Skip to content
Independent perspectives. Global stories.
BREAKING

ਮੋਬਾਇਲ ਚੋਰੀ ਕਰਕੇ ਭੱਜਦੇ ਸਮੇਂ ਚੋਰ ਛੱਤ ਤੋਂ ਡਿੱਗ ਕੇ ਹੋਇਆ ਫੱਟੜ

Share this story

image ਡੇਰਾਬੱਸੀ, 10 ਮਈ (ਜਸਬੀਰ ਸਿੰਘ ਜੱਸੀ)- ਡੇਰਾਬੱਸੀ ਗੁਲਾਬਗੜ੍ਹ ਸੜਕ ’ਤੇ ਇੱਕ ਘਰ ਚੋਂ ਮੋਬਾਇਲ ਚੋਰੀ ਕਰਕੇ ਭੱਜਦੇ ਸਮੇਂ ਚੋਰ ਛੱਤ ਤੋਂ ਹੇਠਾਂ ਡਿੱਗ ਕੇ ਫੱਟੜ ਹੋ ਗਿਆ। ਮਾਲਕਾਂ ਵੱਲੋਂ ਮੌਕੇ ’ਤੇ ਫੜ੍ਹੇ ਗਏ ਚੋਰ ਦੀ ਸੂਚਨਾ ਫੋਨ ਕਰਕੇ ਪੁਲਿਸ ਨੂੰ ਦਿੱਤੀ ਤਾਂ ਅੱਗਿਓ ਪੁਲਿਸ ਦੇ ਏ.ਐਸ.ਆਈ ਨੇ ਚੋਰ ਨੂੰ ਘਰੋਂ ਫੜ੍ਹਨ ਦੀ ਬਜਾਏ ਥਾਣੇ ਲਿਆਉਣ ਲਈ ਕਿਹਾ। ਆਖਰ ਥਾਣਾ ਮੁੱਖੀ ਦੇ ਮਾਮਲਾ ਧਿਆਨ ਵਿੱਚ ਆਉਣ ’ਤੇ ਫਿਰ ਪੁਲਿਸ ਪਾਰਟੀ ਘਟਨਾ ਸਥਾਨ ’ਤੇ ਪਹੁੰਚੀ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਚੋਰ ਫੱਟੜ ਨਾ ਹੋਇਆ ਹੁੰਦਾ ਤਾਂ ਚੋਰ 2 ਘੰਟੇ ਦੇਰ ’ਚ ਪਹੁੰਚੀ ਪੁਲਿਸ ਤੋਂ ਪਹਿਲਾ ਫ਼ਰਾਰ ਹੋ ਜਾਣਾ ਸੀ। ਮੁਲਜ਼ਮ ਰੰਗੀ ਹੱਥੀਂ ਫੜ੍ਹੇ ਜਾਣ ’ਤੇ ਸ਼ਹਿਰ ’ਚ ਵਾਪਰੀਆ ਚੋਰੀਆਂ ਦੀਆਂ ਘਟਨਾਵਾਂ ਦਾ ਖੁਲਾਸਾ ਹੋ ਸਕਦਾ ਹੈ। ਪੁਲਿਸ ਨੂੰ ਵੱਡੀ ਕਾਮਯਾਬੀ ਮਿਲਣ ਦੀ ਆਸ ਬੱਝੀ ਹੈ। ਇਸ ਦੀ ਜਾਣਕਾਰੀ ਦਿੰਦਿਆ ਬਲਵਿੰਦਰ ਸਿੰਘ ਵਾਸੀ ਗਲ਼ੀ ਨੰਬਰ 12 ਗੁਲਾਬਗੜ੍ਹ ਰੋਡ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਕਰੀਬ 7 ਵਜੇ ਉੱਠੇ ਤਾਂ ਪਰਿਵਾਰ ਦੇ ਤਿੰਨ ਮੋਬਾਇਲ ਫੋਨ ਗਾਇਬ ਸਨ। ਉਨ੍ਹਾਂ ਜਦੋਂ ਮੋਬਾਇਲ ’ਤੇ ਕਾਲ ਕੀਤੀ ਤਾਂ ਨਾਲ ਲੱਗਦੇ ਨਵੇਂ ਬਣ ਰਹੇ ਮਕਾਨ ਵਿੱਚ ਫੋਨ ਦੀ ਘੰਟੀ ਵੱਜਦੀ ਸੁਣਾਈ ਦਿੱਤੀ। ਉਨ੍ਹਾਂ ਮਕਾਨ ਦੀ ਛੱਤ ’ਤੇ ਚੜ੍ਹ ਕੇ ਵੇਖਿਆ ਕਿ ਇੱਕ ਨੌਜਵਾਨ ਦੀ ਜੇਬ ਵਿੱਚ ਉਨ੍ਹਾਂ ਦੇ ਫ਼ੋਨ ਦੀ ਘੰਟੀ ਵੱਜ ਰਹੀ ਹੈ। ਜਿਸ ਕੋਲੋਂ ਦੋਵੇਂ ਮੋਬਾਇਲ ਫ਼ੋਨ ਬਰਾਮਦ ਹੋਏ। ਜੋ ਪਰਿਵਾਰ ਦੇ ਸੁੱਤੇ ਪਏ ਹੋਣ ’ਤੇ ਉੱਪਰਲੀ ਫਲੋਰ ਦੇ ਕਮਰੇ ਦੀਆਂ ਖੁੱਲ੍ਹੀਆ ਕੁੰਢੀਆ ਦਾ ਫਾਇਦਾ ਚੁੱਕਦੇ ਹੋਏ ਚੋਰੀ ਕਰਕੇ ਲੈ ਗਿਆ ਸੀ, ਭੱਜਦੇ ਸਮੇਂ ਉਹ ਛਾਲ ਮਾਰਦਾ ਹੋਇਆ ਛੱਤ ਤੋਂ ਹੇਠਾਂ ਡਿੱਗ ਕੇ ਗੰਭੀਰ ਫ਼ੱਟੜ ਹੋ ਗਿਆ। ਉਨ੍ਹਾਂ ਦੇ ਦੋ ਫੋਨ ਤਾਂ ਮਿਲ ਗਏ ਪਰੰਤੂ ਕਰੀਬ 25 ਹਜ਼ਾਰ ਦੀ ਕੀਮਤ ਦਾ ਵਾਲਾ ਮੋਬਾਇਲ ਫੋਨ ਉਸਦਾ ਸਾਥੀ ਲੈ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਮੁਲਜ਼ਮ ਨੂੰ ਫੜ੍ਹ ਕੇ ਸਿਵਲ ਹਸਪਤਾਲ ਲਿਆਂਦਾ ਜਿੱਥੇ ਉਸ ਨੂੰ ਲੱਤ ਦੀ ਹੱਡੀ ਟੁੱਟਣ ਕਾਰਨ ਸੈਕਟਰ-32 ਚੰਡੀਗੜ੍ਯ੍ਹ ਰੈਫ਼ਰ ਕੀਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਸਬੰਧੀ ਥਾਣਾ ਮੁੱਖੀ ਗੁਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਵਾਰਦਾਤ ਕਰਨ ਮਗਰੋਂ ਭੱਜਦੇ ਹੋਏ ਲੱਤ ਟੁੱਟ ਗਈ ਹੈ ਜਿਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਬਾਕੀ ਫ਼ਰਾਰ ਹੋਏ ਮੁਲਜ਼ਮ ਦੇ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਮੁਲ਼ਜਮ ਦੀ ਪਹਿਚਾਣ ਸੁਭਮ ਪੁੱਤਰ ਵਰਿੰਦਰ ਕੁਮਾਰ ਵਾਸੀ ਗੁਲਾਬਗੜ੍ਹ ਦੇ ਤੌਰ ’ਤੇ ਹੋਈ ਹੈ।

WRITTEN BY