Skip to content
Independent perspectives. Global stories.
BREAKING

ਸਰਪੰਚ ਨੇ ਆਪ ਵੀ ਕਰ ਰੱਖਿਆ ਬਾਜ਼ਾਰ ਦੇ ਮੁੱਖ ਰਸਤੇ ’ਤੇ ਕਬਜ਼ਾ

Share this story

image ਹੰਡਿਆਇਆ, 7 ਮਈ (ਗੁਰਮੀਤ ਸਿੰਘ ਬਰਨਾਲਾ)- ਬੇਸ਼ੱਕ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਨਜ਼ਾਇਜ ਕਬਜ਼ੇ ਹਟਾਉਣ ਦੇ ਸ਼ਖਤ ਨਿਰਦੇਸ਼ ਦਿੱਤੇ ਹਨ, ਪਰ ਇਨ੍ਹਾਂ ਨਿਰਦੇਸ਼ਾਂ ਨੂੰ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦੇ ਟਿੱਚ ਕਰਕੇ ਜਾਣਦੇ ਹਨ।ਜਿਸ ਦੀ ਉਦਹਾਰਨ ਪਿੰਡ ਧੌਲਾ ਦੀ ਗ੍ਰਾਮ ਪੰਚਾਇਤ ਤੋਂ ਮਿਲਦੀ ਹੈ।ਗ੍ਰਾਮ ਪੰਚਾਇਤ ਧੌਲਾ ਦੇ ਮੌਜੂਦਾ ਸਰਪੰਚ ਨੇ ਜੋ ਪਿੰਡ ਦੇ ਪ੍ਰਬੰਧਕ ਦੇ ਤੌਰ ਤੇ ਕੰਮ ਕਰ ਰਿਹਾ ਹੈ ਆਪ ਖੁਦ ਪਿੰਡ ਦੇ ਮੁੱਖ ਬਾਜ਼ਾਰ ਦੇ ਰਸਤੇ ਤੇ ਨਜ਼ਾਇਜ ਕਬਜ਼ਾ ਕਰਕੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਿਹਾ ਹੈ।ਉਕਤ ਸਰਪੰਚ ਦਾ ਪਿੰਡ ਦੇ ਮੁੱਖ ਬਾਜ਼ਾਰ ਵਿਚ ਹੋਟਲ ਹੈ।ਜਿਸ ਅੱਗੇ ਸਰਪੰਚ ਨੇ ਇੱਟਾਂ ਦਾ ਇੱਕ ਵੱਡਾ ਅਤੇ ਉੱਚਾ ਥੜਾ ਬਣਾ ਰੱਖਿਆ ਹੈ।ਇਸ ਨਜ਼ਾਇਜ ਢੰਗ ਨਾਲ ਬਣੇ ਥੜੇ ਨੂੰ ਦੇਖ ਕਈ ਹੋਰ ਦੁਕਾਨਦਾਰਾਂ ਨੇ ਵੀ ਥੜੇ ਬਣਾ ਕੇ ਨਜ਼ਾਇਜ ਕਬਜ਼ੇ ਕਰ ਰੱਖੇ ਹਨ।ਬਰਨਾਲਾ ਦਾ ਸਿਵਲ ਪ੍ਰਸ਼ਾਸਨ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਮੂਕ ਦਰਸ਼ਕ ਬਣਿਆ ਬੈਠਾ ਹੈ।ਉਕਤ ਸਰਪੰਚ ਕਿਸੇ ਅਕਾਲੀ ਦਲ ਆਗੂ ਦਾ ਕਰੀਬੀ ਹੋਣ ਕਰਕੇ ਸ਼ਾਇਦ ਪ੍ਰਸ਼ਾਸਨ ਹੁਣ ਤੱਕ ਕਾਰਵਾਈ ਕਰਨ ਤੋਂ ਝਿਜਕਦਾ ਰਿਹਾ ਹੈ।ਪਰ ਹੁਣ ਸੱਤਾ ਦੇ ਵਿਚ ਕਾਂਗਰਸ ਸਰਕਾਰ ਹੈ।ਦੇਖਣਾ ਹੋਵਾਂਗਾ ਕਿ ਡਿਪਟੀ ਕਮਿਸ਼ਨਰ ਬਰਨਾਲਾ ਕਾਰਵਾਈ ਕਰਕੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਵਾਉਂਦੇ ਹਨ।ਇਸ ਸੰਬੰਧੀ ਜਦੋਂ ਡਿਪਟੀ ਕਮਿਸ਼ਨਰ ਬਰਨਾਲਾ ਨਾਲ ਸੰਪਰਕ ਕੀਤਾ।

WRITTEN BY