ਪਾਤੜਾਂ, 7 ਮਈ (ਹਰਭਜਨ ਸਿੰਘ ਮਹਿਰੋਕ)- ਸ਼ਹਿਰ ਅੰਦਰ ਐਨ. ਐੈਚ. 71 ਰਾਜਮਾਰਗ ਦਾ ਕੰਮ ਚੱਲਣ ਕਰਕੇ ਪਾਤੜਾਂ ਅਤੇ ਇਲਾਕਾ ਨਿਵਾਸੀਆਂ ਨੂੰ ਬਹੁਤ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਟਿਆਲਾ ਰੋੜ ਅਤੇ ਮੇਨ ਬਜ਼ਾਰ ਵਿਚ ਬਿਜਲੀ ਦੇ ਮੀਟਰ ਅਤੇ ਟਰਾਂਸਫਾਰਮ ਮੇਨ ਹਾਈਵੇ ਵਿਚ ਪਹਿਲਾਂ ਵਾਲੀ ਥਾਂ ਤੇ ਲੱਗੇ ਹੋਣ ਕਰਕੇ ਸੜਕ ਬਣਨ ਅਤੇ ਆਵਾਜਾਈ ਵਿਚ ਭਾਰੀ ਰੁਕਾਵਟਾਂ ਦਾ ਕਾਰਨ ਬਣਿਆ ਹੋਇਆ ਹੈ। ਜੋ ਕਿ ਕਿਸੇ ਵਕਤ ਵੀ ਕੋਈ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਬਿਜਲੀ ਬੋਰਡ ਵੱਲੋਂ ਦਿੱਤੇ ਹੋਏ ਬਿਜਲੀ ਦੀਆਂ ਲਾਈਨਾਂ ਅਤੇ ਮੀਟਰ ਇਕ ਸਾਲ ਪਹਿਲਾਂ ਦਿੱਤੇ ਠੇਕੇ ਤੋਂ ਬਾਅਦ ਅਜੇ ਵੀ ਠੇਕੇਦਾਰਾਂ ਨੇ ਆਪਣਾ ਕੰਮ ਉੱਥੇ ਹੀ ਬੰਦ ਕੀਤਾ ਹੋਇਆ ਹੈ। ਠੇਕੇ ਤਾਂ ਠੇਕੇਦਾਰ ਲੈ ਲੈਂਦੇ ਹਨ ਪਰ ਇਕ-ਇਕ ਮਹੀਨਾ ਉਨ੍ਹਾਂ ਦਾ ਕੋਈ ਵੀ ਜਿੰਮੇਵਾਰ ਵਰਕਰ ਜਾਂ ਮੁਲਾਜ਼ਮ ਇਨ੍ਹਾਂ ਕੰਮਾਂ ਦੀ ਗੋਰ ਨਹੀ ਕਰਦਾ ਪਤਾ ਨਹੀ ਇਸ ਤਰਾਂ ਦੇ ਕੰਮ ਪ੍ਰਸ਼ਾਸ਼ਨ ਦੀਆਂ ਨਜ਼ਰਾਂ ਵਿਚ ਕਿਉ ਨਹੀ ਆਉਂਦੇ ਜਿਨਾਂ ਵਿਚ ਸੜਕ ਬਣਨ ਤੋਂ ਕਾਫੀ ਸਮਾਂ ਪਹਿਲਾਂ ਇਹ ਮੀਟਰ ਟਰਾਂਸਫਾਰਮ ਅਤੇ ਬਿਜਲੀ ਦੀਆਂ ਲਾਈਨਾਂ ਸੜਕਾਂ ਦੇ ਕਿਨਾਰੇ ਫਿੱਟ ਕੀਤੇ ਜਾਣੇ ਸੀ ਜੋ ਕਿ ਬਿਜਲੀ ਬੋਰਡ ਦੇ ਠੇਕੇਦਾਰ ਨੇ ਅੱਜ ਤੋਂ ਇਕ ਮਹੀਨਾ ਪਹਿਲਾਂ ਖੰਬੇ ਤਾਂ ਲਾ ਦਿੱਤੇ ਪਰ ਬਿਜਲੀ ਦੀਆਂ ਲਾਈਨਾਂ ਅਤੇ ਮੀਟਰ ਟਰਾਂਸਫਾਰਮ ਉੱਥੇ ਹੀ ਸੜਕ ਵਿਚਾਲੇ ਲੱਗੇ ਹੋਏ ਹਨ। ਬਜ਼ਾਰ ਵਿਚ ਚੱਲਣ ਵਾਲੀ ਟ੍ਰੈਫਿਕ ਨਾਲ ਕਦੇ ਵੀ ਕੋਈ ਵੱਡਾ ਹਾਦਸਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਥੋਂ ਦੇ ਲੋਕਾਂ ਨੇ ਸਰਕਾਰ ਨੂੰ ਪੂਰ ਜੋਰ ਗੁਹਾਰ ਲਾਈ ਹੈ ਕਿ ਇਸ ਇਲਾਕੇ ਵਿਚ ਬਿਜਲੀ ਦੇ ਟਰਾਂਸਫਾਰਮ ਮੀਟਰ ਅਤੇ ਖੰਬੇ ਸੜਕ ਵਿਚਾਲਿਔਂ ਹਟਾਕੇ ਹਾਈਵੇ ਦੇ ਰਸਤੇ ਸਾਫ ਕੀਤੇ ਜਾਣ ਉਨ੍ਹਾਂ ਕਿਹਾ ਇਸ ਤਰਾਂ ਲੱਗਦਾ ਹੈ ਕਿ ਪਾਤੜਾਂ ਸ਼ਹਿਰ ਦਾ ਤਾਂ ਰੱਬ ਹੀ ਰਾਖਾ ਹੈ।
ਕੇਂਦਰ ਦੀ ਲਾਪਰਵਾਈ ਨਾਲ ਮੇਨ ਹਾਈਵੇ ਦੇ ਕੰਮ ਵਿਚ ਰੁਕਾਵਟਾਂ



