Skip to content
Independent perspectives. Global stories.
BREAKING

ਟੋਲ ਪਲਾਜਾ ’ਤੇ ਘਟੇਗੀ ਭੀੜ, ਬਿਨਾਂ ਰੁਕੇ ਹੋਵੇਗਾ ਭੁਗਤਾਨ

Share this story

527813-tollplaza700 ਨਵੀਂ ਦਿੱਲੀ, 9 ਮਈ (ਪੰਜਾਬ ਟਾਇਮਜ਼ ਬਿਊਰੋ)- ਟੋਲ ਪਲਾਜਾ ‘ਤੇ ਜਲਦ ਹੀ ਬਿਨਾਂ ਰੁਕੇ ਭੁਗਤਾਨ ਹੋਣਾ ਸ਼ੁਰੂ ਜਾਵੇਗਾ।ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ ਵੱਲੋਂ 3 ਮਈ ਨੂੰ ਜਾਰੀ ਕੀਤੀ ਗਈ ਅਧਿਸੂਚਨਾ ਮੁਤਾਬਕ, 1 ਜੁਲਾਈ ਤੋਂ ਸਾਰੇ ਵਪਾਰਕ ਵਾਹਨਾਂ ਦੇ ਸ਼ੀਸ਼ੇ ’ਤੇ ਫਾਸਟਟੈਗ ਲਾਉਣਾ ਜ਼ਰੂਰੀ ਹੋਵੇਗਾ।ਵਾਹਨ ਬਣਾਉਣ ਵਾਲੀਆਂ ਕੰਪਨੀਆਂ ਸ਼ੋਅਰੂਮ ਨੂੰ ਫਾਸਟਟੈਗ ਲੱਗੇ ਹੀ ਵਾਹਨ ਭੇਜਣਗੀਆਂ। ਇਸ ਨਾਲ ਟੋਲ ਪਲਾਜਾ ‘ਤੇ ਲੱਗਣ ਵਾਲੇ ਲੰਬੇ ਜਾਮ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਵਾਹਨਾਂ ਦੀ ਤੇਲ ਖਪਤ ਵੀ ਘਟੇਗੀ।ਮੰਤਰਾਲੇ ਦੇ ਇਕ ਉੱਚ ਅਧਿਕਾਰੀ ਦੀ ਮੰਨੀਏ੍ਯ ਤਾਂ ਅਜੇ ਇਹ ਨਿਯਮ ਸਿਰਫ ਵਪਾਰਕ ਵਾਹਨਾਂ ‘ਤੇ ਲਾਗੂ ਕੀਤਾ ਗਿਆ ਹੈ। ਬਾਅਦ ‘ਚ ਕਾਰਾਂ ਅਤੇ ਦੂਜੇ ਨਿੱਜੀ ਵਾਹਨਾਂ ਨੂੰ ਵੀ ਇਸ ਦੇ ਦਾਇਰੇ ‘ਚ ਲਿਆਂਦਾ ਜਾਵੇਗਾ।

WRITTEN BY