵਾਲੀਆਂ ਸਾਰੀਆਂ ਚੋਣਾਂ ਵੀ.ਵੀ.ਪੀ.ਏ.ਟੀ. ਮਸ਼ੀਨਾਂ ਰਾਹੀਂ ਹੋਣਗੀਆਂ। ਅਸੀਂ ਸਾਰੇ ਵੋਟਿੰਗ ਕੇਂਦਰਾਂ ਤੱਕ ਵੀ.ਵੀ.ਪੀ.ਏ.ਟੀ. ਮਸ਼ੀਨਾਂ ਪਹੁੰਚਾਵਾਂਗੇ। ਵੀ.ਵੀ.ਪੀ.ਏ.ਟੀ. ਵੋਟਰਾਂ ਨੂੰ ਪਰਚੀ ਮਿਲੇਗੀ, ਜਿਸ ‘ਚ ਸਾਫ਼ ਰਹੇਗਾ ਕਿ ਉਨ੍ਹਾਂ ਦਾ ਵੋਟ ਕਿਸ ਨੂੰ ਗਿਆ ਹੈ। ਈ.ਵੀ.ਐੱਮ. ਦੀਆਂ ਮਸ਼ੀਨਾਂ ‘ਚ ਕੋਈ ਛੇੜਛਾੜ ਨਹੀਂ ਕਰ ਸਕਦਾ ਹੈ। ਚੋਣ ਕਮਿਸ਼ਨ ਵੋਟਿੰਗ ਦੇ ਸਮੇਂ ਹੀ ਮਸ਼ੀਨਾਂ ਨੂੰ ਐਕਟੀਵੇਟ ਕਰਦਾ ਹੈ, ਇਕ ਹੀ ਵਾਰ ਇਸਤੇਮਾਲ ਕੋਡ ਹੋ ਸਕਦਾ ਹੈ। ਸਾਡੀਆਂ ਮਸ਼ੀਨਾਂ ਟਰੋਜਨ ਇਨਫੈਕਟੇਡ ਨਹੀਂ ਹੋ ਸਕਦੀ, ਨਾਲ ਹੀ ਇਹ ਹੈਕਿੰਗ ਪਰੂਫ ਵੀ ਹਨ। ਈ.ਵੀ.ਐੱਮ. ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਸਵਾਲ ਚੁੱਕੇ ਸਨ।‘‘ ਚੋਣ ਕਮਿਸ਼ਨ ਨੇ 2 ਘੰਟਿਆਂ ਦੇ ਡੈਮੋ ਤੋਂ ਬਾਅਦ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ। ਈ.ਵੀ.ਐੱਮ. ਦੀ ਭਰੋਸੇਯੋਗਤਾ ‘ਤੇ ਸਵਾਲ ਚੁੱਕਣ ਤੋਂ ਬਾਅਦ ਕਮਿਸ਼ਨ ਨੇ ਅਗਲੀਆਂ ਲੋਕ ਸਭਾ ਚੋਣਾਂ ‘ਚ ਨਵੇਂ ਈ.ਵੀ.ਐੱਮ. ਦੀ ਵਰਤੋਂ ਦੇ ਨਾਲ ਹੀ ਹਰ ਬੂਥ ‘ਤੇ ਵੀ.ਵੀ.ਪੀ.ਏ.ਟੀ. ਨੂੰ ਜ਼ਰੂਰੀ ਰੂਪ ਨਾਲ ਲਾਗੂ ਕਰਨ ਦਾ ਐਲਾਨ ਕੀਤਾ ਹੈ। ਮੁੱਖ ਚੋਣ ਕਮਿਸ਼ਨਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਗੱਲ ਮੁੱਖ ‘ਤੇ ਤੌਰ ‘ਤੇ ਕਹੀਆਂ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਸਮੇਤ 5 ਰਾਜਾਂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ, ਬਸਪਾ ਸਮੇਤ ਕਈ ਦਲਾਂ ਨੇ ਈ.ਵੀ.ਐੱਮ. ਦੀ ਭਰੋਸੇਯੋਗਤਾ ‘ਤੇ ਸਵਾਲ ਚੁੱਕੇ ਸਨ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਡੈਮੋ ਰਾਹੀਂ ਈ.ਵੀ.ਐੱਮ. ਨੂੰ ਹੈਕ ਕਰਨ ਦਾ ਦਾਅਵਾ ਕੀਤਾ ਸੀ। ਹਾਲਾਂਕਿ ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਕਈ ਵਾਰ ਦਾਅਵਾ ਕੀਤਾ ਹੈ ਕਿ ਈ.ਵੀ.ਐੱਮ. ਦੇ ਕੰਪਿਊਟਰ ਜਾਂ ਇੰਟਰਨੈੱਟ ਨਾਲ ਜੁੜੇ ਹੋਣ ਕਾਰਨ ਇਸ ਨੂੰ ਹੈੱਕ ਕਰਨਾ ਸੰਭਵ ਨਹੀਂ ਹੈ।