Skip to content
Independent perspectives. Global stories.
BREAKING

ਧੱਕੇ ਨਾਲ ਦੁਕਾਨ ਖਾਲੀ ਕਰਵਾਉਣ ਲਈ ਕੀਤੀ ਭੰਨਤੋੜ, ਮਾਮਲਾ ਦਰਜ਼

Share this story

image ਅਮਰਗੜ੍ਹ, 16 ਮਈ (ਸੁਖਵਿੰਦਰ ਸਿੰਘ ਅਟਵਾਲ)- ਪਿੰਡ ਮਾਹੋਰਾਣਾ ਵਿਖੇ ਇਕ ਹਲਵਾਈ ਦੀ ਦੁਕਾਨ ਕਰਨ ਵਾਲੇ ਤੋਂ ਜਬਰੀ ਦੁਕਾਨ ਖਾਲੀ ਕਰਵਾਉਣ ਸਾਥੀਆ ਸਮੇਤ ਕੀਤੇ ਹਮਲੇ ਦਾ ਮਾਮਲਾ ਅਮਰਗੜ੍ਹ ਥਾਣੇ ਪੁੱਜਾ ਹੈ।ਹਲਵਾਈ ਦੀ ਦੁਕਾਨ ਕਰਨ ਵਾਲੇ ਬੀਰੂ ਰਾਮ ਵਾਸੀ ਮਾਹੋਰਾਣਾ ਦੀ ਪਤਨੀ ਬੱਸੀ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨਾ ’ਚ ਦੱਸਿਆ ਕਿ ਉਹ ਪਿਛਲੇ 10-12 ਸਾਲਾ ਤੋਂ ਜੁਗਿੰਦਰ ਸਿੰਘ ਪੁੱਤਰ ਲਾਖਾ ਰਾਮ ਤੋਂ ਦੁਕਾਨ ਕਰਾਏ ਤੇ ਲੈਕਿ ਰੋਜੀ ਰੋਟੀ ਕਮਾਉਦੇ ਹਾਂ। ਉਕਤ ਦੁਕਾਨ ਮਾਲਕ ਨੇ ਦੁਕਾਨ ਖਾਲੀ ਕਰਨ ਲਈ ਕਿਹਾ ਜਿਸਤੇ ਅਸੀ ਹੋਰ ਦੁਕਾਨ ਕਰਾਏ ਤੇ ਮਿਲਣ ਤੱਕ ਉਨ੍ਹਾਂ ਤੋਂ ਸਮ੍ਹਾ ਮੰਗਿਆ ਅਤੇ ਜਦੋਂ ਹੋਰ ਦੁਕਾਨ ਮਿਲ ਗਈ ਤਾ ਦੁਕਾਨ ਖਾਲੀ ਕਰ ਦੇਣ ਦੀ ਗੱਲ ਆਖੀ,ਪਰ ਕੱਲ ਜਦੋਂ ਮੈ ਤੇ ਮੇਰਾ ਲੜਕਾ ਬਲਕਾਰ ਰਾਮ ਦੁਕਾਨ ਤੇ ਕੰਮ ਕਰ ਰਹੇ ਸੀ ਤਾਂ ਉਕਤ ਧਿਰ ਨਾਲ ਸਬੰਧਿਤ 12-13 ਵਿਅਕਤੀਆਂ ਨੇ ਦੁਕਾਨ ਤੇ ਹਮਲਾ ਕਰ ਦਿੱਤਾ ਅਤੇ ਸਾਡੀ ਦੁਕਾਨ ਦਾ ਸਮਾਨ ਬਾਹਰ ਸੁੱਟ ਦਿੱਤਾ ਅਤੇ ਦੁਕਾਨ ਦੀ ਛੱਤ ਤੋੜ ਦਿੱਤੀ,ਮੇਰੇ ਕੰਨਾ ਦੀਆ ਬਾਲੀਆ ਵੀ ਖੋਹ ਲਈਆ ਅਤੇ ਸਾਡੀ ਕੁੱਟਮਾਰ ਕੀਤੀ।ਪੀੜਤ ਬੱਸੀ ਕੌਰ ਦੇ ਬਿਆਨਾ ਤੇ ਕਾਰਵਾਈ ਕਰਦਿਆ ਅਮਰਗੜ੍ਹ ਪੁਲਿਸ ਨੇ ਜੋਗਿੰਦਰ ਰਾਮ,ਸੇਵਾ ਰਾਮ,ਇਸਰ ਰਾਮ,ਕੁਲਵਿੰਦਰ ਰਾਮ,ਮਿੱਠੂ ਰਾਮ,ਜੱਸਾ ਰਾਮ,ਮਿੱਠੂ,ਅੰਕੁਸ ਕੁਮਾਰ ਅਤੇ 4-5 ਅਣਪਛਾਤੇ ਵਿਅਕਤੀਆਂ ਖਿਲਾਫ਼ 452,323,379 ਬੀ,148,149 ਤਹਿਤ ਮੁਕੱਦਮਾ ਦਰਜ ਕਰਕੇ ਕਥਿਤ ਦੋਸੀਆ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

WRITTEN BY