Skip to content
Independent perspectives. Global stories.
BREAKING

ਮੁੱਖ ਮਾਰਗ ’ਤੇ ਵਪਾਰੀ ਤੋਂ ਦਿਨ-ਦਿਹਾੜੇ ਕਾਰ ਖੋਹੀ-ਚਾਲਕ ਨੂੰ ਮਾਰੀ ਗੋਲੀ

Share this story

image ਬਰਨਾਲਾ/ਤਪਾ ਮੰਡੀ, 16 ਮਈ (ਨਿਰਮਲ ਪੰਡੋਰੀ)- ਸਥਾਨਕ ਸ਼ਹਿਰ ਦੇ ਇਕ ਨੌਜਵਾਨ ਵਪਾਰੀ ਤੋ ਦਿਨ-ਦਿਹਾੜੇ ਅਣਪਛਾਤੇ ਮੋਟਰਸਾਇਕਲ ਸਵਾਰ ਲੁਟੇਰੇ ਕਾਰ ਖੋਹਣ ਉਪਰੰਤ ਡਰਾਇਵਰ ਨੂੰ ਗੋਲੀ ਮਾਰਕੇ ਗੰਭੀਰ ਰੂਪ ਵਿਚ ਜਖਮੀ ਕਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮੋਕੇ ‘ਤੇ ਜਾਕੇ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਵਪਾਰੀ ਅਸੋਕ ਕੁਮਾਰ ਸਹਿਣਾ ਦਾ ਦੋ ਕੁ ਮਹੀਨੇ ਪਹਿਲਾ ਵਿਆਹਿਆ ਪੁੱਤਰ ਚਰਨ ਦਾਸ ਉਰਫ ਚਿੰਟੂ ਅਪਣੇ ਸੁਹਰੇ ਡਰਾਇਵਰ ਸੁਰੇਸ਼ ਕੁਮਾਰ (ਕਾਲਾ) ਪੁੱਤਰ ਰਘਵੀਰ ਚੰਦ ਵਾਸੀਅਨ ਤਪਾ ਨਾਲ ਅਪਣੇ ਸਹੁਰੇ ਜਾ ਰਿਹਾ ਸੀ ਕਿ ਘੜੈਲੀ ਚੋਕ ¦ਘਣ ਸਾਰ ਹੀ ਮੁੱਖ ਮਾਰਗ ਉਪਰ ਤਪਾ ਦੀ ਹੱਦ ਵਿਚ ਹੀ ਕਾਰ ਦਾ ਪਿੱਛਾ ਕਰਦੇ ਆ ਰਹੇ ਤਿੰਨ ਬਿਨ੍ਹਾਂ ਨੰਬਰੀ ਮੋਟਰਸਾਇਕਲ ਸਵਾਰ ਲੁਟੇਰਿਆਂ ਨੇ ਕਾਰ ਨੂੰ ਰੋਕ ਕੇ ਡਰਾਇਵਰ ਦੇ ਪੱਟ ਵਿਚ ਗੋਲੀ ਮਾਰ ਕੇ ਸਵਿਫਟ ਡਜਾਇਰ ਕਾਰ ਲੈ ਕੇ ਬਠਿੰਡਾ ਵੱਲ ਨੂੰ ਫਰਾਰ ਹੋ ਗਏ। ਘਟਨਾ ਦਾ ਪਤਾ ਲੱਗਣ ਸਾਰ ਹੀ ਥਾਣਾ ਮੁੱਖੀ ਸ਼ਮਸੇਰ ਸਿੰਘ ਪੁਲਿਸ ਪਾਰਟੀ ਵਾਲੀ ਥਾਂ ’ਤੇ ਪੁੱਜੇ। ਜਿਨ੍ਹਾਂ ਨੇ ਜਖਮੀ ਡਰਾਇਵਰ ਨੂੰ ਸਰਕਾਰੀ ਹਸਪਤਾਲ ਅੰਦਰ ਇਲਾਜ ਲਈ ਭੇਜਿਆ ਜਦਕਿ ਖੁਦ ਲੁਟੇਰਿਆ ਦਾ ਪਿੱਛਾ ਕਰਨ ਲਈ ਰੁਝ ਗਏ। ਉਧਰ ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਕਪਤਾਨ ਸਵਰਨ ਸਿੰਘ ਖੰਨ੍ਹਾਂ ਨੇ ਵੀ ਘਟਨਾ ਸਥਾਨ ਦਾ ਦੋਰਾ ਕੀਤਾ। ਉਧਰ ਘਟਨਾ ਨੂੰ ਲੈ ਕੇ ਸ਼ਹਿਰੀਆਂ ਅੰਦਰ ਭਾਰੀ ਸਹਿਮ ਪਾਇਆ ਜਾ ਰਿਹਾ ਹੈ ਕਿਉਕਿ ਪਿਛਲੇ ਤਿੰਨ ਦਿਨ ਵਿਚ ਗੋਲੀ ਚੱਲਣ ਦੀ ਇਹ ਦੂਜੀ ਵਾਰਦਾਤ ਹੈ।

WRITTEN BY