ਨਵੀਂ ਦਿੱਲੀ, 3 ਸਤੰਬਰ (ਵਿਸ਼ਵ ਵਾਰਤਾ) : ਬੀਤੇ ਸਾਲ 16 ਦਸੰਬਰ ਨੂੰ ਦਿੱਲੀ ਵਿਖੇ ਚਲਦੀ ਬੱਸ ਵਿਚ ਲੜਕੀ ਨਾਲ ਸਮੂਹਿਕ ਬਲਾਤਕਾਰ ਮਾਮਲੇ ਵਿਚ ਗ੍ਰਿਫਤਾਰ ਚਾਰ ਦੋਸ਼ੀਆਂ ਨੂੰ ਦਿੱਲੀ ਦੀ ਅਦਾਲਤ 10 ਸਤੰਬਰ ਨੂੰ ਸਜ਼ਾ ਸੁਣਾਏਗੀ। ਇਸ ਸਬੰਧੀ ਅਦਾਲਤ ਨੇ ਦੋਸ਼ੀਆਂ ਖਿਲਾਫ਼ ਸੁਣਵਾਈ ਪੂਰੀ ਕਰ ਲਈ ਹੈ। ਇਸ ਮਾਮਲੇ ਵਿਚ ਨਾਬਾਲਿਗ ਦੋਸ਼ੀ ਦੇ ਮਾਮਲੇ ਵਿਚ ਫੈਸਲਾ ਬੀਤੇ ਸ਼ਨੀਵਾਰ ਨੂੰ ਆਇਆ ਸੀ, ਜਿਸ ਵਿਚ ਉਸ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਸੀ। ਜ਼ਿਕਰਯੋਗ ਹੈ ਕਿ 16 ਦਸੰਬਰ 2012 ਦੀ ਰਾਤ ਦਿੱਲੀ ਵਿਚ ਚਲਦੀ ਬੱਸ ਵਿਚ ਇਕ 23 ਸਾਲਾ ਪੈਰਾਮੈਡੀਕਲ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਵਾਪਰੀ ਸੀ। ਇਸ ਤੋਂ ਬਾਅਦ ਪੀੜਤ ਦੀ ਸਿੰਗਾਪੁਰ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਘਟਨਾ ਦੇ ਵਿਰੋਧ ਵਿਚ ਸਮੁੱਚਾ ਦੇਸ਼ ਸੜਕਾਂ ਉਤੇ ਉਤਰ ਆਇਆ ਸੀ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈ ਕੇ ਕਈ ਥਾਂ ਪ੍ਰਦਰਸ਼ਨ ਕੀਤੇ।