Skip to content
Independent perspectives. Global stories.
BREAKING

ਬਾਲੀਵੁੱਡ ਨੂੰ ਵੱਡਾ ਸਦਮਾ ਰੀਮਾ ਲਾਗੂ ਦਾ ਦਿਹਾਂਤ

Share this story

A309442_list_20160527122949  ਮੁੰਬਈ, 18 ਮਈ (ਪੰਜਾਬ ਟਾਇਮਜ਼ ਬਿਊਰੋ)- ਬਾਲੀਵੁੱਡ ਅਭਿਨੇਤਰੀ ਰੀਮਾ ਲਾਗੂ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ ਹੈ।ਮੁੰਬਈ ਦੇ ਕੋਕਿਲਾ ਬੇਨ ਹਸਪਤਾਲ ’ਚ ਸਵੇਰੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਹ ਕਾਫੀ ਲੰਬੇ ਸਮੇਂ ਤੋਂ ਬਿਮਾਰ ਵੀ ਸਨ।
ਰੀਮਾ ਲਾਗੂ ਨੇ ‘ਮੈਂਨੇ ਪਿਆਰ ਕਿਆ‘, ‘ਹਮ ਸਾਥ ਸਾਥ ਹੈ‘ ‘ਚ ਸਲਮਾਨ ਖਾਨ ਦੀ ਮਾਂ ਦੇ ਕਿਰਦਾਰ ‘ਚ ਸਾਰਿਆਂ ਦੀ ਚਹੇਤੀ ਬਣ ਗਈ ਸੀ। ‘ਹਮ ਆਪਕੇ ਹੈਂ ਕੌਣ’ ’ਚ ਉਨ੍ਹਾਂ ਨੇ ਮਾਧੁਰੀ ਦੀਕਸ਼ਿਤ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ।ਟੀ.ਵੀ. ’ਤੇ ਵੀ ਰੀਮਾ ਲਾਗੂ ‘ਤੂ ਤੂ ਮੈਂ ਮੈਂ‘ ਨਾਲ ਸਾਰਿਆਂ ਦੀ ਪਸੰਦੀਦਾ ਸੱਸ ਬਣ ਗਈ ਸੀ। ਫਿਲਹਾਲ ਰੀਮਾ ਲਾਗੂ ਸਟਾਰ ਪਲੱਸ ਦੇ ਸੀਰੀਅਲ ‘ਨਾਮਕਰਣ’ ’ਚ ਰੋਜ਼ਾਨਾ ਨਜ਼ਰ ਆ ਰਹੀ ਸੀ। ਉਨ੍ਹਾਂ ਦੀ ਮੌਤ ਦੀ ਖਬਰ ਨਾਲ ਫਿਲਮ ਜਗਤ ਸਦਮੇ ’ਚ ਹੈ।

WRITTEN BY