Skip to content
Independent perspectives. Global stories.
BREAKING

ਕੌਮਾਂਤਰੀ ਅਦਾਲਤ ’ਚ ਭਾਰਤ ਦੀ ਵੱਡੀ ਜਿੱਤ ਕੁਲਭੂਸ਼ਣ ਜਾਧਵ ਦੀ ਫਾਂਸੀ ’ਤੇ ਲੱਗੀ ਰੋਕ

Share this story

ਉਘੇ ਵਕੀਲ ਸ੍ਰੀ ਹਰੀਸ਼ ਸਾਲਵੇ ਅਤੇ ਭਾਰਤੀ ਅਧਿਕਾਰੀਆਂ ਦੀ ਮਿਹਨਤ ਲਿਆਈ ਰੰਗ
image ਨਵੀਂ ਦਿੱਲੀ, 18 ਮਈ (ਪੰਜਾਬ ਟਾਇਮਜ਼ ਬਿਊਰੋ)- ਕੌਮਾਂਤਰੀ ਅਦਾਲਤ (ਆਈ.ਸੀ.ਜੇ.) ਨੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੰਦੇ ਹੋਏ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੀ ਮੌਤ ਦੀ ਸਜ਼ਾ ’ਤੇ ਰੋਕ ਲਗਾ ਦਿੱਤੀ ਹੈ। ਸ੍ਰੀ ਜਾਧਵ ਨੂੰ 3 ਮਾਰਚ ਨੂੰ ਬਲੋਚਿਸਤਾਨ ਪ੍ਰਾਂਤ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਪਾਕਿਸਤਾਨ ਦੀ ਇੱਕ ਫੌਜੀ ਅਦਾਲਤ ਨੇ ਉਸ ਨੂੰ ਜਜੂਸੀ ਅਤੇ ਦੇਸ਼ ਵਿਰੋਧੀ ਸਰਗਰਮੀਆਂ ਦੇ ਦੋਸ਼ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਸੀ। ਭਾਰਤ ਦਾ ਦੋਸ਼ ਹੈ ਕਿ ਸ੍ਰੀ ਜਾਧਵ ਨੂੰ ਇਰਾਨ ਵਿੱਚੋਂ ਗ੍ਰਿਫਤਾਰ ਕਰਕੇ ਪਾਕਿਸਤਾਨ ਲਿਆਂਦਾ ਗਿਆ ਅਤੇ ਉਸ ਨੂੰ ਫੌਜੀ ਅਦਾਲਤ ਰਾਹੀਂ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। ਇਸ ਮਾਮਲੇ ਨੂੰ ਭਾਰਤ ਵੱਲੋਂ ਯੂਐਨਓ ਦੀ ਸਰਵਉੱਚ ਨਿਆਂਇਕ ਸੰਸਥਾ ਵਿੱਚ ਚੁਣੌਤੀ ਦਿੱਤੀ ਸੀ। ਕੌਮਾਂਤਰੀ ਅਦਾਲਤ ਨੇ ਵੀਰਵਾਰ ਨੂੰ ਆਪਣੇ ਫੈਸਲਾ ਰਾਹੀਂ ਭਾਰਤੀ ਪੱਖ ਨੂੰ ਮਜ਼ਬੂਤੀ ਦਿੰਦੇ ਹੋਏ ਪਾਕਿਸਤਾਨ ਨੂੰ ਆਦੇਸ਼ ਦਿੱਤਾ ਹੈ ਕਿ ਉਹ ਇਹ ਨਿਸ਼ਚਿਤ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਕਿ ਕੌਮਾਂਤਰੀ ਆਦਲਤ ਵੱਲੋਂ ਅੰਤਿਮ ਫੈਸਲਾ ਸੁਣਾਏ ਜਾਣ ਤੱਕ ਸ੍ਰੀ ਜਾਧਵ ਨੂੰ ਫਾਂਸੀ ਨਾ ਦਿੱਤੀ ਜਾਵੇ। ਕੌਮਾਂਤਰੀ ਅਦਾਲਤ ਦੇ ਮੁਖੀ ਜਸਟਿਸ ਰੋਨੀ ਇਬਰਾਹਿਮ ਨੇ ਫੈਸਲਾ ਪੜ੍ਹਦੇ ਹੋਏ ਕਿਹਾ ਕਿ 11 ਜੱਜਾਂ ਦੇ ਬੈਚ ਨੇ ਇੱਕ ਮਤ ਨਾਲ ਇਹ ਫੈਸਲਾ ਲਿਆ ਹੈ। ਅਦਾਲਤ ਨੇ ਕਿਹਾ ਕਿ ਵਿਆਨਾ ਸੰਧੀ ਦੇ ਮੁਤਾਬਿਕ ਭਾਰਤ ਨੂੰ ਆਪਣੇ ਨਾਗਰਿਕ ਨਾਲ ਦੂਤਾਵਾਸ ਸੰਪਰਕ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ, ਕਿਉਂਕਿ ਭਾਰਤ ਤੇ ਪਾਕਿਸਤਾਨ ਦੋਨੇ ਹੀ 1977 ਦੀ ਵਿਆਨਾ ਸੰਧੀ ’ਤੇ ਦਸਤਖਤ ਕਰ ਚੁੱਕੇ ਹਨ। ਅਦਾਲਤ ਨੇ ਇਹ ਵੀ ਆਖਿਆ ਹੈ ਕਿ 46 ਸਾਲਾ ਸ੍ਰੀ ਜਾਧਵ ਨੂੰ ਜਿਨ੍ਹਾਂ ਪ੍ਰਸਥਿਤੀਆਂ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਉਹ ਵਿਵਾਦ ਦੇ ਦਾਇਰੇ ਵਿੱਚ ਹਨ। ਅਦਾਲਤ ਵਿੱਚ ਦੋਵਾਂ ਦੇਸ਼ਾਂ ਵੱਲੋਂ ਤਿੰਨ ਦਿਨ ਦਲੀਲਬਾਜ਼ੀ ਤੋਂ ਬਾਅਦ ਇਹ ਫੈਸਲਾ ਆਇਆ ਹੈ। ਪਾਕਿਸਤਾਨ ਦੀਆਂ ਸੁਰੱਖਿਆ ਫੋਰਸਾਂ ਨੇ ਸ੍ਰੀ ਜਾਧਵ ਨੂੰ ਪਿਛਲੇ ਸਾਲ 3 ਮਾਰਚ ਨੂੰ ਅਸ਼ਾਂਤ ਸੂਬੇ ਬਲੋਚਿਸਤਾਨ ਤੋਂ ਗ੍ਰਿਫਤਾਰ ਕੀਤਾ ਦਰਸਾਇਆ ਸੀ। ਭਾਰਤ ਵੱਲੋਂ ਇਹ ਮਾਮਲਾ 8 ਮਈ ਨੂੰ ਕੌਮਾਂਤਰੀ ਅਦਾਲਤ ਵਿੱਚ ਉਠਾਇਆ ਗਿਆ ਸੀ।
ਯਾਦਵ ਨੂੰ ਬਚਾਉਣ ਲਈ ਭਾਰਤ ਹਰ ਕੋਸ਼ਿਸ਼ ਕਰੇਗਾ : ਵਿਦੇਸ਼ ਮੰਤਰਾਲਾ- ਨਵੀਂ ਦਿੱਲੀ, 18 ਮਈ- ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੁਲਭੂਸ਼ਣ ਯਾਦਵ ਨੂੰ ਬਚਾਉਣ ਲਈ ਵਿਦੇਸ਼ ਮੰਤਰਾਲਾ ਹਰ ਕੋਸ਼ਿਸ਼ ਕਰੇਗੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੌਮਾਂਤਰੀ ਅਦਾਲਤ ਦਾ ਫ਼ੈਸਲੇ ਪੂਰੇ ਦੇਸ਼ ਲਈ ਰਾਹਤ ਹੈ।

WRITTEN BY