Skip to content
Independent perspectives. Global stories.
BREAKING

ਪਿੰਡ ਮਹਿਮਾ ’ਚ ਮੀਟਰ ਬਹਾਰ ਕੱਢਣ ਆਏ ਬਿਜਲੀ ਅਧਿਕਾਰੀ ਬੇਰੰਗ ਵਾਪਸ ਮੁੜੇ

Share this story

image ਫਿਰੋਜ਼ਪੁਰ, 12 ਮਈ (ਸਤਬੀਰ ਬਰਾੜ, ਗੁਰਜੀਤ ਸਿੰਘ)- ਫਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਮਹਿਮਾ ਵਿਚ ਮੀਟਰ ਬਾਹਰ ਕੱਢਣ ਲਈ ਬਿਜਲੀ ਅਧਿਕਾਰੀ ਐਕਸੀਅਨ ਤਪਿੰਦਰ ਸਿੰਘ, ਐੱਸਡੀਓ ਜਗਜੀਤ ਸਿੰਘ, ਜੇਈ ਪ੍ਰਵੀਨ ਕੁਮਾਰ, ਠੇਕੇਦਾਰ ਤੇ ਮੀਟਰ ਬਕਸੇ ਦੇ ਨਾਲ ਥਾਣਾ ਲੱਖੋਕੇ ਬਹਿਰਾਮ ਦੀ ਪੁਲਿਸ ਥਾਣਾ ਮੁਖੀ ਅਸ਼ੋਕ ਕੁਮਾਰ ਦੀ ਅਗਵਾਈ ਵਿਚ ਆਏ ਅਤੇ ਮੀਟਰ ਘਰਾਂ ਵਿਚੋਂ ਬਾਹਰ ਕੱਢਣੇ ਸ਼ੁਰੂ ਕਰ ਦਿੱਤੇ। ਕਿਸਾਨ ਆਗੂ ਗੁਰਮੀਤ ਸਿੰਘ ਮਹਿਮਾ ਜ਼ਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਅਵਤਾਰ ਸਿੰਘ, ਸੁਖਦੇਵ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆਗੂ ਹਰਨੇਕ ਸਿੰਘ ਮਹਿਮਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਦਾ, ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਆਗੂ ਸੁੱਖਾ ਢਿੱਲੋਂ ਦੀ ਅਗਵਾਈ ਵਿਚ ਪੂਰਾ ਮਹਿਮਾ ਨਗਰ ਇਕੱਠਾ ਹੋ ਗਿਆ ਅਤੇ ਬਿਜਲੀ ਅਧਿਕਾਰੀਆਂ ਨੂੰ ਮੀਟਰ ਬਾਹਰ ਕੱਢਣ ਤੋਂ ਰੋਕ ਦਿੱਤਾ ਅਤੇ ਰੋਸ ਰੈਲੀ ਸ਼ੁਰੂ ਕਰ ਦਿੱਤੀ। ਇਸ ਮੌਕੇ ਉਨਾ ਆਖਿਆ ਕਿ ਸਰਕਾਰ ਨੇ ਲੋਕਾਂ ਦੇ ਟੈਕਸਾਂ ਨਾਲ ਉਸਾਰੇ ਸਰਕਾਰੀ ਅਦਾਰੇ ਨੂੰ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਨੂੰ ਵੇਚ ਦਿੱਤੇ ਹਨ ਤੇ ਮੋਟੀਆਂ, ਦਲਾਲੀਆਂ ਲੈ ਲਈਆਂ ਹਨ। ਬਿਜਲੀ ਬੋਰਡ ਜੋ ਨੋ ਪ੍ਰੋਫਟ ਨੋ ਲੈੱਸ ਤੇ ਉਤਰਿਆ ਸੀ ਹੁਣ ਸਰਕਰ ਨਿੱਜੀਕਰਨ, ਵਿਸ਼ਵੀਕਰਨ, ਉਦਾਰੀਕਰਨ ਦੀਆਂ ਨੀਤੀਆਂ ਅਨੁਸਾਰ ਬਿਜਲੀ ਬੋਰਡ ਦਾ ਨਿੱਜੀਕਰਨ ਕਰ ਦਿੱਤਾ ਗਿਆ ਹੈ। ਬਿਜਲੀ ਪੈਦਾ ਕਰਨ ਵਾਲੇ ਥਰਮਲ ਪਲਾਂਟ, ਬਠਿੰਡਾ, ਲਹਿਰਾ ਮਹੱਬਤ, ਬੰਦ ਕਰ ਦਿੱਤੇ ਹਨ ਅਤੇ ਪ੍ਰਾਈਵੇਟ ਕੰਪਨੀਆਂ ਦੇ ਨਿੱਜੀ ਥਰਮਲ ਪਲਾਂਟ ਤੋਂ ਮਹਿੰਗੇ ਭਾਅ ਬਿਜਲੀ ਸ਼ੁਰੂ ਕਰ ਦਿੱਤੀ ਹੈ। ਬਿਜਲੀ ਦੇ ਰੇਨ ਜੋ ਪਹਿਲਾ 2 ਰੁਪਏ ਹੁੰਦਾ ਸੀ, ਉਹ ਹੁਣ 8 ਰੁਪਏ ਕਰ ਦਿੱਤਾ ਗਿਆ ਹੈ ਜੋ ਕਿਸਾਨ, ਮਜ਼ਦੂਰ ਦੀ ਪਹੁੰਚ ਤੋਂ ਬਾਹਰ ਹੈ। ਇਲੈਕਟਰੋਮਿਕ ਮੀਟਰ ਜੋ ਬਾਹਰ ਖੰਭਿਆ ਤੇ 50 ਦੀ ਗਿਣਤੀ ਵਿਚ ਇਕੱਠੇ ਲਾਏ ਜਾ ਰਹੇ ਹਨ, 45 ਡਿਗਰੀ ਤਾਪਮਾਨ ਧੁੱਪ ਵਿਚੋਂ ਉਹ ਵੱਧ ਮਾਨ ਨਾਲ ਹੀ ਵੱਧ ਯੂਨਿਟ ਕੱਢ ਦਿੰਦੇ ਹਨ। ਜਿਸ ਦਾ ਬਿੱਲ ਕਿਸਾਨ ਮਜ਼ਦੂਰ ਨੂੰ ਤਾਰਨਾ ਪੈਂਦਾ ਹੈ, ਜੋ ਕਿਸਾਨ ਦੀ ਪਹੁੰਚ ਤੋਂ ਬਾਹਰ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨ ਤੋਂ ਪੈਦਾਵਾਰ ਕਰਕੇ ਦੇਸ਼ ਦਾ ਢਿੱਡ ਭਰਿਆ ਹੈ ਅਤੇ ਕਿਸਾਨ ਮਜ਼ਦੂਰ ਨੂੰ ਫਰੀ ਬਿਜਲੀ ਦਿੱਤੀ ਜਾਵੇ।

WRITTEN BY