Skip to content
Independent perspectives. Global stories.
BREAKING

ਸਰਹੱਦ ’ਤੇ ਤਨਾਅ: ਪਾਕਿਸਤਾਨ ਨੇ ਬੰਦ ਕੀਤੀ ਮੁੰਬਈ-ਕਰਾਚੀ ਉਡਾਣ

Share this story

ਭਾਰਤੀ ਫੌਜ ਵੱਲੋਂ ਸਰਜਰੀਕਲ ਸਟਰਾਇਕ ਕਿਸੇ ਵੀ ਸਮੇਂ

image ਮੁੰਬਈ, 5 ਮਈ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨ ਅਤੇ ਭਾਰਤ ਦਰਮਿਆਨ ਸਰਹੱਦ ’ਤੇ ਤਣਾਅ ਲਗਾਤਾਰ ਵਧ ਰਿਹਾ ਹੈ। ਜੰਮੂ-ਕਸ਼ਮੀਰ ਵਿੱਚ ਦੋ ਭਾਰਤੀ ਜਵਾਨਾਂ ਦੇ ਸਿਰ ਕਲਮ ਕਰਨ ਤੋਂ ਬਾਅਦ ਭਾਰਤ ਉੱਪਰ ਪਾਕਿਸਤਾਨ ਖਿਲਾਫ ਕਾਰਵਾਈ ਲਈ ਦਬਾਅ ਪੈ ਰਿਹਾ ਹੈ। ਦੂਜੇ ਪਾਸੇ ਇਹ ਰਿਪੋਰਟ ਆ ਰਹੀ ਹੈ ਕਿ ਭਾਰਤੀ ਫੌਜ ਕਿਸੇ ਸਮੇਂ ਵੀ ਪਾਕਿਸਤਾਨ ਖਿਲਾਫ ਸਰਜਰੀਕਲ ਸਟਰਾਇਕ ਕਰ ਸਕਦੀ ਹੈ। ਇਸ ਲਈ ਕੇਂਦਰ ਸਰਕਾਰ ਨੇ ਪ੍ਰਵਾਨਗੀ ਦੇ ਦਿੱਤੀ ਹੈ। ਉਧਰ ਦੂਜੇ ਪਾਸੇ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਇੰਸ 11 ਮਈ ਤੋਂ ਮੁੰਬਈ ਤੋਂ ਕਰਾਚੀ ਦੇ ਵਿਚਕਾਰ ਹਫਤਾ ਉਡਾਣ ਮੁਅੱਤਲ ਕਰ ਦਿੱਤੀ ਗਈ ਹੈ। ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਇੰਸ ਸ਼ੁੱਕਰਵਾਰ ਨੂੰ ਇਹ ਉਡਾਣ ਸੰਚਾਇਤ ਕੀਤੀ ਜਾਵੇਗੀ। ਕੰਪਨੀ ਨੇ ਕਿਹਾ ਕਿ ਪਾਕਿਸਤਾਨ ਇੰਟਰਨੈਸ਼ਨਲ ਏਅਰ ਲਾਇੰਸ ਨੇ ਸੰਬੰਧਿਤ ਅਧਿਕਾਰੀਆਂ ਨੂੰ ਭੇਜੇ ਪੱਤਰ ’ਚ ਸੂਚਿਤ ਕੀਤਾ ਹੈ ਕਿ ਉਸ ਦੀ ਕਰਾਚੀ-ਮੁੰਬਈ ਉਡਾਣ ਲਈ 11 ਮਈ ਤੋਂ ਬੁਕਿੰਗ ਨਹੀਂ ਹੋਵੇਗੀ। ਪੀ.ਆਈ.ਏ ਨੇ ਇਸ ਪੱਤਰ ‘ਚ ਆਪਣੀ ਉਡਾਣ ਸੇਵਾ ਨੂੰ ਮੁਅੱਤਲ ਕਰਨ ਦਾ ਕਾਰਨ ਨਹੀਂ ਦੱਸਿਆ ਹੈ।

WRITTEN BY