Skip to content
Independent perspectives. Global stories.
BREAKING

ਸਿਸੋਦੀਆ ਅਤੇ ਕੁਮਾਰ ਵਿਸ਼ਵਾਸ ਵੱਲੋਂ ਸਫਾਈ

Share this story

image ਨਵੀਂ ਦਿੱਲੀ- ਮੰਤਰੀ ਮੰਡਲ ਤੋਂ ਹਟਾਏ ਜਾਣ ਤੋਂ ਬਾਅਦ ਕਪਿਲ ਮਿਸ਼ਰਾ ਦੁਆਰਾ ਕੇਜਰੀਵਾਲ ’ਤੇ ਲਗਾਏ ਗਏ ਦੋਸ਼ਾਂ ਨੂੰ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਰਾਜਸਥਾਨ ਦੇ ਇੰਚਾਰਜ ਸ੍ਰੀ ਕੁਮਾਰ ਵਿਸ਼ਵਾਸ ਨੇ ਖਾਰਜ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਦੋਸ਼ ਬੇਬੁਨਿਆਦ ਹਨ। ਮਨੀਸ਼ ਨੇ ਕਿਹਾ ਕਿ ਜੋ ਦੋਸ਼ ਲਗਾਏ ਗਏ ਹਨ ਉਹ ਇੰਨੇ ਊਲ-ਜਲੂਲ ਹਨ ਕਿ ਉਹ ਜਵਾਬ ਦੇਣ ਲਾਇਕ ਵੀ ਨਹੀਂ ਹਨ।ਉਨ੍ਹਾਂ ਦੀ ਇਹ ਪ੍ਰ੍ਰੈੱਸਵਾਰਤਾ ਸਿਰਫ 40 ਸੈਕੰਡ ਚੱਲੀ।ਦੋਸ਼ਾਂ ਦੀ ਗੰਭੀਰਤਾਂ ਨੂੰ ਦੇਖਦੇ ਹੋਏ ਪਾਰਟੀ ਪੂਰੇ ਮੰਥਨ ਤੋਂ ਬਾਅਦ ਹੀ ਇਸ ‘ਤੇ ਆਪਣੀ ਵਿਸਥਾਰਪੂਰਵਕ ਪ੍ਰਕਿਰਿਆ ਦੇਵੇਗੀ। ਕੁਮਾਰ ਵਿਸ਼ਵਾਸ ਨੇ ਕਿਹਾ ਹੈ ਕਿ ਕੇਜਰੀਵਾਲ ਖਿਲਾਫ ਲਗਾਏ ਗਏ ਦੋਸ਼ਾਂ ਨੂੰ ਵਿਰੋਧੀ ਵੀ ਮੰਨਣ ਨੂੰ ਤਿਆਰ ਨਹੀਂ।

WRITTEN BY