ਅੰਮ੍ਰਿਤਸਰ 3 ਸਤੰਬਰ (ਜੋਗਿੰਦਰ ਸਿੰਘ ਜੌੜਾ)-ਕਿਸਾਨ ਅੰਦੋਲਨਾਂ ਦੌਰਾਨ ਲੱਗੇ ਮੋਰਚਿਆਂ ਦੌਰਾਨ ਸ਼ਹੀਦੀ ਦਾ ਜਾਂਮ ਪੀ ਗਏ ”ਜ਼ਮੀਨ ਬਚਾਓ ਮੋਰਚੇ” ਦੇ ਸ਼ਹੀਦ ਬਲਵੰਤ ਸਿੰਘ ਦੁੱਗਲਵਾਲਾ, ਕਰਜਾ ਮੁਕਤੀ ਮੋਰਚੇ ਦੇ ਸ਼ਹੀਦ ਅਜੀਤ ਸਿੰਘ ਗੰਡੀਵਿੰਡ ਅਤੇ ਬਿੱਲ ਬਾਈਕਾਟ ਅੰਦੋਲਨ ਦੇ ਸ਼ਹੀਦ ਗੁਰਜੰਟ ਸਿੰਘ ਕੋਟ ਧਰਮ ਚੰਦ ਕਲਾਂ ਦੀ ਸ਼ਾਂਝੀ ਬਰਸੀ ਨੂੰ ਸਮੱਰਪਿਤ ਸੂਬਾ ਪੱਧਰੀ ਵਿਸ਼ਾਲ ਕਾਨਫਰੰਸ ਦਾਣਾ ਮੰਡੀ ਤਰਨ ਤਾਰਨ ਵਿਖੇ ਹਜਾਰਾਂ ਦੀ ਗਿਣਤੀ ਕਿਸਾਨਾ ਮਜਦੂਰਾ, ਬੀਬੀਆਂ, ਨੌਜਵਾਨਾਂ ਵੱਲੋਂ ਸ਼ਾਮਿਲ ਹੋ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਕੇਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀਆਂ ਨੀਤੀਆਂ ਖਿਲਾਫ ਤਿੱਖੇ ਸੰਘਰਸ਼ ਕਰਨ ਦਾ ਪ੍ਰਣ ਲੈਦਿਆ 17 ਸਤੰਬਰ ਨੂੰ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਤਿੰਨ ਰੋਜਾਂ ਸੂਬਾ ਪੱਧਰੀ ਦਿੱਤੇ ਜਾਣ ਵਾਲੇ ਧਰਨੇ ਦੇ ਐਲਾਨ ਨੂੰ ਜਥੇਬੰਦੀ ਦੇ ਨਾਅਰਿਆ ਤੇ ਜੈਕਾਰਿਆ ਦੀ ਗੂੰਜ ਵਿੱਚ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ।

ਇਸ ਕਾਨਫਰੰਸ ਦੀ ਪ੍ਰਧਾਨਗੀ ਕਿਸਾਨ ਜਥੇਬੰਦੀ ਦੀ ਕੋਰ ਕਮੇਟੀ ਵੱਲੋਂ ਕੀਤੀ ਗਈ ਅਤੇ ਸਟੇਜ ਸਕੱਤਰ ਦੀ ਭੂਮਿਕਾ ਜਥੇਬੰਦਕ ਸਕੱਤਰ ਸੁਖਵਿੰਦਰ ਸਿੰਘ ਸਭਰਾਂ ਨੇ ਬਖੂਬੀ ਨਿਭਾਈ। ਇਸ ਮੌਕੇ ਕਿਸਾਨ ਲਹਿਰ ਦੇ ਸ਼ਹੀਦਾਂ ਦੇ ਪਰਿਵਾਰਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਸੁਰਜੀਤ ਸਿੰਘ ਕੰਗ ਦੇ ਯਤਨਾਂ ਸਦਕਾ ਜਥੇਬੰਦੀ ਨੇ ਆਪਣੀ ਵੈੱਬਸਾਈਟ www.kscp.in ਜਾਰੀ ਕੀਤੀ ਤੇ ਸੱਦਾ ਦਿੱਤਾ ਕਿ ਦੁਨੀਆਂ ਭਰ ਵਿਚ ਕੋਈ ਵੀ ਵਿਆਕਤੀ ਕਿਸਾਨ ਜਥੇਬੰਦੀ ਦੇ ਵਿਧਾਨ, ਪ੍ਰਾਪਤੀਆਂ ਤੇ ਪ੍ਰੋਗਰਾਮ ਆਦਿ ਬਾਰੇ ਜਾਣਕਾਰੀ ਹਾਸਲ ਕਰ ਸਕਦਾ ਹੈ। ਹਜ਼ਾਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਸ. ਸਤਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ ਸਵਿੰਦਰ ਸਿੰਘ ਚੁਤਾਲਾ ਨੇ ਕਿਸਾਨ ਲਹਿਰ ਦੇ ਸ਼ਹੀਦਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆ ਐਲਾਨ ਕੀਤਾ ਕਿ ਜੀਓਬਾਲਾ ਕਾਂਡ ਦੇ 42 ਕਿਸਾਨਾਂ ਸਿਰ ਕੀਤਾ ਝੂਠਾ ਪਰਚਾ ਰੱਦ ਕਰਨ, ਅਦਾਲਤੀ ਜਾਂਚ ਦੀ ਰਿਪੋਰਟ ਜਨਤਕ ਕਰਨ ਤੇ ਕਿਸਾਨਾਂ ਮਜਦੂਰਾ ਦੇ ਮਸਲੇ ਹੱਲ ਕਰਵਾਉਂਣ ਲਈ ਬਾਦਲ ਸਰਕਾਰ ਤੇ ਕੇਂਦਰ ਸਰਕਾਰ ਵਿਰੁੱਧ 17 ਸਤੰਬਰ ਡੀ.ਸੀ. ਦਫਤਰ ਤਰਨ ਤਾਰਨ ਅੱਗੇ ਤਿੰਨ ਰੋਜਾ ਸੂਬਾ ਪੱਧਰੀ ਸ਼ਾਂਤਮਈ ਧਰਨਾ ਦਿੱਤਾ ਜਾਵੇਗਾ। ਜੇਕਰ ਸਰਕਾਰ ਵੱਲੋਂ ਮਸਲੇ ਦਾ ਹੱਲ ਨਾ ਕੀਤਾ ਗਿਆ ਤਾ ਧਰਨਾ ਹੋਰ ਲੰਮਾ ਚੱਲ ਸਕਦਾ ਹੈ। ਇਸ ਇੱਕਠ ਨੂੰ ਸੰਬੋਧਨ ਕਰਦਿਆ ਪ੍ਰੈਸ ਸਕੱਤਰ ਸਰਵਨ ਸਿੰਘ ਪੰਧੇਰ, ਗੁਰਲਾਲ ਸਿੰਘ ਪੰਡੋਰੀ ਰਣ ਸਿੰਘ ਤੇ ਬੀਬੀ ਜਗੀਰ ਕੌਰ ਕਲੇਰ ਘੁਮਾਨ ਨੇ ਕਿਹਾ ਕਿ ਅੱਜ ਜਦੋਂ ਅਸੀ ਸ਼ਹੀਦਾ ਨੂੰ ਯਾਦ ਕਰ ਰਹੇ ਹਾਂ ਤਾ ਸਾਡੇ ਸਾਹਮਣੇ ਬਹੁਤ ਵੱਡੀਆਂ ਚਨੌਤੀਆ, ਵੰਗਾਰਾਂ ਤੇ ਖੇਤੀਬਾੜੀ ਦਾ ਸੰਕਟ ਮੂੰਹ ਅੱਡੀ ਖੜੇ ਹਨ। ਨਿੱਜੀ ਕਰਨ ਦੀਆਂ ਨੀਤੀਆ ਕਾਰਨ ਮਹਿੰਗਾਈ ਤੇ ਭ੍ਰਿਸ਼ਟਾਚਾਰ ਹੱਦਾ ਬੰਨੇ ਟੱਪ ਰਿਹਾ ਹੈ, ਭੂ-ਮਾਫੀਏ, ਆੜਤੀਏ, ਸਾਹੂਕਾਰ, ਦੇਸ਼ੀ ਵਿਦੇਸ਼ੀ ਕੰਪਨੀਆਂ, ਦੇਸੀ ਹਾਕਮਾਂ ਦੀ ਮਿਲੀ ਭੁਗਤ ਨਾਲ ਜਮੀਨਾ ਹੜੱਪ ਰਹੇ ਹਨ ਤੇ ਦੇਸ਼ ਤੇ ਪੈਦਾਵਰੀ ਸਾਧਨਾ ਤੇ ਕਬਜੇ ਕਰ ਰਹੇ ਹਨ। ਇੱਕਠ ਨੂੰ ਸੰਬੋਧਨ ਕਰਦਿਆ ਹਰਪ੍ਰੀਤ ਸਿੰਘ ਸਿਧਵਾਂ, ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਲੁਟੇਰੇ ਹਾਕਮਾਂ ਖਿਲਾਫ ਜਥੇਬੰਧਕ ਤਾਕਤ ਇਕੱਠੀ ਕਰਕੇ ਸੰਘਰਸ਼ਾ ਤੇ ਪਿੜ ਮੱਲਣਾ ਹੀ ਸ਼ਹੀਦਾ ਨੂੰ ਸੱਚੀ ਸਰਧਾਜਲੀ ਹੋਵੇਗੀ ਤੇ ਮੰਗ ਕੀਤੀ ਕਿ ਜੀਓਬਾਲਾ ਕਾਂਡ ਦਾ ਝੂਠਾ ਪਰਚਾ ਰੱਦ ਕੀਤਾ ਜਾਵੇ, ਅਦਲਾਤੀ ਜਾਂਚ ਦੀ ਰਿਪੋਰਟ ਜਨਤਕ ਕੀਤੀ ਜਾਵੇ, ਪੰਜਾਬ ਭਰ ਵਿਚ ਭਾਰੀ ਬਾਰਸ਼ਾ ਨਾਲ ਲੱਖਾ ਏਕੜ ਤਬਾਹ ਹੋਈ ਫਸਲ ਦਾ ਮੁਆਵਜਾ ਏਕੜ ਨੂੰ ਇਕਾਈ ਮੰਨ ਕੇ ਮਾਰਕੀਟ ਰੇਟ ਅਨੁਸਾਰ ਦਿੱਤਾ ਜਾਵੇ, ਬੰਜਰ ਪੁੱਟ ਕੇ ਜਮੀਨਾ ਅਬਾਦ ਕਰਨ ਵਾਲੇ ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ ਤੇ ਉਹਨਾਂ ਦਾ ਉਜਾੜਾ ਬੰਦ ਕੀਤਾ ਜਾਵੇ, ਫਸਲਾ ਦੇ ਭਾਅ ਲਾਗਤ ਖਰਚਿਆ ਵਿਚ ੫੦% ਮੁਨਾਫਾ ਜੋੜ ਕੇ ਲਾਹੇਵੰਦ ਕੀਤੇ ਜਾਣ, ਅੰਦੋਲਨਾਂ ਦੌਰਾਨ ਸ਼ਹੀਦ ਹੋਏ ੯ ਕਿਸਾਨਾਂ ਦੇ ਪਰਿਵਾਰਾ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ, ਕਰਜਾ ਖਤਮ ਕੀਤਾ ਜਾਵੇ ਤੇ ਸਮਜੋਤੇ ਮੁਤਾਬਕ ਸ਼ਹੀਦ ਸੁਰਜੀਤ ਸਿੰਘ ਛੀਨਾ ਬਿੰਦੀ ਚੰਦ (ਤਰਨ ਤਾਰਨ), ਦਰਸ਼ਨ ਸਿੰਘ ਪੂਹਲਾ (ਬਠਿੰਡਾ) ਦੇ ਪਰਿਵਾਰਾ ਨੂੰ ੫ ਲੱਖ ਰੁਪਏ ਦਾ ਮੁਆਵਜਾ ਬਾਦਲ ਸਰਕਾਰ ਤੁਰੰਤ ਦੇਵੇ। ਪਾਵਰ ਕਾਮ ਵੱਲੋਂ ਕਿਸਾਨਾਂ ਮਜਦੂਰਾ ਦੇ ਘਰਾਂ ਤੇ ਖੇਤੀ ਮੋਟਰਾ ਨੂੰ ਪਾਏ ਲੱਖਾ ਦੇ ਜੁਰਮਾਨੇ ਰੱਦ ਕੀਤੇ ਜਾਣ ਅਤੇ ਘਰਾਂ ਦੇ ਬਿੱਲਾ ਵਿਚ ਭੇਜਣੇ ਬੰਦ ਕੀਤੇ ਜਾਣ। ਮਜਦੂਰਾ ਦੇ ਘਰਾ ਦੇ ਬਿਲ ਬਕਾਏ ਖਤਮ ਕਰਨ, ਪਿਛਲੇ ਬਿੱਲ ਨਾ ਭੇਜਣ, ਘਰ ਬਣਾਉਂਣ ਲਈ ੧੦ ਮਰਲੇ ਦੇ ਪਲਾਟ ਦੇਣ, ਸਗਨ ਸਕੀਮਾ ਤੇ ਪਨਸ਼ਨਾਂ ਦੁਗਣੀਆਂ ਕਰਨ ਦਾ ਚੋਣ ਵਾਅਦਾ ਤੇ ਜੰਥੇਬੰਦੀਆਂ ਨਾਲ ਹੋਇਆ ਸਮਜੌਤਾ ਲਾਗੂ ਕੀਤਾ ਜਾਵੇ। ਕਿਸਾਨ ਅੰਦੋਲਨਾ ਦੌਰਾਨ ਕਿਸਾਨਾ ਮਜਦੂਰਾ ਸਿਰ ਪਾਏ ਝੂਠੇ ਕੇਸ ਰੱਦ ਕਰਨ ਦੀ ਮੰਨੀ ਹੋਈ ਮੰਗ ਲਾਗੂ ਕੀਤੀ ਜਾਵੇ। ਇਸ ਮੌਕੇ ਰਣਬੀਰ ਸਿੰਘ ਗੁਰਦਾਸਪੁਰ, ਸਵਿੰਦਰ ਸਿੰਘ ਹੁਸ਼ਿਆਰਪੁਰ, ਬਲਕਾਰ ਸਿੰਘ ਕਪੂਰਥੱਲਾ, ਕਰਨੈਲ ਸਿੰਘ ਫਿਰੋਜਪੁਰ, ਬੀਬੀ ਸੁਖਵਿੰਦਰ ਕੌਰ ਗੰਡੀਵਿੰਡ, ਬਲਜੀਤ ਕੌਰ ਨਾਗੋਕੇ, ਗੁਰਬਿੰਦਰ ਸਿੰਘ ਭਰੋਭਾਲ, ਤਜਿੰਦਰਪਾਲ ਸਿੰਘ ਰਾਜੂ, ਲਖਵਿੰਦਰ ਸਿੰਘ ਪਲਾਸੌਰ, ਜਸਬੀਰ ਸਿੰਘ ਪਿੱਦੀ, ਪ੍ਰਗਟ ਸਿੰਘ ਚੰਬਾ, ਪ੍ਰਗਟ ਸਿੰਘ ਸੁਰਸਿੰਘ, ਸੁਰਜੀਤ ਸਿੰਘ ਠੱਠਾ, ਬਾਜ ਸਿੰਘ ਸਾਰੰਗੜਾ, ਸਕੱਤਰ ਸਿੰਘ ਕੋਟਲਾ, ਜਗਬੀਰ ਸਿੰਘ ਹੈਪੀ, ਜਸ ਮਿਆਦੀਆਂ, ਚਰਨ ਸਿੰਘ ਬੈਕਾਂ ਸਤਨਾਮ ਸਿੰਘ ਜੋਹਲ ਆਦਿ ਆਗੂਆ ਨੇ ਸਬੰਧਨ ਕੀਤਾ।