ਫਿਰੋਜ਼ਪੁਰ, 5 ਮਈ (ਗੂਰਬਚਨ ਸੋਨੂੰ)- 105 ਬਟਾਲੀਅਨ ਬੀ. ਐਸ. ਐਫ. ਦੇ ਅਸਿਟੈਂਟ ਕਮਾਡਰ ਸ਼੍ਰੀ ਆਰ. ਕੇ. ਸ਼ਰਮਾ ਦੀ ਅਗਵਾਈ ਵਿਚ ਬੀ. ਐਸ. ਐਫ. ਨੇ ਹੂਸੈਨੀਵਾਲਾ ਬਾਰਡਰ ਤੋਂ ਸਿੰਗਲ ਫੈਸੀ ਟਪਕੇ ਪਾਕਿਸਤਾਨ ਤੋਂ ਭਾਰਤ ਵਿਚ ਦਾਖਿਲ ਹੁੰਦੇ ਹੋਏ ਇਕ 12 ਸਾਲਾਂ ਦੇ ਇਕ ਗੁੰਗੇ ਬੱਚੇ ਨੂੰ ਬੀ. ਐਸ. ਐਫ. ਨੇ ਫੜਿਆ ਹੈ। ਇਸ ਉਪਰੰਤ ਬੀ. ਐਸ. ਐਫ. ਅਧਿਕਾਰੀਆਂ ਨੇ ਉਪਰੋਕਤ ਬੱਚੇ ਨੂੰ ਥਾਨਾ ਸਦਰ ਪੁਲਿਸ ਦੇ ਹਵਾਲੇ ਕਰ ਦਿਤਾ। ਥਾਨਾ ਸਦਰ ਦੇ ਐਸ. ਐਚ. ੳ. ਇੰਸਪੈਕਟਰ ਭੁਪਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਉਪਰੋਕਤ ਪਾਕਿਸਤਾਨੀ ਬੱਚੇ ਪਾਸੋ 20 ਰੁਪਏ ਦੀ ਪਾਕਿਸਤਾਨ ਕੰਰਸੀ ਬੀ. ਐਸ. ਐਫ ਨੇ ਬ੍ਰਾਮਦ ਕੀਤੀ ਹੈ। ਥਾਣਾ ਸਦਰ ਐਸ. ਐਚ. ੳ. ਸ਼੍ਰੀ ਭੁਪਿੰਦਰ ਸਿੰਘ ਨੇ ਦਸਿਆ ਕਿ ਬੱਚੇ ਨੂੰ ਟੋਫੀਆ, ਬਿਸਕੁਟ ਅਤੇ ਫੱਰੁਟ ਖਾਣ ਲਈ ਦੇਣ ਤੋਂ ਇਲਾਵਾ ਨਵੀ ਡਰੈਸ ਵੀ ਲੈਕੇ ਦਿਤੀ ਹੈ। ਬੱਚੇ ਨੂੰ ਫੋਸਟਲ ਜੈਲ ਫਰੀਦਕੋਟ ਭੇਜਣ ਲਈ ਮਾਨਯੋਗ ਅਦਾਲਤ ਪਾਸੋ ਹੁਕਮ ਲਏ ਜਾ ਰਹੇ ਹਨ।
ਭਾਰਤ ਵਿਚ ਦਾਖਿਲ ਹੁੰਦਾ ਪਾਕਿਸਤਾਨੀ ਬੱਚਾ ਬੀ.ਐੱਸ.ਐੱਫ. ਨੇ ਕਾਬੂ ਕੀਤਾ



