ਬਠਿੰਡਾ, 18 ਮਈ (ਇਕਬਾਲ ਸਿੰਘ)- ਸੀ ਆਈ ਏ ਸਟਾਫ-2 ਦੀ ਟੀਮ ਨੇ ਦੋ ਵਿਅਕਤੀਆਂ ਨੂੰ ਚਾਲੂਭੱਠੀ ਸਮੇਤ ਗ੍ਰਿਫਤਾਰ ਕਰਕੇ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ ਆਈ ਏ-2 ਦੇ ਇੰਚਾਰਜ ਤਰਜਿੰਦਰ ਸਿੰਘ ਨੇ ਦੱਸਿਆ ਕਿ ਏ ਐਸ ਆਈ ਗੁਰਸਾਹਿਬ ਸਿੰਘ ਅਤੇ ਏ ਐਸ ਆਈ ਹਰਵਿੰਦਰ ਸਿੰਘ ਨੇ ਆਪਣੀ ਟੀਮ ਸਮੇਤ ਗੁਪਤ ਸੂਚਨਾ ਦੇ ਅਧਾਰ ਤੇ ਛਾਪਾਮਾਰੀ ਦੌਰਾਨ ਬੀੜ ਤਲਾਬ ਤੋਂ ਮਨਜੀਤ ਸਿੰਘ ਵਾਸੀ ਬੀੜ ਤਲਾਬ ਕੋਲੋਂ 1 ਚਾਲੂ ਭੱਠੀ,150 ਲੀਟਰ ਲਾਹ੍ਹਣ ਅਤੇ 40 ਲੀਟਰ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਕਤ ਟੀਮ ਨੇ ਹੀ ਬੀੜ ਤਲਾਬ ਵਾਸੀ ਜਸਪਾਲ ਸਿੰਘ ਤੋਂ 1 ਡਰਮ 100 ਲੀਟਰ ਲਾਹ੍ਹਣ ਅਤੇ 35 ਲੀਟਰ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਜ਼ੇਲ੍ਹ ਭੇਜ ਦਿੱਤਾ ਹੈ।
ਸੀ ਆਈ ਏ ਸਟਾਫ-2 ਨੇ ਭਾਰੀ ਮਾਤਰਾ ਵਿੱਚ ਲਾਹ੍ਹਣ ਅਤੇ ਸ਼ਰਾਬ ਕੀਤੀ ਬਰਾਮਦ-ਦੋਸ਼ੀ ਗ੍ਰਿਫਤਾਰ



