Skip to content
Independent perspectives. Global stories.
BREAKING

ਬਿੱਲਾ ਨੂੰ ਨਗਰ ਕੌਂਸਲ ਦਾ ਪ੍ਰਧਾਨ ਬਣਨ ’ਤੇ ਕੀਤਾ ਸਨਮਾਨਿਤ

Share this story

image ਬਾਦਸ਼ਾਹਪੁਰ, 18 ਮਈ (ਗੁਰਪ੍ਰਕਾਸ਼ ਸਿੰਘ ਧੰਜੂ)- ਰਣਜੀਤ ਅਰੋੜਾ ਬਿੱਲਾ ਨੂੰ ਨਗਰ ਕੌਂਸਲ ਪਾਤੜਾਂ ਦਾ ਪ੍ਰਧਾਨ ਚੁਣੇ ਜਾਣ ਨਾਲ ਸ਼ਹਿਰ ਵਾਸੀਆਂ ਵਿੱਚ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਸ਼ਹਿਰ ਦੀਆਂ ਸਮਾਜ ਸੇਵਕ ਸੰਸਥਾਵਾਂ ਵੱਲੋਂ ਪ੍ਰਧਾਨ ਬਿੱਲਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਦੂਜੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸ੍ਰੀ ਅਰੋੜਾ ਨੂੰ ਸਨਮਾਨਿਤ ਕੀਤਾ। ਇਹ ਜਾਣਕਾਰੀ ਸਾਨੂੰ ਤੇਜ ਕੁਮਾਰ ਗੋਇਲ ਨੇ ਸ੍ਰੀ ਅਰੋੜਾ ਜੀ ਨੂੰ ਸਨਮਾਨਿਤ ਕਰਦੇ ਹੋਏ ਦਿੱਤੀ ਅਤੇ ਉਨ੍ਹਾਂ ਬਿੱਲਾਂ ਅਰੋੜਾ ਨੂੰ ਪ੍ਰਧਾਨ ਨਿਯੁਕਤ ਕਰਣ ਤੇ ਐਮ ਐਲ ਏ ਸ੍ਰ: ਨਿਰਮਲ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨਾਲ ਗੁਰਲਾਲ ਸਿੰਘ ਜੈਖਰ, ਬਲਰਾਜ ਸਿੰਘ ਗਿੱਲ,ਸਤਨਾਮ ਸਿੰਘ, ਸਤੀਸ਼ ਗਰਗ, ਰਾਮਾ ਗੁਪਤਾ, ਪ੍ਰੇਮ ਗੁਪਤਾ, ਨਿੱਕੂ ਗੋਇਲ,ਮੰਗਾ ਸਿੰਘ ਬਾਦਸ਼ਾਹਪੁਰ, ਪੱਪੂ ਪ੍ਰਧਾਨ, ਪਾਲ ਪ੍ਰਧਾਨ, ਤੇਜਿੰਦਰ ਸਿੰਘ ਕਾਠ ਆਦਿ ਮੌਜੂਦ ਸਨ।

WRITTEN BY