Skip to content
Independent perspectives. Global stories.
BREAKING

ਬੇਕਾਬੂ ਕਾਰ ਰੇਹੜ੍ਹੀਆਂ ਨਾਲ ਟਕਰਾਈ-2 ਜ਼ਖਮੀ

Share this story

image ਮਲੋਟ, 7 ਮਈ (ਜਗਦੀਪ ਧਵਨ)- ਐਂਤਵਾਰ ਮੇਨ ਬਜ਼ਾਰ ਵਿਚ ਸਥਿਤ ਗਾਂਧੀ ਚੌਂਕ ਵਿਚ ਬੇਕਾਬੂ ਹੋਈ ਕਾਰ ਦੋ ਰੇਹੜ੍ਹੀਆਂ ਵਿਚ ਵੱਜੀ ਬਾਅਦ ਵਿਚ ਇੱਟਾਂ ਨਾਲ ਟਕਰਾ ਕੇ ਰੁਕੀ। ਇਸ ਹਾਦਸੇ ਵਿਚ ਦੋ ਰੇਹੜ੍ਹੀ ਚਾਲਕ ਗੰਭੀਰ ਰੂਪ ਵਿਚ ਜਖਮੀ ਹੋ ਗਏ ਜਿਨ੍ਹਾਂ ਨੂੰ ਕਾਰ ਚਾਲਕ ਨੇ ਆਸ ਪਾਸ ਦੇ ਲੋਕਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਐਂਤਵਾਰ ਕਰੀਬ ਚਾਰ ਵਜੇ ਮੇਨ ਬਜਾਰ ਗਾਂਧੀ ਚੌਂਕ ਦੇ ਇਕ ਦੁਕਾਨਦਾਰ ਦਾ ਲੜਕਾ ਆਪਣੀ ਅਲਟੋ ਕਾਰ ਲੈ ਕੇ ਜਾਣ ਲੱਗਿਆ ਤਾਂ ਅਚਾਨਕ ਉਸ ਦਾ ਪੈਰ ਬਰੇਕ ਲਾਉਣ ਦੀ ਥਾਂ ਕਾਰ ਦੀ ਰੇਸ ਤੇ ਰੱਖਿਆ ਗਿਆ ਜਿਸ ਕਾਰਨ ਕਾਰ ਬੇਕਾਬੂ ਹੋ ਕੇ ਬਜ਼ਾਰ ਵਿਚ ਗੰਨੇ ਦੇ ਜੂਸ ਵਾਲੀ ਰੇਹੜ੍ਹੀ ਵਾਲੇ ਕੇਵਲ ਕੁਮਾਰ ਅਤੇ ਆਈਸ ਕਰੀਮ ਦੀ ਰੇਹੜ੍ਹੀ ਵਾਲੇ ਸ਼ਤੀਸ਼ ਕੁਮਾਰ ਨਾਲ ਟਕਰਾਉਣ ਤੋਂ ਬਾਅਦ ਉਥੇ ਪਈਆਂ ਇੱਟਾਂ ਨਾਲ ਟਕਰਾਉਣ ਤੋਂ ਬਾਅਦ ਰੁੱਕ ਗਈ। ਦੋਵੇ ਰੇਹੜੀ ਵਾਲੇ ਗੰਭੀਰਰੂਪ ਵਿਚ ਜਖਮੀ ਹੋ ਗਏ ਕਾਰ ਚਾਲਕ ਨੇ ਦੋਵਾਂ ਜਖਮੀਆਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਜਿਥੇ ਡਾਕਟਰਾਂ ਨੇ ਦੋਵੇਂ ਜਖਮੀਆਂ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ।

WRITTEN BY