ਫਿਰੋਜ਼ਸ਼ਾਹ, 18 ਮਈ (ਗੁਰਤਾਰ ਸਿੰਘ ਸਿੱਧੂ)- ਇਲਾਕੇ ਅੰਦਰ ਚੋਰੀ ਅਤੇ ਰਾਹੀਆਂ ਪਾਧੀਆਂ ਨੂੰ ਲੁੱਟਣ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ ਲੁੱਟੇਰਿਆਂ ਵੱਲੋਂ ਰੇਲਵੇ ਕਰਾਸਿੰਗ ਫਾਟਕਾਂ ਤੇ ਡਿਊਟੀ ਦੇ ਰਹੇ ਗੇਟਮੈਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਹਨਾਂ ਬੀਤੇ ਦਿਨੀ ਕਾਸੂਬੇਗੂ ਫਾਟਕ ਤੇ ਡਿਊਟੀ ਕਰ ਰਹੇ ਗੇਟ ਮੈਨ ਨੂੰ ਲੁਟੇਰਿਆਂ ਨੇ ਆਪਣਾ ਸ਼ਿਕਾਰ ਬਣਾਇਆ ਗਿਆ ਸੀ ਬੀਤੀ ਕੱਲ ਰਾਤ ਫਿਰੋਜ਼ਸ਼ਾਹ ਤੋਂ ਪਿੰਡ ਭੰਬਾ ਲੰਡਾ ਸੜਕ ਤੇ ਪੈਂਦੇ ਫਿਰੋਜ਼ਪੁਰ-ਲੁਧਿਆਣਾ ਰੇਲਵੇ ਲਾਇਨ ਦੇ ਫਾਟਕ ਤੇ ਡਿਊਟੀ ਕਰ ਰਹੇ ਸੁਰਿੰਦਰ ਕੁਮਾਰ ਪੁੱਤਰ ਦਾਤਾ ਰਾਮ ਨੂੰ ਕਰੀਬ ਰਾਤ 2 ਵਜ਼ੇ ਦੋ ਹਥਿਆਰਬੰਦ ਲੁਟੇਰਿਆ ਵੱਲੋਂ ਲੁਟਿਆ ਗਿਆ ਜਿਸ ਵਿੱਚ ਪੁਲਿਸ ਨੂੰ ਦਰਜ ਕਰਵਾਏ ਬਿਆਨਾ ਮੁਤਾਬਕ ਉਸਦੇ ਨਜਦੀਕੀ ਕੁਆਟਰ ਚੋਂ ਗੈਸ ਸਿਲੰਡਰ, ਪਰਸ ਜਿਸ ਵਿੱਚ 3800 ਰੁਪੈ ਰੇਲਵੇ ਦਾ ਪਛਾਣਪੱਤਰ, ਐਲ ਈ ਡੀ (15200ਰੁਪੈ) ਅਤੇ ਹੀਰੋ ਹਾਂਡਾ ਪੈਸ਼ਨ ਮੋਟਰਸਾਇਕਲ ਨੰਬਰ ਫ2-33-7923 ਲੁੱਟ ਕੇ ਲੈ ਗਏ। ਗੱਲਬਾਤ ਕਰਦਿਆਂ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਬੀਤੀ ਲੁਟੇਰਿਆਂ ਵੱਲੋਂ ਉਸਤੇ ਹਮਲਾ ਕਰਨ ਲਈ ਗੁੰਮਟੀ ਦਾ ਦਰਵਾਜਾ ਤੋੜਣ ਦੀ ਕੋਸ਼ਿਸ਼ ਕੀਤੀ ਗਈ ਉਸਦੀ ਖਿੜਕੀ ਤੋੜੀ ਗਈ ।ਇਸਦੀ ਸੂਚਨਾ ਉਸ ਵ?ਲੋਂ ਸਟੇਸ਼ਨ ਮਾਸਟਰ ਨੂੰ ਤੁਰੰਤ ਦਿੱਤੀ ਜਿਸਤੀ ਜੀ ਆਰ ਪੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾਂ ਸਥਾਨ ਦਾ ਮੁਆਇਨਾ ਕੀਤਾ ਗਿਆ ਅਤੇ ਬਿਆਨਾਂ ਦੇ ਅਧਾਰ ਤੇ ਐਫ ਆਈ ਆਰ ਨੰਬਰ 31 ਆਈ ਪੀ ਸੀ ਦੀ ਧਾਰਾ 379,457,34 ਤਹਿਤ ਮੁਕੱਦਮਾ ਵੀ ਦਰਜ ਕਰ ਲਿਆ ਗਿਆ ।ਸੁਰਿੰਦਰ ਕੁਮਾਰ ਨੇ ਦ?ਸਿਆ ਕਿ ਅੱਜ ਰਾਤ ਫਿਰ ਕੁਝ ਲੁਟੇਰਿਆਂ ਵੱਲੋ ਕੋਸ਼ਿਸ਼ ਕੀਤੀ ਗਈ ਜਿਸ ਦੇ ਸਬੰਧ ਵਿੱਚ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਜੀ ਆਰ ਪੀ ਫਿਰੋਜ਼ਪੁਰ ਵਿਖੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵਾਰ ਵਾਰ ਫੋਨ ਮਿਲਾਉਣ ਸੰਪਰਕ ਨਹੀ ਹੋ ਸਕਿਆ।
ਲੁਟਰਿਆਂ ਵੱਲੋਂ ਰੇਲਵੇ ਦੇ ਗੇਟਮੈਨਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ-ਹੁਣ ਫਿਰੋਜ਼ਸ਼ਾਹ ਦਾ ਗੇਟਮੈਨ ਲੁੱਟਿਆ



