Skip to content
Independent perspectives. Global stories.
BREAKING

ਮੋਰਿੰਡਾ ਨਗਰ ਕੋਂਸਲ ਅਧਿਕਾਰੀਆਂ ਨੇ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ’ਚ ਗੰਦੇ ਪਾਣੀ ਦੀ ਨਿਕਾਸੀ ਨੂੰ ਖੋਲ੍ਹਿਆ

Share this story

image ਮੋਰਿੰਡਾ, 18 ਮਈ (ਸੋਨੀ ਸਾਗੀ)- ਨਗਰ ਕੋਂਸਲ ਅਧਿਕਾਰੀਆਂ ਨੇ ਸਖ਼ਤ ਪੁਲਿਸ ਸੁਰੱਖਿਆ ਪ੍ਰਬੰਧਾਂ ਹੇਠ ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਪ੍ਰਮਿੰਦਰ ਸਿੰਘ ਕੁਲਾਰ ਦੀ ਹਾਜ਼ਰੀ ’ਚ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਦੇ ਨਾਲ੍ਹੇ  ’ਤੇ ਲਗਾਏ ਬੰਨ੍ਹ ਨੂੰ ਆਖ਼ਰ ਖੁਲ੍ਹਵਾ ਦਿੱਤਾ। ਦੱਸਣਯੋਗ ਹੈ ਕਿ ਸਥਾਨਕ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਨਗਰ ਕੋਂਸਲ ਅਧਿਕਾਰੀਆਂ ਅਤੇ ਜਿਮੀਦਾਰਾਂ ਵਿਚਕਾਰ ਪਿੱਛਲੇ ਕਰੀਬ ਡੇਢ ਮਹੀਨੇ ਤੋਂ ਵਿਵਾਦ ਚੱਲਦਾ ਆ ਰਿਹਾ ਹੈ। ਸ਼ਹਿਰ ਦੇ ਗੰਦੇ ਪਾਣੀ ਕਾਰਨ ਕਿਸਾਨਾ ਦੀਆਂ ਫ਼ਸਲਾਂ ਖ਼ਰਾਬ ਹੋ ਰਹੀਆਂ ਸਨ ਜਿਸ ਤੋਂ ਬਾਅਦ ਪੀੜ੍ਹਤ ਕਿਸਾਨਾ ਨੇ ਕਿਸਾਨਾ ਵੱਲੋਂ ਪਹਿਲਾਂ ਵੀ ਨਗਰ ਕੋਂਸਲ ਦੇ ਗੰਦੇ ਪਾਣੀ ਦੀ ਨਿਕਾਸੀ ਵਾਲੇ ਨਾਲ੍ਹੇ ਨੂੰ ਮਿੱਟੀ ਨਾਲ ਪੂਰ ਕੇ ਬੰਨ੍ਹ ਮਾਰ ਦਿੱਤਾ ਸੀ। ਜਿਸਤੋਂ ਬਾਅਦ ਜ਼ਿਲ੍ਹਾ ਪ੍ਰਾਸ਼ਸਨ ਵੱਲੋਂ ਕਿਸਾਨਾਂ ਨੂੰ ਸਮਝਾ ਕੇ ਪਾਣੀ ਦੀ ਨਿਕਾਸੀ ਚਾਲੂ ਕਰਵਾ ਦਿੱਤੀ ਗਈ ਸੀ। ਪ੍ਰੰਤੂ ਕੁਝ ਸਮੇਂ ਬਾਅਦ ਗੰਦੇ ਪਾਣੀ ਦੀ ਨਿਕਾਸੀ ਨੂੰ ਬੰਨ੍ਹ ਲਗਾ ਕੇ ਦੌਬਾਰਾ ਰੋਕ ਦਿੱਤਾ ਗਿਆ ਜਿਸ ਕਾਰਨ ਸ਼ਹਿਰ ਦੀਆਂ ਨਾਲੀਆਂ ਵਿੱਚ ਪਾਣੀ ਖ਼ੜ੍ਹਨ ਲੱਗਾ ਅਤੇ ਗੰਦਗੀ ਵਧਣ ਲੱਗੀ।
ਅੱਜ ਸੁਖਦੇਵ ਸਿੰਘ ਕਾਰਜ ਸਾਧਕ ਅਫ਼ਸਰ ਨਗਰ ਕੋਂਸਲ ਮੋਰਿੰਡਾ ਵੱਲੋਂ ਨਗਰ ਕੋਂਸਲ ਇੰਸਪੈਕਟਰ ਲਖਬੀਰ ਸਿੰਘ , ਐਮ.ਈ. ਜਗਪਾਲ ਸਿੰਘ ਅਤੇ ਸੈਨੇਟਰੀ ਇੰਸਪੈਕਟਰ ਰਵਿੰਦਰ ਸਿੰਘ ਸਮੇਤ ਸਮੂਹ ਸਫ਼ਾਈ ਕਰਮਚਾਰੀ ਲੈ ਕੇ ਡਿਊਟੀ ਮੈਜਿਸਟ੍ਰੇਟ ਪ੍ਰਮਿੰਦਰ ਸਿੰਘ ਕੁਲਾਰ ਤਹਿਸੀਲਦਾਰ ਮੋਰਿੰਡਾ ਦੀ ਹਾਜ਼ਰੀ ’ਚ ਪੁਲਿਸ ਸੁਰੱਖਿਆ ਪ੍ਰਬੰਧਾਂ ਹੇਠ ਪਾਣੀ ਦੀ ਬੰਦ ਨਿਕਾਸੀ ਨੂੰ ਚਾਲੂ ਕਰਵਾਇਆ ਗਿਆ।
ਇਸ ਸਬੰਧੀ ਗੱਲ ਕਰਦਿਆਂ ਸੁਖ਼ਦੇਵ ਸਿੰਘ ਕਾਰਜ ਸਾਧਕ ਅਫ਼ਸਰ ਮੋਰਿੰਡਾ ਨੇ ਦੱਸਿਆ ਕਿ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਨੂੰ ਰੋਕਣ ਕਾਰਨ ਸ਼ਹਿਰ ਦੀਆਂ ਗਲੀਆਂ ’ਚ ਨਾਲੀਆਂ ਦਾ ਪਾਣੀ ਘੁੰਮਣ ਲੱਗਾ ਸੀ। ਗੰਦੇ ਪਾਣੀ ਕਾਰਨ ਬਿਮਾਰੀ ਫੈਲਣ ਤੋਂ ਬਚਾਅ ਲਈ ਸਾਨੂੰ ਪੁਲਿਸ ਸੁਰੱਖਿਆ ਹੇਠ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ’ਚ ਗੰਦੇ ਪਾਣੀ ਦੀ ਨਿਕਾਸੀ ਦੇ ਨਾਲੇ ’ਤੇ ਲਗਾਏ ਬੰਨ੍ਹ ਨੂੰ ਖੋਹਲ੍ਹਣਾ ਪਿਆ। ਇਸ ਮੌਕੇ ਜਗਰੂਪ ਸਿੰਘ ਰਜਿਸਟਰੀ ਕਲਰਕ , ਸੇਵਾਦਾਰ ਅਮਰੀਕ ਸਿੰਘ ਤੋਂ ਇਲਾਵਾ ਇੰਸਪੈਕਟਰ ਦੀਪਇੰਦਰ ਸਿੰਘ ਥਾਣਾ ਮੁੱਖੀ ਮੋਰਿੰਡਾ , ਐਸ.ਆਈ. ਸਿਕੰਦਰ ਸਿੰਘ , ਹੋਲਦਾਰ ਨਛੱਤਰ ਸਿੰਘ ਸਮੇਤ ਵੱਡੀ ਗਿਣਤੀ ’ਚ ਪੁਲਿਸ ਫੋਰਸ ਮੁਲਾਜ਼ਮ ਹਾਜ਼ਰ ਸੀ।

WRITTEN BY