Skip to content
Independent perspectives. Global stories.
BREAKING

ਦੋ ਸਾਲਾਂ ’ਚ ਪੰਜਾਬ ਦੇ ਹਰ ਘਰ ’ਚ ਪਾਣੀ ਦੇ ਕਨੈਕਸ਼ਨ ਤੇ ਪਖਾਨੇ ਦੀ ਹੋਵੇਗੀ ਸਹੂਲਤ : ਸ. ਬਾਜਵਾ

Share this story

image ਬਟਾਲਾ, 4 ਅਪ੍ਰੈਲ (ਰਾਜੂ ਖਹਿਰਾ)- ਪੰਜਾਬ ਸਰਕਾਰ ਵੱਲੋਂ ਆਉਂਦੇ 2 ਸਾਲਾਂ ਦੌਰਾਨ ਸੂਬੇ ਭਰ ਦੇ ਹਰ ਘਰ ਵਿਚ ਪੀਣ ਵਾਲੇ ਸ਼ੁੱਧ ਪਾਣੀ ਦਾ ਕਨੈਕਸ਼ਨ ਅਤੇ ਪਖਾਨਿਆਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਪੰਜਾਬ ਸਰਕਾਰ ਦੀ ਸਵੱਛ ਪੰਜਾਬ ਮੁਹਿੰਮ ਨੂੰ ਪੂਰੀ ਤਰ੍ਹਾਂ ਨਾਲ ਕਾਮਯਾਬ ਕੀਤਾ ਜਾ ਸਕੇ।ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਜਲ ਸਪਲਾਈ, ਸੈਨੀਟੇਸ਼ਨ ਵਿਭਾਗ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਰਾਜ ਨੂੰ ਖੁਲ੍ਹੇ ’ਚ ਸ਼ੌਚ ਮੁਕਤ ਬਣਾਉਣ ਅਤੇ ਹਰ ਘਰ ਵਿਚ ਪੀਣ ਵਾਲਾ ਸਾਫ ਸੁਥਰਾ ਪਾਣੀ ਪਹੁੰਚਾਉਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਵੱਛ ਬਣਾਉਣ ਲਈ ਲੋਕਾਂ ਦੇ ਸਹਿਯੋਗ ਦੀ ਵਿਸ਼ੇਸ਼ ਲੋੜ ਹੈ। ਸ. ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਲੋੜਵੰਦ ਘਰ ਵਿਚ ਪਖਾਨੇ ਬਣਾਉਣ ਲਈ ਪ੍ਰਤੀ ਘਰ ਲਾਭਪਾਤਰੀ ਨੂੰ 15 ਹਜ਼ਾਰ ਰੁਪਏ ਦੀ ਰਾਸ਼ੀ  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਪੂਰੇ ਪੰਜਾਬ ਨੂੰ ਸਵੱਛ ਬਣਾਉਣ ਦਾ ਹੈ ਅਤੇ ਆਉਂਦੇ ਦੋ ਸਾਲਾਂ ਦੇ ਸਮੇਂ ਵਿਚ ਪੂਰੇ ਪੰਜਾਬ ਨੂੰ ਪੂਰੀ ਤਰ੍ਹਾਂ ਨਾਲ ਸਵੱਛ ਬਣਾ ਦਿੱਤਾ ਜਾਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ਦੇ ਹਰ ਪਿੰਡ ਵਿਚ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਸ. ਬਾਜਵਾ ਨੇ ਕਿਹਾ ਕਿ ਪੰਚਾਇਤ ਵਿਭਾਗ ਵੱਲੋਂ ਪੰਚਾਇਤੀ ਜਮੀਨਾਂ ‘ਤੇ ਕੁਝ ਲੋਕਾਂ ਵਲੋਂ ਕੀਤੇ ਗਏ ਨਜ਼ਾਇਜ ਕਬਜਿਆਂ ਨੂੰ ਛੁਡਵਾਇਆ ਜਾਵੇਗਾ ਅਤੇ ਕਾਨੁੰਨੀ ਢੰਗ ਨਾਲ ਇਨ੍ਹਾਂ ਜਮੀਨਾਂ ਨੂੰ ਠੇਕੇ ‘ਤੇ ਦੇ ਕੇ ਪੰਚਾਇਤਾਂ ਦੀ ਆਮਦਨ ਵਿਚ ਵਾਧਾ ਕੀਤਾ ਜਾਵੇਗਾ।

WRITTEN BY