Skip to content
Independent perspectives. Global stories.
BREAKING

ਡਾ. ਧਰਮਵੀਰ ਅਗਨੀਹੋਤਰੀ ਨੂੰ ਮੰਤਰੀ ਬਣਾ ਕੇ ਹਿੰਦੂਆਂ ਦਾ ਮਾਣ ਵਧਾਇਆ ਜਾਵੇ : ਸ਼ਕਤੀ, ਯਸ਼ਪਾਲ’

Share this story

image ਤਰਨ ਤਾਰਨ, 5 ਮਈ (ਆਹਲੂਵਾਲੀਆ, ਰਵਿੰਦਰ ਕੱਕੜ)- ਪੰਜਾਬ ਪ੍ਰਦੇਸ਼ ਬ੍ਰਾਹਮਣ ਸਭਾ ਅਤੇ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ  ਦੇ ਮੈਂਬਰਾ ਦੀ ਮੀਟਿੰਗ ਪੰਜਾਬ ਪ੍ਰਦੇਸ਼ ਬ੍ਰਾਹਮਣ ਸਭਾ ਦੇ ਪੰਜਾਬ ਪ੍ਰਧਾਨ ਸ਼੍ਰੀ ਯਸ਼ਪਾਲ ਸ਼ੋਰੀ ਅਤੇ ਵਾਈਸ ਪ੍ਰਧਾਨ ਸ਼ਕਤੀ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ  , ਜਿਸ ਵਿੱਚ ਕਈ ਅਹਿਮ ਮੁਦਿਆ ਤੇ ਚਰਚਾ ਕੀਤੀ ਗਈ ਅਤੇ ਸਮੂਹ ਮੈਂਬਰਾ ਵੱਲੌ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਭੇਜਿਆ ਗਿਆ । ਇਸ ਮੋਕੇ ਤੇ ਪੰਜਾਬ ਪ੍ਰਦੇਸ਼ ਬ੍ਰਾਹਮਣ ਸਭਾ ਦੇ ਪੰਜਾਬ ਪ੍ਰਧਾਨ ਸ਼੍ਰੀ ਯਸ਼ਪਾਲ ਸ਼ੋਰੀ ਅਤੇ ਵਾਈਸ ਪ੍ਰਧਾਨ ਸ਼ਕਤੀ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਉਹਨਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਿਦਰ ਸਿੰਘ ਤੋ ਮੰਗ ਕੀਤੀ ਹੈ ਕਿ ਡਾ.ਧਰਮਵੀਰ ਅਗਨੀਹੋਤਰੀ ਨੂੰ ਮੰਤਰੀ ਬਣਾ ਕੇ ਹਿੰਦੂਆਂ  ਦਾ ਮਾਨ ਵਧਾਇਆ ਜਾਵੇ ਅਤੇ ਗਰੀਬ ਬ੍ਰਾਹਮਣਾ ਦੀ ਲੜਕੀਆ ਨੂੰ ਸ਼ਗਨ ਸਕੀਮ ਤਹਿਤ 51-51 ਹਜਾਰ ਰੁਪਏ ਦੀ ਰਾਸ਼ੀ ਦਿੱਤੀ ਜਾਵੇ ਅਤੇ ਪਿੰਡਾ ਵਿੱਚ ਮੰਦਰਾ ਨੂੰ  ਸ਼ਹਿਰੀ ਤਰਜ ਤੇ ਗ੍ਰਾਂਟਾ ਦਿੱਤੀਆ ਜਾਣ। ਇਸ ਮੌਕੇ ’ਤੇ ਉਹਨਾ ਨਾਲ ਰਜਿੰਦਰ ਸ਼ਰਮਾ, ਨੰਦ ਲਾਲ ਸ਼ਰਮਾ, ਯਸ਼ਪਾਲ ਸ਼ਰਮਾ, ਤਰਸੇਮ ਸ਼ਰਮਾ, ਚਰਨਜੀਤ ਸ਼ਰਮਾ, ਅਮਰਜੀਤ ਸ਼ਰਮਾ, ਮਨੋਜ ਅਗਨੀਹੋਤਰੀ, ਅਕਾਸ਼ ਜੋਸ਼ੀ, ਅਸ਼ਵਨੀ ਕੁਮਾਰ ਕੱਕੂ, ਵਰਿੰਦਰ ਸ਼ਰਮਾ, ਪਰਸ਼ੋਤਮ ਸ਼ਰਮਾ, ਜਸਪਾਲ ਜੋਸ਼ੀ, ਵਿਜੈ ਕੁਮਾਰ, ਅਭਿਸ਼ੇਕ ਜੋਸ਼ੀ ਆਦਿ ਹਾਜ਼ਰ ਸਨ।

WRITTEN BY